ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਲਈ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦਾ ਕਹਿਰ ਝੇਲ ਰਹੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 1 ਕਰੋੜ 36 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 5 ਲੱਖ 86 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ 80 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 13,692,604 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 586,839 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 8,037,306 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 5,068,459 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 3,616,747 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 140,140 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ 1,645,962 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਮਿਸਰ,ਅਰਜਨਟੀਨਾ ਅਤੇ ਇਰਾਕ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
ਬ੍ਰਾਜ਼ੀਲ – ਕੁੱਲ ਕੇਸ– 1,970,909, ਮੌਤਾਂ-75,523
ਭਾਰਤ- ਕੁੱਲ ਕੇਸ –970,169, ਮੌਤਾਂ-24,929
ਰੂਸ – ਕੁੱਲ ਕੇਸ-746,369, ਮੌਤਾਂ-11,770
ਪੇਰੂ–ਕੁੱਲ ਕੇਸ- 337,724, ਮੌਤਾਂ-12,417
ਚਿਲੀ-ਕੁੱਲ ਕੇਸ-321,205, ਮੌਤਾਂ-7,186
ਮੈਕਸੀਕੋ-ਕੁੱਲ ਕੇਸ- 317,635, ਮੌਤਾਂ-36,906
ਸਾਊਥ ਅਫਰੀਕਾ-ਕੁੱਲ ਕੇਸ-311,049, ਮੌਤਾਂ-4,453
ਸਪੇਨ- ਕੁੱਲ ਕੇਸ – 304,574, ਮੌਤਾਂ- 28,413
ਯੂਕੇ- ਕੁੱਲ ਕੇਸ -291,911, ਮੌਤਾਂ-45,053
ਈਰਾਨ – ਕੁੱਲ ਕੇਸ -264,561, ਮੌਤਾਂ-13,410
ਪਾਕਿਸਤਾਨ-ਕੁੱਲ ਕੇਸ-255,769, ਮੌਤਾਂ-5,386
ਇਟਲੀ– ਕੁੱਲ ਕੇਸ – 243,506, ਮੌਤਾਂ- 34,997
ਸਾਊਦੀ ਅਰਬ- ਕੁੱਲ ਕੇਸ- 240,474, ਮੌਤਾਂ-2,325
ਤੁਰਕੀ- ਕੁੱਲ ਕੇਸ- 215,940, ਮੌਤਾਂ-5,419
ਜਰਮਨੀ- ਕੁੱਲ ਕੇਸ -201,252, ਮੌਤਾਂ-9,148
ਬੰਗਲਾਦੇਸ਼-ਕੁੱਲ ਕੇਸ-193,590, ਮੌਤਾਂ-2,457
ਫਰਾਂਸ- ਕੁੱਲ ਕੇਸ- 173,304, ਮੌਤਾਂ-30,120
ਕੋਲੰਬੀਆ-ਕੁੱਲ ਕੇਸ-165,169, ਮੌਤਾਂ-5,814
ਕਨੇਡਾ- ਕੁੱਲ ਕੇਸ- 108,829, ਮੌਤਾਂ-8,810
ਕਤਰ-ਕੁੱਲ ਕੇਸ-104,983, ਮੌਤਾਂ-151
ਅਰਜਨਟੀਨਾ-ਕੁੱਲ ਕੇਸ-111,146, ਮੌਤਾਂ-2,050
ਮਿਸਰ- ਕੁੱਲ ਕੇਸ – 84,843, ਮੌਤਾਂ-4,067
ਇਰਾਕ-ਕੁੱਲ ਕੇਸ-83,867, ਮੌਤਾਂ-3,432
ਚੀਨ- ਕੁੱਲ ਕੇਸ – 83,612, ਮੌਤਾਂ-4,634
