ਫਾਜ਼ਿਲਕਾ (ਬਿਊਰੋ)- ਇਥੇ ਕੁਝ ਲੋਕਾਂ ਵਲੋਂ ਜੋ ਕਿ ਸ਼ਰਾਬ (Liqour) ਦੇ ਨਸ਼ੇ ਵਿਚ ਟੱਲੀ ਸਨ, ਵਲੋਂ ਇਕ ਵਿਅਕਤੀ ਦਾ ਹੱਥ ਵੱਢ ਦਿੱਤਾ ਗਿਆ, ਜਿਸ ਕਾਰਣ ਜ਼ਖਮੀ ਹਾਲਤ ਵਿਚ ਉਕਤ ਵਿਅਕਤੀ ਨੂੰ ਨੇੜਲੇ ਹਸਪਤਾਲ (Hospital) ਦਾਖਲ ਕਰਵਾਇਆ ਗਿਆ ਹੈ ਅਤੇ ਹਮਲਾ ਕਰਨ ਵਾਲਿਆਂ ਖਿਲਾਫ ਪੁਲਿਸ (Police) ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਮਿਲੇ ਵੇਰਵਿਆਂ ਅਨੁਸਾਰ ਜ਼ਿਲ੍ਹਾ ਫਾਜ਼ਿਲਕਾ (District Fazilka) ਦੇ ਪਿੰਡ ਚੂੜੀਵਾਲਾ ਵਿਖੇ ਲੜਾਈ ਹੋਈ ਸੀ ਜਿਸ ਵਿਚ ਇਕ ਸ਼ਖਸ ਦਾ ਹੱਥ ਵੱਢਿਆ ਗਿਆ ਦਰਅਸਲ ਪਿੰਡ ਦੇ ਹੀ ਕੁਝ ਲੋਕਾਂ ਦੇ ਵਲੋਂ ਸ਼ਰਾਬ ਦੇ ਨਸ਼ੇ ਵਿਚ ਇਕ ਸ਼ਖ਼ਸ ਨੂੰ ਹੱਥ ਮਿਲਾਉਣ ਲਈ ਕਿਹਾ ਗਿਆ ਜਿਸ ਦੇ ਉਹ ਸ਼ਖ਼ਸ ਨੇ ਹੱਥ ਮਿਲਾਉਣ ਤੋਂ ਮਨਾ ਕਰ ਦਿੱਤਾ।
Read more- ਪੰਜਾਬ ਪੁਲਿਸ ਤੇ BSF ਹੱਥ ਲੱਗੀ ਵੱਡੀ ਸਫਲਤਾ, ਭਾਰਤ-ਪਾਕਿ ਸਰਹੱਦ ਤੋਂ 40 ਕਿਲੋ ਹੈਰੋਇਨ ਬਰਾਮਦ
ਇਹੀ ਗੱਲ ਨੂੰ ਦੋ ਵਾਰੀ ਫਿਰ ਤੋਂ ਦੁਹਰਾਇਆ ਗਿਆ ਪਰ ਜਦ ਉਕਤ ਸ਼ਖ਼ਸ ਨੇ ਹੱਥ ਨਾ ਮਿਲਾਇਆ ਤਾਂ ਆਰੋਪੀ ਜੋ ਕਿ ਸ਼ਰਾਬ ਦੇ ਨਸ਼ੇ ਵਿਚ ਟੱਲੀ ਸਨ, ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਜਿਸਦੇ ਵਿਚ ਉਕਤ ਸ਼ਖਸ ਦਾ ਹੱਥ ਵੱਢਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਦੋਨਾਂ ਧਿਰਾਂ ਦੇ ਵਿੱਚ ਪਹਿਲਾਂ ਵੀ ਇੱਕ ਵਾਰ ਲੜਾਈ ਝਗੜਾ ਹੋਇਆ ਸੀ ਜੋ ਕਿ ਪੰਚਾਇਤ ਵੱਲੋਂ ਸੁਲਝਾ ਦਿੱਤਾ ਗਿਆ ਸੀ ਅਤੇ ਹੁਣ ਸਿਰਫ਼ ਹੱਥ ਮਿਲਾਉਣ ਤੋਂ ਨਾਂਹ ਕਰਨ ‘ਤੇ ਹੀ ਸ਼ਖਸ ਦਾ ਹੱਥ ਵੱਢ ਦਿੱਤਾ ਗਿਆ। ਇਸ ਘਟਨਾ ਨੂੰ ਲੈ ਕੇ ਇਲਾਕੇ ਦੇ ਵਿੱਚ ਚਰਚਾਵਾਂ ਹੋ ਰਹੀਆਂ ਹਨ।ਫਿਲਹਾਲ ਇਸ ਮਾਮਲੇ ਵਿਚ ਪੁਲੀਸ ਵਲੋਂ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।





