ਦੇਸ਼ ਦੇ 325 ਜਿਲ੍ਹੇ ਅਜਿਹੇ ਵੀ ਜਿੱਥੋਂ ਹੁਣ ਤੱਕ ਨਹੀਂ ਆਇਆ ਕੋਈ ਕੋਰੋਨਾ ਦਾ ਕੇਸ- ਕੇਂਦਰੀ ਸਿਹਤ ਮੰਤਰਾਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 941 ਕੇਸ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 12,380 ਹੋ ਗਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 941 ਕੇਸ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 12,380 ਹੋ ਗਈ ਹੈ ਜਦਕਿ 37 ਹੋਰ ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ ਜਿਸ ਕਰਕੇ ਮੌਤਾਂ ਦਾ ਗਿਣਤੀ 414 ਤੱਕ ਪਹੁੰਚ ਗਈ ਹੈ ਇਸ ਦੀ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ।

ਸਿਹਤ ਮੰਤਰਾਲੇ ਦੇ ਸੰਯੁਕਤ ਸੱਕਤਰ ਲਵ ਅਗਰਵਾਲ ਨੇ ਦੱਸਿਆ ਹੈ ਕਿ ਪਿਛਲੇ ਇਕ ਦਿਨ ਵਿਚ 183 ਹੋਰ ਕੋਰੋਨਾ ਪੀੜਤ ਠੀਕ ਵੀ ਹੋਏ ਹਨ ਜਿਸ ਨਾਲ ਠੀਕ ਹੋ ਚੁੱਕੇ ਮਰੀਜ਼ਾਂ ਦੀ ਸੰਖਿਆ 1489 ਹੋ ਗਈ ਹੈ। ਅਗਰਵਾਲ ਮੁਤਾਬਕ ਦੇਸ਼ ਵਿਚ 325 ਜਿਲ੍ਹੇ ਅਜਿਹੇ ਵੀ ਹਨ ਜਿੱਥੇ ਹੁਣ ਤੱਕ ਕੋਰੋਨਾ ਦਾ ਇਕ ਮਾਮਲਾ ਵੀ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਦੇਸ਼ ਦੇ 17 ਸੂਬਿਆਂ ਦੇ 14 ਜਿਲ੍ਹਿਆਂ ਵਿਚ ਪਿਛਲੇ 14 ਦਿਨਾਂ ਤੋਂ ਕੋਰੋਨਾ ਦਾ ਕੋਈ ਕੇਸ ਨਹੀਂ ਆਇਆ ਹੈ। ਸਾਰੇ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸਾਂ ਨੂੰ ਸਿਹਤ ਸਰਵਿਸ ਸਬੰਧੀ ਗਾਇਡਲਾਇਨਾਂ ਜਾਰੀ ਕਰ ਦਿੱਤੀ ਗਈਆਂ ਹਨ ਤਾਂ ਜੋ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਉੱਥੇ ਹੀ ਪੀਸੀ ਵਿਚ ਮੌਜੂਦ ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ ਦੇ ਡਾਕਟਰ ਰਮਨ ਆਰ ਗੰਗਾਖੇਡਕਰ ਨੇ ਦੱਸਿਆ ਕਿ ਹੁਣ ਤੱਕ ਦੇਸ਼ ਵਿਚ 2,90,401 ਲੋਕਾਂ ਦਾ ਟੈਸਟ ਕੀਤਾ ਗਿਆ ਹੈ ਇਨ੍ਹਾਂ ਵਿਚੋਂ 30,043 ਟੈਸਟ ਕੱਲ੍ਹ ਕੀਤੇ ਗਏ ਹਨ ਜਿਨ੍ਹਾਂ ਵਿਚੋਂ 26,331 ਟੈਸਟ ਆਈਸੀਐਆਰ ਲੈਬ ਅਤੇ 3,712 ਟੈਸਟ ਪ੍ਰਾਇਵੇਟ ਲੈਬਾਂ ਵਿਚ ਹੋਏ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਾਡੇ ਕੋਲ 8 ਹਫ਼ਤੇ ਤੱਕ ਟੈਸਟ ਕਰਨ ਲਈ ਕਿੱਟਾਂ ਮੌਜੂਦ ਹਨ। ਉੱਥੇ ਗ੍ਰਹਿ ਮੁਤਰਾਲੇ ਦੇ ਵੱਲੋਂ ਮੌਜੂਦ ਪੀਐਸ ਸਿਰਵਾਸਤਵ ਨੇ ਦੱਸਿਆ ਕਿ ਲਾਕਡਾਊਨ ਕਾਰਨ ਪੂਰੇ ਦੇਸ਼ ਵਿਚ 3 ਮਈ ਤੱਕ ਹਵਾਈ, ਰੇਲ ਅਤੇ ਸੜਕ ਉੱਤੇ ਯਾਤਰੀਆਂ ਦੀ ਅਵਾਜਾਈ ਬੰਦ ਰਹੇਗੀ। ਟੈਕਸੀ, ਆਟੋ ਰਿਕਸ਼ਾ, ਸਾਇਕਲ ਰਿਕਸ਼ਾ ਸਮੇਤ ਕੈਬ ਦੀਆਂ ਸੇਵਾਵਾਂ ਉੱਤੇ ਪਾਬੰਦੀ ਲੱਗੀ ਰਹੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜਿਹੜੇ ਏਰੀਆ ਹੌਟਸਪੌਟਸ ਅਤੇ ਕੰਟੇਨਮੈਂਟ ਜੌਨਾਂ ਵਿਚ ਨਹੀਂ ਆਉਣਗੇ ਉੱਥੇ ਆਉਣ ਵਾਲੀ 20 ਅਪ੍ਰੈਲ ਤੱਕ ਕੁੱਝ ਜਰੂਰੀ ਗਤੀਵਿਧੀਆ ਦੀ ਆਗਿਆ ਦਿੱਤੀ ਜਾ ਸਕੇਗੀ।

Leave a Reply

Your email address will not be published. Required fields are marked *