ਪੰਜਾਬੀ ਨੌਜਵਾਨ ਨੇ ਕੀਤਾ ਵੱਡਾ ਖੁਲਾਸਾ, ਲੈਣਾ ਚਾਹੁੰਦਾ ਸੀ ਜਲ੍ਹਿਆਂਵਾਲਾ ਬਾਗ ਘਟਨਾ ਦਾ ਬਦਲਾ

ਲੰਡਨ– ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਰਿਹਾਇਸ਼ ਵਿੰਡਸਰ ਕੈਸਲ ਦੇ ਕੰਪਲੈਕਸ ਵਿਚ ਪਿਛਲੇ ਸਾਲ ਕ੍ਰਿਸਮਸ ਵਾਲੇ ਦਿਨ ਤੀਰ-ਕਮਾਣ ਨਾਲ ਫੜੇ ਗਏ ਇਕ ਬ੍ਰਿਟਿਸ਼ ਸਿੱਖ ਵਿਅਕਤੀ ਨੇ…

ਲੰਡਨ– ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਰਿਹਾਇਸ਼ ਵਿੰਡਸਰ ਕੈਸਲ ਦੇ ਕੰਪਲੈਕਸ ਵਿਚ ਪਿਛਲੇ ਸਾਲ ਕ੍ਰਿਸਮਸ ਵਾਲੇ ਦਿਨ ਤੀਰ-ਕਮਾਣ ਨਾਲ ਫੜੇ ਗਏ ਇਕ ਬ੍ਰਿਟਿਸ਼ ਸਿੱਖ ਵਿਅਕਤੀ ਨੇ ਸੁਰੱਖਿਆ ਗਾਰਡਾਂ ਨੂੰ ਕਿਹਾ ਹੈ ਕਿ ਉਹ ਮਹਾਰਾਣੀ ਐਲੀਜ਼ਾਬੈਥ-2 ਨੂੰ ਕਤਲ ਕਰਨ ਲਈ ਉਥੇ ਗਿਆ ਸੀ। ਬ੍ਰਿਟਿਸ਼ ਅਦਾਲਤ ਨੇ ਬੁੱਧਵਾਰ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਕਿਹਾ ਕਿ ਉਹ ਅਜਿਹਾ ਜਲ੍ਹਿਆਂਵਾਲਾ ਕਤਲੇਆਮ ਦਾ ਬਦਲਾ ਲੈਣ ਲਈ ਕਰਨਾ ਚਾਹੁੰਦਾ ਸੀ।
ਟ੍ਰੀਜ਼ਨ ਐਕਟ ਤਹਿਤ ਗ੍ਰਿਫਤਾਰ ਭਾਰਤੀ ਮੂਲ ਦਾ ਸਿੱਖ ਜਸਵੰਤ ਸਿੰਘ (20) ਮਹਾਰਾਣੀ ਦੀ ਹੱਤਿਆ ਲਈ ਮਹੀਨਿਆਂ ਤੋਂ ਯੋਜਨਾ ਬਣਾ ਰਿਹਾ ਸੀ। ਜਸਵੰਤ ਸਿੰਘ ਚੈਲ ‘ਤੇ ਦੇਸ਼ਧ੍ਰੋਹ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਵਕੀਲਾਂ ਨੇ ਕਿਹਾ ਕਿ ਸਾਉਥੈਂਪਟਨ ਦੇ ਚੈਲ ਨੇ ਮਹਿਲ ਕੰਪਲੈਕਸ ਵਿੱਚ ਦਾਖਲ ਹੋਣ ਤੋਂ ਪਹਿਲਾਂ ਇੱਕ ਵੀਡੀਓ ਰਿਕਾਰਡ ਕੀਤਾ, ਜਿੱਥੇ ਮਹਾਰਾਣੀ ਜ਼ਿਆਦਾਤਰ ਸਮਾਂ ਬਿਤਾਉਂਦੀ ਹੈ।
ਲੰਡਨ ਦੀ ਵੈਸਟਮਿਨਿਸਟਰ ਮੈਜਿਸਟ੍ਰੇਟ ਅਦਾਲਤ ’ਚ ਬੁੱਧਵਾਰ ਨੂੰ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਕਿਹਾ ਕਿ ਸਾਊਥੈਂਪਟਨ ਵਾਸੀ ਜਸਵੰਤ ਸਿੰਘ ਨੇ ਮਹਿਲ ’ਚ ਜਾਣ ਤੋਂ ਪਹਿਲਾਂ ਇਕ ਵੀਡੀਓ ਰਿਕਾਰਡ ਕੀਤੀ ਸੀ। ਵੀਡੀਓ ’ਚ ਮੂੰਹ ਢੱਕ ਕੇ ਤੇ ਕ੍ਰਾਸਬੋ (ਤੀਰ ਕਮਾਨ) ਲਏ ਹੋਏ ਕਹਿੰਦਾ ਹੈ, ‘ਜੋ ਮੈਂ ਕੀਤਾ ਹੈ ਤੇ ਜੋ ਮੈਂ ਕਰਨਾ ਚਾਹੁੰਦਾ ਹਾਂ, ਉਸ ਲਈ ਮੈਨੂੰ ਮਾਫ਼ ਕਰਨਾ।’ ਇਸ ਦੇ ਨਾਲ ਹੀ ਉਸਨੇ ਕਿਹਾ ਕਿ ਉਹ ਅੰਮ੍ਰਿਤਸਰ ’ਚ ਹੋਏ ਜਲ੍ਹਿਆਂਵਾਲਾ ਬਾਗ਼ ਕਤਲੇਆਮ ਦਾ ਬਦਲਾ ਲੈਣਾ ਚਾਹੁੰਦਾ ਹੈ, ਜਿਸ ਵਿਚ ਲਗਪਗ 400 ਸਿੱਖ ਮਾਰੇ ਗਏ ਸਨ।ਜਸਵੰਤ ਸਿੰਘ ਚੈਲ ਨੇ ਕਿਹਾ ਕਿ ਇਹ ਉਨ੍ਹਾਂ ਲੋਕਾਂ ਦੇ ਕਤਲ ਦਾ ਬਦਲਾ ਹੈ, ਜਿਨ੍ਹਾਂ ਨੂੰ ਉਨ੍ਹਾਂ ਦੀ ਜਾਤ ਕਾਰਨ ਜ਼ਲੀਲ ਕੀਤਾ ਗਿਆ ਅਤੇ ਉਨ੍ਹਾਂ ਨਾਲ ਵਿਤਕਰਾ ਕੀਤਾ ਗਿਆ। ਇਸ ਘਟਨਾ ਨੂੰ 1919 ਦੇ ਜਲ੍ਹਿਆਂਵਾਲਾ ਬਾਗ ਸਾਕੇ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਵਿਚ ਬ੍ਰਿਟਿਸ਼ ਸੈਨਿਕਾਂ ਨੇ ਨਿਹੱਥੇ ਨਾਗਰਿਕਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਮਹਾਰਾਣੀ ਐਲਿਜ਼ਾਬੈਥ ਨੇ ਆਪਣੀ 1997 ਦੀ ਭਾਰਤ ਫੇਰੀ ਦੌਰਾਨ ਕਤਲੇਆਮ ਵਾਲੀ ਥਾਂ ‘ਤੇ ਸ਼ਰਧਾਂਜਲੀ ਭੇਟ ਕੀਤੀ। ਨਾਲ ਹੀ ਇਸ ਨੂੰ ਦੁਖਦਾਈ ਘਟਨਾ ਵੀ ਕਿਹਾ।

Leave a Reply

Your email address will not be published. Required fields are marked *