ਦੁਨੀਆ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਹੋਏ 1 ਕਰੋੜ 13 ਲੱਖ ਤੋਂ ਪਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਲਈ ਮੁਸੀਬਤ ਖੜ੍ਹੀ ਕੀਤੀ ਹੋਈ ਹੈ। ਵਿਸ਼ਵ ਭਰ ਦੇ ਦੇਸ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਲਈ ਮੁਸੀਬਤ ਖੜ੍ਹੀ ਕੀਤੀ ਹੋਈ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆਏ ਹੋਏ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 1 ਕਰੋੜ 13 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 5 ਲੱਖ 33 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 64 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 11,381,438 ਹੋ ਗਏ ਹਨ ਅਤੇ ਮ੍ਰਿਤਕਾਂ ਦਾ ਅੰਕੜਾ 533,473 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 6,439,803 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 4,408,162 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਜ਼ਿਆਦਾ ਪ੍ਰਭਾਵਿਤ ਵਿਸ਼ਵ ਦਾ ਸ਼ਕਤੀਸ਼ਾਲੀ ਦੇਸ਼ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 2,935,770 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 132,318 ਜਾਨਾਂ ਜਾ ਚੁੱਕੀਆਂ ਹਨ। ਜਦਕਿ 1,260,405 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਭਾਰਤ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਮਿਸਰ,ਅਰਜਨਟੀਨਾ ਅਤੇ ਸਵੀਡਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 1,578,376, ਮੌਤਾਂ-64,365

ਰੂਸ – ਕੁੱਲ ਕੇਸ-674,515, ਮੌਤਾਂ-10,027

ਭਾਰਤ- ਕੁੱਲ ਕੇਸ –673,904, ਮੌਤਾਂ-19,279

ਸਪੇਨ- ਕੁੱਲ ਕੇਸ – 297,625, ਮੌਤਾਂ- 28,385

ਪੇਰੂ–ਕੁੱਲ ਕੇਸ- 299,080, ਮੌਤਾਂ-10,412

ਚਿਲੀ-ਕੁੱਲ ਕੇਸ-291,847, ਮੌਤਾਂ-6,192

ਯੂਕੇ- ਕੁੱਲ ਕੇਸ -284,900, ਮੌਤਾਂ-44,198

ਮੈਕਸੀਕੋ-ਕੁੱਲ ਕੇਸ- 252,165, ਮੌਤਾਂ-30,366

ਇਟਲੀ– ਕੁੱਲ ਕੇਸ – 241,419, ਮੌਤਾਂ- 34,854

ਈਰਾਨ – ਕੁੱਲ ਕੇਸ -237,878, ਮੌਤਾਂ-11,408

ਪਾਕਿਸਤਾਨ-ਕੁੱਲ ਕੇਸ-225,283, ਮੌਤਾਂ-4,619

ਤੁਰਕੀ- ਕੁੱਲ ਕੇਸ- 204,610, ਮੌਤਾਂ-5,206

ਸਾਊਦੀ ਅਰਬ- ਕੁੱਲ ਕੇਸ- 205,929, ਮੌਤਾਂ-1,858

ਜਰਮਨੀ- ਕੁੱਲ ਕੇਸ -197,418, ਮੌਤਾਂ-9,081

ਸਾਊਥ ਅਫਰੀਕਾ-ਕੁੱਲ ਕੇਸ-187,977, ਮੌਤਾਂ-3,026

ਫਰਾਂਸ- ਕੁੱਲ ਕੇਸ- 166,960, ਮੌਤਾਂ-29,893

ਬੰਗਲਾਦੇਸ਼-ਕੁੱਲ ਕੇਸ-159,679, ਮੌਤਾਂ-1,997

ਕੋਲੰਬੀਆ-ਕੁੱਲ ਕੇਸ-113,389, ਮੌਤਾਂ-3,942

ਕਨੇਡਾ-  ਕੁੱਲ ਕੇਸ- 105,317, ਮੌਤਾਂ-8,674

ਕਤਰ-ਕੁੱਲ ਕੇਸ-99,183, ਮੌਤਾਂ-123

ਚੀਨ- ਕੁੱਲ ਕੇਸ – 83,553, ਮੌਤਾਂ-4,634

ਅਰਜਨਟੀਨਾ-ਕੁੱਲ ਕੇਸ-75,376, ਮੌਤਾਂ-1,481

ਮਿਸਰ- ਕੁੱਲ ਕੇਸ – 74,035, ਮੌਤਾਂ-3,280

ਸਵੀਡਨ-ਕੁੱਲ ਕੇਸ-71,419, ਮੌਤਾਂ-5,420

Leave a Reply

Your email address will not be published. Required fields are marked *