ਕਲਾਸ ਵਿਚ ਪੜ੍ਹਾ ਰਹੀ ਸੀ ਅਧਿਆਪਕਾ, 11 ਸਾਲਾ ਵਿਦਿਆਰਥਣ ਨੇ ਦੇ ਦਿੱਤਾ ਬੱਚੇ ਨੂੰ ਜਨਮ, ਗੂੰਜਣ ਲੱਗੀਆਂ ਕਿਲਕਾਰੀਆਂ

National News : ਇਕ ਕਾਲਜ ਵਿਚ ਚਲਦੀ ਪੜ੍ਹਾਈ ਦੌਰਾਨ ਹਫੜਾ ਦਫੜੀ ਮਚ ਗਈ। ਕਲਾਸ ਵਿਚ ਅਧਿਆਪਕਾ ਜਮਾਤ ਵਿਚ ਪੜ੍ਹਾ ਰਹੀ ਸੀ ਕਿ ਬਾਥਰੂਮ ਵਿਚ ਬੱਚੇ…

National News : ਇਕ ਕਾਲਜ ਵਿਚ ਚਲਦੀ ਪੜ੍ਹਾਈ ਦੌਰਾਨ ਹਫੜਾ ਦਫੜੀ ਮਚ ਗਈ। ਕਲਾਸ ਵਿਚ ਅਧਿਆਪਕਾ ਜਮਾਤ ਵਿਚ ਪੜ੍ਹਾ ਰਹੀ ਸੀ ਕਿ ਬਾਥਰੂਮ ਵਿਚ ਬੱਚੇ ਦੀਆਂ ਕਿਲਕਾਰੀਆਂ ਗੂੰਜਣ ਲੱਗੀਆਂ। ਇਕ ਲੜਕੀ ਨੇ ਬਾਥਰੂਮ ਵਿਚ ਬੱਚੇ ਨੂੰ ਜਨਮ ਦੇ ਦਿੱਤਾ। 17 ਸਾਲਾਂ ਦੀ ਇਹ ਲੜਕੀ 11ਵੀਂ ਜਮਾਤ ਦੀ ਵਿਦਿਆਰਥਣ ਹੈ। ਦੋਵਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਫਿਲਹਾਲ ਬੱਚੇ ਅਤੇ ਨਾਬਾਲਗ ਮਾਂ ਸਿਹਤਮੰਦ ਅਤੇ ਸੁਰੱਖਿਅਤ ਹਨ। ਪੁਲਿਸ ਨੇ ਇਸ ਮਾਮਲੇ ਵਿਚ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਾਮਲਾ ਕਰਨਾਟਕਾ ਦਾ ਦੱਸਿਆ ਜਾ ਰਿਹਾ ਹੈ।
ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲੜਕੀ ਨਾਲ ਗੱਲਬਾਤ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਦੋ ਸਾਲ ਇਕ ਲੜਕੇ ਨਾਲ ਰਿਲੇਸ਼ਨਸ਼ਿਪ ਵਿਚ ਸੀ। ਇਸੇ ਕ੍ਰਮ ਵਿਚ ਉਹ ਗਰਭਵਤੀ ਹੋ ਗਈ। ਲੜਕੀ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਠੀਕ ਹੋ ਰਹੀ ਹੈ। ਮਹਿਲਾ ਕਾਊਂਸਲਰ ਰਾਹੀਂ ਛੇਤੀ ਹੀ ਗੱਲਬਾਤ ਕੀਤੀ ਜਾਵੇਗੀ। ਕੋਲਾਰ ਪੁਲਿਸ ਨੇ ਦੱਸਿਆ ਕਿ ਲੜਕੇ ਖਿਲਾਫ ਪੋਕਸੇ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਅਪਰਾਧ 9 ਮਹੀਨੇ ਪਹਿਲਾਂ ਹੋਇਆ ਸੀ। ਅਜਿਹੇ ਵਿਚ ਨਵੇਂ ਕਾਨੂੰਨ ਲਾਗੂ ਨਹੀਂ ਹੋਣਗੇ।

Leave a Reply

Your email address will not be published. Required fields are marked *