14 ਜਨਵਰੀ ਤੋਂ ਸ਼ੁਰੂ ਹੋਵੇਗੀ ਭਾਰਤ ਨਿਆਏ ਯਾਤਰਾ, ਮਨੀਪੁਰ ਤੋਂ ਮੁੰਬਈ ਤੱਕ ਚੱਲਣਗੇ ਰਾਹੁਲ ਗਾਂਧੀ

Rahul Gandhi : ਕਾਂਗਰਸ ਦੀ ਭਾਰਤ ਨਿਆਏ ਯਾਤਰਾ 14 ਜਨਵਰੀ ਤੋਂ ਸ਼ੁਰੂ ਹੋਵੇਗੀ। ਇਸ ਵਾਰ ਰਾਹੁਲ ਗਾਂਧੀ ਮਨੀਪੁਰ ਤੋਂ ਮੁੰਬਈ ਪੈਦਲ ਜਾਣਗੇ। ਕਾਂਗਰਸ ਦੇ ਜਨਰਲ…

Rahul Gandhi : ਕਾਂਗਰਸ ਦੀ ਭਾਰਤ ਨਿਆਏ ਯਾਤਰਾ 14 ਜਨਵਰੀ ਤੋਂ ਸ਼ੁਰੂ ਹੋਵੇਗੀ। ਇਸ ਵਾਰ ਰਾਹੁਲ ਗਾਂਧੀ ਮਨੀਪੁਰ ਤੋਂ ਮੁੰਬਈ ਪੈਦਲ ਜਾਣਗੇ। ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਯਾਤਰਾ 6200 ਕਿਲੋਮੀਟਰ ਦੀ ਹੋਵੇਗੀ। ‘ਭਾਰਤ ਨਿਆਏ ਯਾਤਰਾ’ 14 ਜਨਵਰੀ ਤੋਂ 20 ਮਾਰਚ ਤੱਕ ਚੱਲੇਗੀ। ਕਾਂਗਰਸ ਦੀ ਇਹ ਨਿਆਏ ਯਾਤਰਾ ਕੁੱਲ 14 ਰਾਜਾਂ ‘ਚੋਂ ਲੰਘੇਗੀ।

14 ਰਾਜਾਂ ਅਤੇ 85 ਜ਼ਿਲ੍ਹਿਆਂ ਵਿੱਚੋਂ ਲੰਘੇਗੀ ਯਾਤਰਾ

 ਕਾਂਗਰਸ ਦੀ ਇਹ ‘ਭਾਰਤ ਨਿਆਏ ਯਾਤਰਾ’ 14 ਰਾਜਾਂ ਅਤੇ 85 ਜ਼ਿਲਿਆਂ ‘ਚੋਂ ਲੰਘੇਗੀ।ਇਹ ਆਸਾਮ, ਨਾਗਾਲੈਂਡ, ਮੇਘਾਲਿਆ, ਬਿਹਾਰ, ਝਾਰਖੰਡ, ਬੰਗਾਲ, ਛੱਤੀਸਗੜ੍ਹ, ਮੱਧ ਪ੍ਰਦੇਸ਼, ਯੂ.ਪੀ., ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ ਤੋਂ ਹੁੰਦੀ ਹੋਈ ਮੁੰਬਈ ਪਹੁੰਚੇਗੀ। । ਦੱਸਿਆ ਜਾ ਰਿਹਾ ਹੈ ਕਿ ਯਾਤਰਾ ਬੱਸ ਰਾਹੀਂ ਹੋਵੇਗੀ ਅਤੇ ਕੁਝ ਥਾਵਾਂ ‘ਤੇ ਪੈਦਲ ਵੀ ਹੋਵੇਗੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਭਾਰਤ ਨਿਆਏ ਯਾਤਰਾ ਨੂੰ ਹਰੀ ਝੰਡੀ ਦਿਖਾਉਣਗੇ।

ਮਨੀਪੁਰ ਤੋਂ ਸ਼ੁਰੂ ਹੋਵੇਗੀ ਯਾਤਰਾ

ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਇਸ ਯਾਤਰਾ ਨੂੰ ਮਨੀਪੁਰ ਤੋਂ ਸ਼ੁਰੂ ਕਰਨ ਦਾ ਮਕਸਦ ਇਹ ਹੈ ਕਿ ਮਨੀਪੁਰ ਦੇਸ਼ ਦਾ ਅਹਿਮ ਹਿੱਸਾ ਹੈ। ਅਸੀਂ ਉੱਥੋਂ ਦੇ ਲੋਕਾਂ ਦੇ ਜ਼ਖਮਾਂ ਨੂੰ ਭਰਨ ਲਈ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਇਹ ਕੋਈ ਸਿਆਸੀ ਯਾਤਰਾ ਨਹੀਂ ਹੈ। ਇਹ ਆਮ ਲੋਕਾਂ ਲਈ ਹੈ, ਜੋ ਪੀੜਤ ਹਨ। ਅਸੀਂ ਤੁਹਾਨੂੰ ਇਸ ਯਾਤਰਾ ਬਾਰੇ ਵਿਸਥਾਰ ਵਿੱਚ ਦੱਸਾਂਗੇ।

Leave a Reply

Your email address will not be published. Required fields are marked *