ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆ ਚੁੱਕੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 1 ਕਰੋੜ 53 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 6 ਲੱਖ 30 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 93 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 15,374,394 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 630,211 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 9,349,374 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 5,394,809 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 4,100,875 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 146,183 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 1,942,637 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਮਿਸਰ,ਇੰਡੋਨੇਸ਼ੀਆ,ਅਰਜਨਟੀਨਾ ਅਤੇ ਇਰਾਕ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ
ਬ੍ਰਾਜ਼ੀਲ – ਕੁੱਲ ਕੇਸ– 2,231,871, ਮੌਤਾਂ-82,890
ਭਾਰਤ- ਕੁੱਲ ਕੇਸ –1,239,684, ਮੌਤਾਂ-29,890
ਰੂਸ – ਕੁੱਲ ਕੇਸ-789,190, ਮੌਤਾਂ-12,745
ਸਾਊਥ ਅਫਰੀਕਾ-ਕੁੱਲ ਕੇਸ-394,948, ਮੌਤਾਂ-5,940
ਪੇਰੂ–ਕੁੱਲ ਕੇਸ- 366,550, ਮੌਤਾਂ-17,455
ਮੈਕਸੀਕੋ-ਕੁੱਲ ਕੇਸ- 362,274, ਮੌਤਾਂ-41,190
ਚਿਲੀ-ਕੁੱਲ ਕੇਸ-336,402, ਮੌਤਾਂ-8,722
ਸਪੇਨ- ਕੁੱਲ ਕੇਸ – 314,631, ਮੌਤਾਂ- 28,426
ਯੂਕੇ- ਕੁੱਲ ਕੇਸ -296,377, ਮੌਤਾਂ-45,501
ਈਰਾਨ – ਕੁੱਲ ਕੇਸ -281,413, ਮੌਤਾਂ-14,853
ਪਾਕਿਸਤਾਨ-ਕੁੱਲ ਕੇਸ-267,428, ਮੌਤਾਂ-5,677
ਸਾਊਦੀ ਅਰਬ- ਕੁੱਲ ਕੇਸ- 258,156 ਮੌਤਾਂ-2,601
ਇਟਲੀ– ਕੁੱਲ ਕੇਸ – 245,032, ਮੌਤਾਂ- 35,082
ਤੁਰਕੀ- ਕੁੱਲ ਕੇਸ- 222,402, ਮੌਤਾਂ-5,545
ਕੋਲੰਬੀਆ-ਕੁੱਲ ਕੇਸ-218,428, ਮੌਤਾਂ-7,373
ਬੰਗਲਾਦੇਸ਼-ਕੁੱਲ ਕੇਸ-213,254, ਮੌਤਾਂ-2,751
ਜਰਮਨੀ- ਕੁੱਲ ਕੇਸ -204,470, ਮੌਤਾਂ-9,182
ਫਰਾਂਸ- ਕੁੱਲ ਕੇਸ- 178,336, ਮੌਤਾਂ-30,172
ਅਰਜਨਟੀਨਾ-ਕੁੱਲ ਕੇਸ-141,900, ਮੌਤਾਂ-2,588
ਕਨੇਡਾ- ਕੁੱਲ ਕੇਸ- 112,240, ਮੌਤਾਂ-8,870
ਕਤਰ-ਕੁੱਲ ਕੇਸ-107,871, ਮੌਤਾਂ-163
ਇਰਾਕ-ਕੁੱਲ ਕੇਸ-99,865, ਮੌਤਾਂ-4,042
ਇੰਡੋਨੇਸ਼ੀਆ-ਕੁੱਲ ਕੇਸ-91,751, ਮੌਤਾਂ-4,459
ਮਿਸਰ- ਕੁੱਲ ਕੇਸ – 89,745, ਮੌਤਾਂ-4,440
ਚੀਨ- ਕੁੱਲ ਕੇਸ – 83,729, ਮੌਤਾਂ-4,634
