ਰੇਲ ਸੇਵਾਵਾਂ ਨੂੰ ਸ਼ੁਰੂ ਕਰਨ ਸਬੰਧੀ ਫੈਲ ਰਹੀ ਗਲਤ ਖਬਰਾਂ ਉੱਤੇ ਰੇਲਵੇ ਨੇ ਦਿੱਤਾ ਸਪੱਸ਼ਟੀਕਰਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਬੀਤੇ ਦਿਨ ਪੀਐਮ ਮੋਦੀ ਦੁਆਰਾ ਜਦੋਂ ਰਾਸ਼ਟਰ ਨੂੰ ਸੰਬੋਧਨ ਕਰਨ ਦੌਰਾਨ ਦੇਸ਼ ਵਿਚ ਲਾਕਡਾਊਨ 3 ਮਈ ਤੱਕ ਵਧਾਉਣ ਦੀ ਜਾਣਕਾਰੀ ਦਿੱਤੀ ਗਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਬੀਤੇ ਦਿਨ ਪੀਐਮ ਮੋਦੀ ਦੁਆਰਾ ਜਦੋਂ ਰਾਸ਼ਟਰ ਨੂੰ ਸੰਬੋਧਨ ਕਰਨ ਦੌਰਾਨ ਦੇਸ਼ ਵਿਚ ਲਾਕਡਾਊਨ 3 ਮਈ ਤੱਕ ਵਧਾਉਣ ਦੀ ਜਾਣਕਾਰੀ ਦਿੱਤੀ ਗਈ ਤਾਂ ਉਸ ਤੋਂ ਬਾਅਦ ਸੋਸ਼ਲ ਮੀਡੀਆਂ ਉੱਤੇ ਇਹ ਅਫਵਾਹਾਂ ਅਤੇ ਗਲਤ ਖਬਰਾਂ ਫੈਲੀਆਂ ਸਨ ਕਿ ਰੇਲ ਸੇਵਾਵਾਂ ਮੁੜ ਚਾਲੂ ਕਰ ਦਿੱਤੀਆ ਗਈਆਂ ਹਨ ਜਿਸ ਤੋਂ ਬਾਅਦ ਮੁੰਬਈ ਦੇ ਬਾਦਰਾ ਰੇਲਵੇ ਸਟੇਸ਼ਨ ਉੱਤੇ ਪ੍ਰ੍ਰਵਾਸੀ ਮਜ਼ਦੂਰਾਂ ਦੀ ਭਾਰੀ ਭੀੜ ਇੱਕਠੀ ਹੋ ਗਈ ਜਿਸ ਨੂੰ ਪੁਲਿਸ ਨੇ ਲਾਠੀਚਾਰਜ ਕਰਕੇ ਖਦੇੜਿਆ ਸੀ। ਉੱਥੇ ਹੀ ਗਲਤ ਖਬਰਾਂ ਫੈਲਣ ਤੋਂ ਬਾਅਦ ਰੇਲਵੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਰੇਲ ਸੇਵਾਵਾਂ 3 ਮਈ ਤੱਕ ਮੁਲਤਵੀ ਰਹਿਣਗੀਆਂ।

ਬੀਤੀ ਰਾਤ ਰੇਲ ਮੰਤਰਾਲੇ ਨੇ ਟਵੀਟ ਕਰਦੇ ਹੋਏ ਕਿਹਾ ਕਿ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ”3 ਮਈ 2020 ਤੱਕ ਪੂਰੇ ਦੇਸ਼ ਵਿਚ ਸਾਰੀਆਂ ਯਾਤਰੀ ਰੇਲ ਸੇਵਾਵਾਂ ਪੂਰੀ ਤਰ੍ਹਾ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਯਾਤਰੀਆਂ ਦੀ ਭੀੜ ਨੂੰ ਦੂਰ ਕਰਨ ਲਈ ਕੋਈ ਵਿਸ਼ੇਸ਼ ਰੇਲ ਗੱਡੀ ਚਲਾਉਣ ਦੀ ਕੋਈ ਯੋਜਨਾ ਨਹੀਂ ਹੈ”। ਮੰਤਰਾਲੇ ਨੇ ਅੱਗੇ ਕਿਹਾ ਕਿ ”ਇਸ ਨਾਲ ਜੁੜੀ ਕੋਈ ਵੀ ਗਲਤ ਖਬਰ ਨੂੰ ਫੈਲਣ ਨਾ ਦੋਵੇ”। ਉੱਥੇ ਹੀ ਅੱਜ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਵੀ 3 ਮਈ ਤੱਕ ਪੂਰੇ ਦੇਸ਼ ਵਿਚ ਰੇਲ ਸੇਵਾਵਾਂ ਨੂੰ ਪੂਰੀ ਤਰ੍ਹਾ ਰੱਦ ਕਰ ਦਿੱਤਾ ਗਿਆ ਹੈ।

ਦਰਅਸਲ ਜਦੋਂ ਤੋਂ 24 ਮਾਰਚ ਨੂੰ ਪਹਿਲਾ ਲਾਕਡਾਊਨ ਪੂਰੇ ਦੇਸ਼ ਵਿਚ ਲਗਾਉਣ ਦਾ ਐਲਾਨ ਕੀਤਾ ਗਿਆ ਹੈ ਉਦੋਂ ਤੋਂ ਹੀ ਸਾਰੀਆਂ ਰੇਲ ਅਤੇ ਹਵਾਈ ਉਡਾਨਾਂ ਉੱਤੇ ਪਾਬੰਦੀ ਹੈ ਜਿਸ ਕਰਕੇ ਲੋਕ ਦੇਸ਼ ਦੇ ਕਈਂ ਹਿੱਸਿਆਂ ਵਿਚ ਆਪਣੇ ਘਰਾਂ ਤੋਂ ਦੂਰ ਵੱਖ-ਵੱਖ ਥਾਵਾਂ ਉੱਤੇ ਫਸੇ ਹੋਏ ਹਨ ਅਤੇ ਆਪਣੇ ਘਰ ਜਾਣ ਦੇ ਇੰਤਜਾਰ ਵਿਚ ਹਨ।

Leave a Reply

Your email address will not be published. Required fields are marked *