ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਮਾਰੀ ਗਈ ਔਰਤ ਦੀ ਹੋਈ ਪਛਾਣ, ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੇ ਕੀਤਾ ਸਸਕਾਰ

ਪਟਿਆਲਾ : ਬੀਤੀ ਦਿਨੀ ਗੁਰਦੁਆਰਾ ਸ਼੍ਰੀ ਦੂਖਨਿਵਾਰਨ ਸਾਹਿਬ ਵਿੱਚ ਸ਼ਰਾਬ ਪੀਣ ਕਾਰਨ ਗੋਲ਼ੀਆਂ ਮਾਰ ਕੇ ਕਤਲ ਕੀਤੀ। ਔਰਤ ਦੀ ਸੋਮਵਾਰ ਦੇਰ ਸ਼ਾਮ ਪਛਾਣ ਹੋ ਗਈ। ਉਕਤ…

ਪਟਿਆਲਾ : ਬੀਤੀ ਦਿਨੀ ਗੁਰਦੁਆਰਾ ਸ਼੍ਰੀ ਦੂਖਨਿਵਾਰਨ ਸਾਹਿਬ ਵਿੱਚ ਸ਼ਰਾਬ ਪੀਣ ਕਾਰਨ ਗੋਲ਼ੀਆਂ ਮਾਰ ਕੇ ਕਤਲ ਕੀਤੀ। ਔਰਤ ਦੀ ਸੋਮਵਾਰ ਦੇਰ ਸ਼ਾਮ ਪਛਾਣ ਹੋ ਗਈ। ਉਕਤ ਔਰਤ ਦੀ ਅਸਲ ਪਛਾਣ ਕੁਲਵਿੰਦਰ ਕੌਰ ਪੁੱਤਰੀ ਜਗਰੂਪ ਸਿੰਘ ਵਾਸੀ ਅਸਮਾਨਪੁਰ ਥਾਣਾ ਸਦਰ ਪਟਿਆਲਾ ਵਜੋਂ ਹੋਈ ਹੈ। ਇਸ ਦੀ ਪੁਸ਼ਟੀ ਕਰਦਿਆਂ ਥਾਣਾ ਅਨਾਜ ਮੰਡੀ ਦੇ ਇੰਚਾਰਜ ਇੰਸਪੈਕਟਰ ਅਮਨਦੀਪ ਬਰਾੜ ਨੇ ਦੱਸਿਆ ਕਿ ਪੁਲਿਸ ਕੋਲ ਪਹੁੰਚ ਕੇ ਪਰਵਿੰਦਰ ਕੌਰ ਦੇ ਭਰਾ ਹਰਮੇਲ ਸਿੰਘ ਨੇ ਉਸ ਦੀ ਪਛਾਣ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਰਵਿੰਦਰ ਕੌਰ ਦਾ ਅਸਲੀ ਨਾਮ ਕੁਲਵਿੰਦਰ ਕੌਰ ਹੈ ਅਤੇ ਉਕਤ ਔਰਤ ਦੀ ਅਸਲ ਪਛਾਣ ਹੋਣ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ।

ਜਾਣਕਾਰੀ ਅਨੁਸਾਰ, ਔਰਤ ਦਾ ਵਿਆਹ ਸੰਗਰੂਰ ਦੇ ਮੁਨਸ਼ੀ ਵਾਲਾ ਇਲਾਕੇ ਦੇ ਰਹਿਣ ਵਾਲੇ ਵਿਅਕਤੀ ਨਾਲ ਹੋਇਆ ਸੀ ਪਰ ਕਈ ਸਾਲ ਪਹਿਲਾਂ ਉਸ ਦਾ ਤਲਾਕ ਹੋ ਗਿਆ ਸੀ। ਤਲਾਕ ਤੋਂ ਬਾਅਦ ਇਹ ਔਰਤ ਵੱਖ-ਵੱਖ ਰਹਿਣ ਲੱਗ ਪਈ ਅਤੇ ਕੁਲਵਿੰਦਰ ਕੌਰ ਨੇ ਕਰੀਬ 7 ਸਾਲ ਪਹਿਲਾਂ ਅਰਬਨ ਸਟੇਟ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਿਆਂ ਆਪਣਾ ਜਾਲੀ ਆਧਾਰ ਕਾਰਡ ਪਰਵਿੰਦਰ ਕੌਰ ਦੇ ਨਾਂ ਤੇ ਬਣਵਾ ਲਿਆ ਸੀ। ਇਨ੍ਹੀਂ ਦਿਨੀਂ ਉਹ ਜ਼ੀਰਕਪੁਰ ਵਿੱਚ ਇੱਕ ਸੈਲੂਨ ਵਿੱਚ ਕੰਮ ਕਰਦੀ ਸੀ।

 

Leave a Reply

Your email address will not be published. Required fields are marked *