ਪੰਜਾਬ ਵਿਚ ਕੋਰੋਨਾ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ ਹੋਈ 9442, ਮੌਤਾਂ-239

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਆਪਣਾ ਕਹਿਰ ਵਿਖਾ ਰਿਹਾ ਹੈ। ਬੀਤੇ ਦਿਨ ਸੂਬੇ ਵਿਚੋਂ 348 ਨਵੇਂ ਕੇਸਾਂ ਦੀ ਪੁਸ਼ਟੀ ਹੋਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਆਪਣਾ ਕਹਿਰ ਵਿਖਾ ਰਿਹਾ ਹੈ। ਬੀਤੇ ਦਿਨ ਸੂਬੇ ਵਿਚੋਂ 348 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 9442 ਹੋ ਗਈ ਹੈ। ਉੱਥੇ ਹੀ 96 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ, ਜਦਕਿ 9 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਨੂੰ ਲੁਧਿਆਣਾ ਤੋਂ 62, ਜਲੰਧਰ ਤੋਂ 78, ਅੰਮ੍ਰਿਤਸਰ ਤੋਂ 34, ਸੰਗਰੂਰ ਤੋਂ 11, ਪਟਿਆਲਾ ਤੋਂ 56, ਮੁਹਾਲੀ ਤੋਂ 14, ਗੁਰਦਾਸਪੁਰ ਤੋਂ 6, ਪਠਾਨਕੋਟ ਤੋਂ 3, ਤਰਨਤਾਰਨ ਤੋਂ 1, ਹੁਸ਼ਿਆਰਪੁਰ ਤੋਂ 34, ਨਵਾਂਸ਼ਹਿਰ ਤੋਂ 1, ਫਰੀਦਕੋਟ ਤੋਂ 7, ਮੁਕਤਸਰ ਸਾਹਿਬ ਤੋਂ 6, ਫਿਰੋਜ਼ਪੁਰ ਤੋਂ 1, ਫਤਿਹਗੜ੍ਹ ਸਾਹਿਬ ਤੋਂ 1, ਮੋਗਾ ਤੋਂ 15, ਕਪੂਰਥਲਾ ਤੋਂ 3, ਬਠਿੰਡਾ ਤੋਂ 2, ਰੋਪੜ ਤੋਂ 7, ਫਾਜ਼ਿਲਕਾ ਤੋਂ 4 ਅਤੇ ਮਾਨਸਾ ਤੋਂ 2 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਉੱਥੇ ਹੀ ਸੰਗਰੂਰ ਵਿਚ 47, ਗੁਰਦਾਸਪੁਰ ਵਿਚ 4, ਪਠਾਨਕੋਟ ਵਿਚ 4, ਫਿਰੋਜ਼ਪੁਰ ਵਿਚ 6, ਫਤਿਹਗੜ੍ਹ ਸਾਹਿਬ ਵਿਚ 9, ਮੋਗਾ ਵਿਚ 10, ਬਠਿੰਡਾ ਵਿਚ 6, ਮੁਕਤਸਰ ਸਾਹਿਬ ਵਿਚ 1, ਕਪੂਰਥਲਾ ਵਿਚ 7 ਅਤੇ ਬਰਨਾਲਾ ਵਿਚ 2 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 6373 ਹੋ ਗਈ ਹੈ। ਜਦਕਿ ਫਿਰੋਜ਼ਪੁਰ ਵਿਚ 1, ਨਵਾਂਸ਼ਹਿਰ ਵਿਚ 1, ਗੁਰਦਾਸਪੁਰ ਵਿਚ 1, ਤਰਨਤਾਰਨ ਵਿਚ 1, ਅੰਮ੍ਰਿਤਸਰ ਵਿਚ 1, ਲੁਧਿਆਣਾ ਵਿਚ 2 ਅਤੇ ਪਟਿਆਲਾ ਵਿਚ ਵੀ 2 ਮੌਤਾਂ ਹੋਈਆਂ ਹਨ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 239 ਤੱਕ ਪਹੁੰਚ ਗਿਆ ਹੈ। ਸੂਬੇ ਵਿਚ ਐਕਟਿਵ ਕੇਸ 2830 ਰਹਿ ਗਏ ਹਨ।

ਲੁਧਿਆਣਾ- ਕੁੱਲ ਕੇਸ-1695, ਠੀਕ ਹੋਏ-1095, ਮੌਤਾਂ-41

ਜਲੰਧਰ – ਕੁੱਲ ਕੇਸ –1545, ਠੀਕ ਹੋਏ -886, ਮੌਤਾਂ-33

ਅੰਮ੍ਰਿਤਸਰ- ਕੁੱਲ ਕੇਸ-1194, ਠੀਕ ਹੋਏ- 942, ਮੌਤਾਂ-60

ਪਟਿਆਲਾ-ਕੁੱਲ ਕੇਸ-832, ਠੀਕ ਹੋਏ-326, ਮੌਤਾਂ-15

ਸੰਗਰੂਰ ਕੁੱਲ ਕੇਸ-698, ਠੀਕ ਹੋਏ-593, ਮੌਤਾਂ-21

ਮੁਹਾਲੀ – ਕੁੱਲ ਕੇਸ – 492, ਠੀਕ ਹੋਏ –297, ਮੌਤਾਂ–9

ਗੁਰਦਾਸਪੁਰ- ਕੁੱਲ ਕੇਸ-303, ਠੀਕ ਹੋਏ-265, ਮੌਤਾਂ-10

ਪਠਾਨਕੋਟ- ਕੁੱਲ ਕੇਸ-267, ਠੀਕ ਹੋਏ-228, ਮੌਤਾਂ-9

ਨਵਾਂਸ਼ਹਿਰ- ਕੁੱਲ ਕੇਸ-255, ਠੀਕ ਹੋਏ-153, ਮੌਤਾਂ-2

ਹੁਸ਼ਿਆਰਪੁਰ- ਕੁੱਲ ਕੇਸ-246, ਠੀਕ ਹੋਏ-183, ਮੌਤਾਂ-7

ਤਰਨਤਾਰਨ ਕੁੱਲ ਕੇਸ-222, ਠੀਕ ਹੋਏ-205, ਮੌਤਾਂ-6

ਫ਼ਿਰੋਜ਼ਪੁਰ – ਕੁੱਲ ਕੇਸ-200, ਠੀਕ ਹੋਏ-101, ਮੌਤਾਂ-4

ਫਤਿਹਗੜ੍ਹ ਸਾਹਿਬ- ਕੁੱਲ ਕੇਸ-192, ਠੀਕ ਹੋਏ-139, ਮੌਤਾਂ-2

ਫਰੀਦਕੋਟ- ਕੁੱਲ ਕੇਸ-190, ਠੀਕ ਹੋਏ-129, ਮੌਤਾਂ-0

ਮੋਗਾ- ਕੁੱਲ ਕੇਸ-184, ਠੀਕ ਹੋਏ-134, ਮੌਤਾਂ-4

ਬਠਿੰਡਾ- ਕੁੱਲ ਕੇਸ-173, ਠੀਕ ਹੋਏ-114, ਮੌਤਾਂ-4

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-168, ਠੀਕ ਹੋਏ-143, ਮੌਤਾਂ-1

ਰੋਪੜ- ਕੁੱਲ ਕੇਸ-151, ਠੀਕ ਹੋਏ-106, ਮੌਤਾਂ-1

ਕਪੂਰਥਲਾ-ਕੁੱਲ ਕੇਸ-148, ਠੀਕ ਹੋਏ-114, ਮੌਤਾਂ-7

ਫਾਜ਼ਿਲਕਾ ਕੁੱਲ ਕੇਸ-142, ਠੀਕ ਹੋਏ-102, ਮੌਤਾਂ-1

ਬਰਨਾਲਾ ਕੁੱਲ ਕੇਸ-79, ਠੀਕ ਹੋਏ-67, ਮੌਤਾਂ-2

ਮਾਨਸਾ- ਕੁੱਲ ਕੇਸ-66, ਠੀਕ ਹੋਏ-51, ਮੌਤਾਂ-0

ਕੁੱਲ ਕੇਸ 9442, ਠੀਕ ਹੋਏ 6373, ਮੌਤਾਂ 239

Leave a Reply

Your email address will not be published. Required fields are marked *