ਸ੍ਰੀ ਅਨੰਦਪੁਰ ਸਾਹਿਬ- ਸਕਾਊਟ ਕਮਿਸ਼ਨਰ ਮਾਸਟਰ ਹਰਜੀਤ ਸਿੰਘ ਅਚਿੰਤ 40 ਸਾਲ ਤੋਂ ਜਿਸ ਤੀਰੰਗੇ ਦੀ ਸੇਵਾ ਕਰਦੇ ਰਹੇ, ਉਸੇ ਹੀ ਤਿਰੰਗੇ ਸਾਹਮਣੇ ਉਨ੍ਹਾਂ ਦੇ ਸਵਾਸ ਵੀ ਨਿਕਲ ਗਏ। ਸਦਨ ਅਨੰਦਪੁਰ ਸਾਹਿਬ ਵਿੱਚ ਆਜ਼ਾਦੀ ਦਿਵਸ ਸਮਾਰੋਹ ਕਰਵਾਇਆ ਜਾ ਰਿਹਾ ਸੀ। 74 ਸਾਲ ਦੇ ਅਚਿੰਤ ਨੂੰ ਤਿਰੰਗਾ ਲਹਿਰਾਉਣ ਤੋਂ ਕੁਝ ਹੀ ਦੇਰ ਬਾਅਦ ਸਮਾਰੋਹ ਸਥਾਨ ‘ਤੇ ਹੀ ਹਾਰਟ ਅਟੈਕ ਆਇਆ। ਬਾਅਦ ਵਿਚ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉਨ੍ਹਾਂ ਦੀ ਜਾਨ ਨਹੀਂ ਬਚ ਸਕੀ।
ਅਨੰਦਪੁਰ ਸਾਹਿਬ ਵਿੱਚ ਸਕਾਊਟ ਕਮਿਸ਼ਨਰ ਆਜ਼ਾਦੀ ਦਿਹਾੜੇ ਅਤੇ ਗਣਤੰਤਰ ਦਿਵਸ ‘ਤੇ ਝੰਡਾ ਲਹਿਰਾਉਣ ਦੀ ਤਿਆਰ ਕਰ ਰਹੇ ਸਨ। ਇਸ 15 ਅਗਸਤ ਨੂੰ ਵੀ ਉਨ੍ਹਾਂ ਨੇ ਇਸ ਦੀ ਤਿਆਰੀ ਕੀਤੀ ਹੈ। ਇੱਥੇ ਐਸ.ਡੀ.ਐਮ ਮਨੀਸ਼ਾ ਰਾਣਾ ਚੀਫ ਗੈਸਟ ਸੀ। ਅਚਿੰਤ ਨੇ ਤਿਰੰਗਾ ਲਹਿਰਾਉਣ ਵਿੱਚ ਐਸਡੀਐਮ ਦੀ ਮਦਦ ਕੀਤੀ। ਇਸ ਤੋਂ ਬਾਅਦ ਜਦੋਂ ਐੱਸ.ਡੀ.ਐੱਮ. ਪਰੇਡ ਦਾ ਨਿਰੀਖਣ ਕਰਨ ਲਈ ਜਾ ਰਹੇ ਸੀ ਤਾਂ ਅਚਿੰਤ ਨੂੰ ਹਾਰਟ ਅਟੈਕ ਆਇਆ।
ਸ੍ਰੀ ਅਨੰਦਪੁਰ ਸਾਹਿਬ ਤੋਂ ਸਾਬਕਾ ਅਕਾਲੀ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਚਿੰਤ ਸਾਲਾਂ ਤੋਂ ਅਕਾਲੀ ਦਲ ਵਿਚ ਸਰਗਰਮ ਰਹੇ ਸਨ। ਹਾਲਾਂਕਿ ਉਹ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਤਿਰੰਗੇ ਦੀ ਸੇਵਾ ਕਰਦੇ ਸਨ। ਜਦੋਂ ਉਨ੍ਹਾਂ ਨੂੰ ਹਾਰਟ ਅਟੈਕ ਆਇਆ ਤਾਂ ਉਨ੍ਹਾਂ ਦੇ ਦੇਹਾਂਤ ‘ਤੇ ਐੱਸ.ਡੀ.ਐੱਣ. ਦੁੱਖ ਪ੍ਰਗਟ ਕਰਨ ਲਈ ਵੀ ਨਹੀਂ ਆਏ। ਉਨ੍ਹਾਂ ਨੇ ਸੀ.ਐੱਮ. ਭਗਵੰਤ ਮਾਨ ਨੂੰ ਇਕ ਚਿੱਠੀ ਲਿਖ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਇਸ ਬਾਰੇ ਐਸ.ਡੀ.ਐਮ ਮਨੀਸ਼ਾ ਰਾਣਾ ਨੇ ਕਿਹਾ ਕਿ ਉਹ ਆਜ਼ਾਦੀ ਦਿਵਸ ਸਮਾਰੋਹ ਅਤੇ ਮੁਹੱਲਾ ਕਲੀਨਿਕ ਦਾ ਉਦਘਾਟਨ ਕਰ ਰਹੇ ਸਨ। ਜਿਸ ਕਾਰਨ ਉਹ ਪਰਿਵਾਰ ਨੂੰ ਨਹੀਂ ਮਿਲ ਸਕੇ। ਉਨ੍ਹਾਂ ਕਿਹਾ ਕਿ ਡੀਪੀਆਰਓ, ਤਹਿਸੀਲਦਾਰ, ਲੋਕ ਵਿਧਾਇਕ ਅਤੇ ਮੰਤਰੀ ਹਰਜੋਤ ਬੈਂਸ ਮਾਸਟਰ ਹਰਜੀਤ ਅਚਿੰਤ ਦੇ ਪਰਿਵਾਰ ਨੂੰ ਮਿਲੇ ਹਨ।
ਸਕਾਊਟ ਕਮਿਸ਼ਨਰ ਨੇ ਤਿਰੰਗੇ ਸਾਹਮਣੇ ਤਿਆਗੇ ਪ੍ਰਾਣ, ਸਮਾਗਮ ਦੌਰਾਨ ਹੀ ਆਇਆ ਹਾਰਟ ਅਟੈਕ
ਸ੍ਰੀ ਅਨੰਦਪੁਰ ਸਾਹਿਬ- ਸਕਾਊਟ ਕਮਿਸ਼ਨਰ ਮਾਸਟਰ ਹਰਜੀਤ ਸਿੰਘ ਅਚਿੰਤ 40 ਸਾਲ ਤੋਂ ਜਿਸ ਤੀਰੰਗੇ ਦੀ ਸੇਵਾ ਕਰਦੇ ਰਹੇ, ਉਸੇ ਹੀ ਤਿਰੰਗੇ ਸਾਹਮਣੇ ਉਨ੍ਹਾਂ ਦੇ ਸਵਾਸ…
