ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਹਰ ਦਿਨ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ 231 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 7587 ਹੋ ਗਈ ਹੈ। ਉੱਥੇ ਹੀ 23 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ। ਜਦਕਿ 8 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸ਼ਨੀਵਾਰ ਸ਼ਾਮ 5 ਵਜੇ ਤੱਕ ਲੁਧਿਆਣਾ ਤੋਂ 29, ਜਲੰਧਰ ਤੋਂ 77, ਅੰਮ੍ਰਿਤਸਰ ਤੋਂ 19, ਸੰਗਰੂਰ ਤੋਂ 7, ਪਟਿਆਲਾ ਤੋਂ 55, ਮੁਹਾਲੀ ਤੋਂ 12, ਗੁਰਦਾਸਪੁਰ ਤੋਂ 2, ਹੁਸ਼ਿਆਰਪੁਰ ਤੋਂ 1, ਨਵਾਂਸ਼ਹਿਰ ਤੋਂ 6, ਫਰੀਦਕੋਟ ਤੋਂ 3, ਫਿਰੋਜ਼ਪੁਰ ਤੋਂ 8, ਫਤਿਹਗੜ੍ਹ ਸਾਹਿਬ ਤੋਂ 2, ਮੋਗਾ ਤੋਂ 5, ਬਠਿੰਡਾ ਤੋਂ 1, ਫਾਜ਼ਿਲਕਾ ਤੋਂ 2 ਅਤੇ ਬਰਨਾਲਾ ਤੋਂ ਵੀ 2 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਉੱਥੇ ਹੀ ਸੰਗਰੂਰ ਵਿਚ 7, ਗੁਰਦਾਸਪੁਰ ਵਿਚ 11, ਪਠਾਨਕੋਟ ਵਿਚ 1 ਅਤੇ ਫਾਜ਼ਿਲਕਾ ਵਿਚ 4 ਮਰੀਜ਼ ਠੀਕ ਵੀ ਹੋਏ ਹਨ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਕੁੱਲ ਮਰੀਜ਼ਾਂ ਦੀ ਸੰਖਿਆ ਵੱਧ ਕੇ 5040 ਹੋ ਗਈ ਹੈ। ਜਦਕਿ ਪਟਿਆਲਾ ਵਿਚ 2, ਪਠਾਨਕੋਟ ਵਿਚ 1, ਸੰਗਰੂਰ ਵਿਚ 1, ਜਲੰਧਰ ਵਿਚ 2, ਲੁਧਿਆਣਾ ਵਿਚ 1 ਅਤੇ ਬਠਿੰਡਾ ਵਿਚ ਵੀ 1 ਕੋਰੋਨਾ ਪੀੜਤ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 195 ਤੱਕ ਪਹੁੰਚ ਗਿਆ ਹੈ। ਸੂਬੇ ਵਿਚ ਇਸ ਵੇਲੇ 2352 ਐਕਟਿਵ ਕੇਸ ਹਨ।
ਲੁਧਿਆਣਾ- ਕੁੱਲ ਕੇਸ-1316, ਠੀਕ ਹੋਏ-611, ਮੌਤਾਂ-31
ਜਲੰਧਰ – ਕੁੱਲ ਕੇਸ –1187, ਠੀਕ ਹੋਏ -676, ਮੌਤਾਂ-25
ਅੰਮ੍ਰਿਤਸਰ- ਕੁੱਲ ਕੇਸ-1040, ਠੀਕ ਹੋਏ- 817, ਮੌਤਾਂ-51
ਸੰਗਰੂਰ ਕੁੱਲ ਕੇਸ-629, ਠੀਕ ਹੋਏ-501, ਮੌਤਾਂ-18
ਪਟਿਆਲਾ-ਕੁੱਲ ਕੇਸ-563, ਠੀਕ ਹੋਏ-223, ਮੌਤਾਂ-12
ਮੁਹਾਲੀ – ਕੁੱਲ ਕੇਸ – 368, ਠੀਕ ਹੋਏ –257, ਮੌਤਾਂ–7
ਗੁਰਦਾਸਪੁਰ- ਕੁੱਲ ਕੇਸ-287, ਠੀਕ ਹੋਏ-232, ਮੌਤਾਂ-8
ਪਠਾਨਕੋਟ- ਕੁੱਲ ਕੇਸ-244, ਠੀਕ ਹੋਏ-209, ਮੌਤਾਂ-7
ਤਰਨਤਾਰਨ ਕੁੱਲ ਕੇਸ-216, ਠੀਕ ਹੋਏ-191, ਮੌਤਾਂ-5
ਹੁਸ਼ਿਆਰਪੁਰ- ਕੁੱਲ ਕੇਸ-194, ਠੀਕ ਹੋਏ-172, ਮੌਤਾਂ-7
ਨਵਾਂਸ਼ਹਿਰ- ਕੁੱਲ ਕੇਸ-190, ਠੀਕ ਹੋਏ-140, ਮੌਤਾਂ-1
ਫ਼ਿਰੋਜ਼ਪੁਰ – ਕੁੱਲ ਕੇਸ-155, ਠੀਕ ਹੋਏ-85, ਮੌਤਾਂ-3
ਫਰੀਦਕੋਟ- ਕੁੱਲ ਕੇਸ-152, ਠੀਕ ਹੋਏ-108, ਮੌਤਾਂ-0
ਫਤਿਹਗੜ੍ਹ ਸਾਹਿਬ- ਕੁੱਲ ਕੇਸ-144, ਠੀਕ ਹੋਏ-118, ਮੌਤਾਂ-2
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-144, ਠੀਕ ਹੋਏ-133, ਮੌਤਾਂ-1
ਮੋਗਾ- ਕੁੱਲ ਕੇਸ-143, ਠੀਕ ਹੋਏ-96, ਮੌਤਾਂ-4
ਬਠਿੰਡਾ- ਕੁੱਲ ਕੇਸ-129, ਠੀਕ ਹੋਏ-87, ਮੌਤਾਂ-4
ਕਪੂਰਥਲਾ-ਕੁੱਲ ਕੇਸ-126, ਠੀਕ ਹੋਏ-88, ਮੌਤਾਂ-6
ਰੋਪੜ- ਕੁੱਲ ਕੇਸ-124, ਠੀਕ ਹੋਏ-106, ਮੌਤਾਂ-1
ਫਾਜ਼ਿਲਕਾ ਕੁੱਲ ਕੇਸ-105, ਠੀਕ ਹੋਏ-96, ਮੌਤਾਂ-0
ਬਰਨਾਲਾ ਕੁੱਲ ਕੇਸ-74, ਠੀਕ ਹੋਏ-49, ਮੌਤਾਂ-2
ਮਾਨਸਾ- ਕੁੱਲ ਕੇਸ-57, ਠੀਕ ਹੋਏ-45, ਮੌਤਾਂ-0
ਕੁੱਲ ਕੇਸ 7587, ਠੀਕ ਹੋਏ 5040, ਮੌਤਾਂ 195
