ਜਾਨਲੇਵਾ ਰੀਲ ! ਰਿਵਰਸ ਗੇਅਰ ਵਿਚ ਦੇ ਦਿੱਤੀ ਰੇਸ, ਕਾਰ ਬੈਰੀਅਰ ਤੋੜ ਖਾਈ ‘ਚ ਡਿੱਗੀ, ਵੇਖੋ ਲਾਈਵ ਮੌਤ ਦੀ ਵੀਡੀਓ

National News : ਰੀਲ ਬਣਾਉਣ ਦੇ ਚੱਕਰ ਵਿਚ ਇਕ ਕੁੜੀ ਨੇ ਆਪਣੀ ਜਾਨ ਗੁਆ ਲਈ। ਸ਼ਵੇਤਾ ਸੁਰਵਾਸੇ ਨਾਂ ਦੀ ਕੁੜੀ ਨੇ ਕਾਰ ਚਲਾਉਂਦੇ ਸਮੇਂ ਗ਼ਲਤੀ…

National News : ਰੀਲ ਬਣਾਉਣ ਦੇ ਚੱਕਰ ਵਿਚ ਇਕ ਕੁੜੀ ਨੇ ਆਪਣੀ ਜਾਨ ਗੁਆ ਲਈ। ਸ਼ਵੇਤਾ ਸੁਰਵਾਸੇ ਨਾਂ ਦੀ ਕੁੜੀ ਨੇ ਕਾਰ ਚਲਾਉਂਦੇ ਸਮੇਂ ਗ਼ਲਤੀ ਨਾਲ ਰਿਵਰਸ ਗੇਅਰ ‘ਚ ਐਕਸੀਲੇਟਰ ਦਬਾ ਦਿੱਤਾ, ਜਿਸ ਕਾਰਨ ਕਾਰ ਪਿਛਲਾ ਕ੍ਰੈਸ਼ ਬੈਰੀਅਰ ਤੋੜ ਕੇ ਖਾਈ ‘ਚ ਜਾ ਡਿੱਗੀ। ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ ਹੈ। 
ਖੁਟਾਬਾਦ ਪੁਲਿਸ ਸਟੇਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਦੁਪਹਿਰ ਸਮੇਂ ਵਾਪਰਿਆ, ਜਦੋਂ ਸ਼ਵੇਤਾ ਆਪਣੇ ਦੋਸਤ ਸ਼ਿਵਰਾਜ ਮੂਲੇ ਨਾਲ ਵੀਡੀਓ ਸ਼ੂਟ ਕਰ ਰਹੀ ਸੀ। ਸ਼ਿਵਰਾਜ ਮੂਲੇ ਵੀਡੀਓ ਸ਼ੂਟ ਕਰ ਰਹੇ ਸਨ ਅਤੇ ਸ਼ਵੇਤਾ ਕਾਰ ਚਲਾ ਰਹੀ ਸੀ। ਇਸ ਦੌਰਾਨ ਸ਼ਵੇਤਾ ਨੇ ਡਰਾਈਵਿੰਗ ‘ਚ ਹੱਥ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਅਤੇ ਗ਼ਲਤੀ ਨਾਲ ਐਕਸੀਲੇਟਰ ਨੂੰ ਰਿਵਰਸ ਗੀਅਰ ‘ਚ ਦਬਾ ਦਿੱਤਾ। ਇਸ ਨਾਲ ਕਾਰ ਤੇਜ਼ੀ ਨਾਲ ਪਿੱਛੇ ਵੱਲ ਵਧੀ ਅਤੇ ਕਰੈਸ਼ ਬੈਰੀਅਰ ਤੋੜ ਕੇ 300 ਫੁੱਟ ਖਾਈ ‘ਚ ਜਾ ਡਿੱਗੀ। ਖਾਈ ਵਿੱਚ ਡਿੱਗਣ ਤੋਂ ਕੁਝ ਸੈਕਿੰਡ ਪਹਿਲਾਂ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।
ਇਸ ਨਾਲ ਮਹਾਰਾਸ਼ਟਰ ‘ਚ 23 ਸਾਲਾ ਕੁੜੀ ਨੇ ਰੀਲਾਂ ਬਣਾਉਣ ਦੇ ਚੱਕਰ ਵਿਚ ਆਪਣੀ ਜਾਨ ਗੁਆ ਦਿੱਤੀ। ਇਹ ਭਿਆਨਕ ਹਾਦਸਾ ਜ਼ਿਲ੍ਹੇ ਦੇ ਦੌਲਤਾਬਾਦ ਇਲਾਕੇ ‘ਚ ਸੁਲੀਭੰਜਨ ਸਥਿਤ ਦੱਤ ਮੰਦਰ ਨੇੜੇ ਵਾਪਰਿਆ। ਘਟਨਾ ਦਾ ਪਤਾ ਲੱਗਣ ‘ਤੇ ਬਚਾਅ ਕਰਮਚਾਰੀਆਂ ਨੂੰ ਹਾਦਸੇ ਵਾਲੀ ਥਾਂ ‘ਤੇ ਪਹੁੰਚਣ ‘ਚ ਇਕ ਘੰਟੇ ਤੋਂ ਵੱਧ ਦਾ ਸਮਾਂ ਲੱਗਾ। ਕੁੜੀ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।

Leave a Reply

Your email address will not be published. Required fields are marked *