Punjab News: ਪੰਜਾਬ ‘ਚ ਪਰਾਲੀ ਸਾੜੇ ਜਾਣ ਦਾ ਸਿਲਸਿਲਾ ਜਾਰੀ, ਪਹਿਲੇ ਨੰਬਰ ‘ਤੇ ਅੰਮ੍ਰਿਤਸਰ, 20 ਦਿਨਾਂ ’ਚ 754 ਥਾਈਂ ਲਾਈ ਅੱਗ

ਚੰਡੀਗੜ੍ਹ : ਝੋਨੇ ਦੇ ਸੀਜ਼ਨ ਨਾਲ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ।  15 ਸਤੰਬਰ ਤੋਂ 05 ਅਕਤੂਬਰ ਤਕ ਸੂਬੇ ਵਿਚ 754…

ਚੰਡੀਗੜ੍ਹ : ਝੋਨੇ ਦੇ ਸੀਜ਼ਨ ਨਾਲ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ।  15 ਸਤੰਬਰ ਤੋਂ 05 ਅਕਤੂਬਰ ਤਕ ਸੂਬੇ ਵਿਚ 754 ਥਾਈਂ ਪਰਾਲੀ ਨੂੰ ਅੱਗ ਲਗਾਈ ਗਈ। ਜਦੋਂਕਿ ਇਸੇ ਸਮੇਂ ਦੌਰਾਨ ਸਾਲ 2021 ਵਿਚ 278 ਤੇ 2022 ਵਿਚ 545 ਮਾਮਲੇ ਸਾਹਮਣੇ ਆਏ ਸਨ। ਪ੍ਰਦੂਸ਼ਣ ਰੋਕਥਾਮ ਬੋਰਡ ਤੋਂ ਹਾਸਲ ਅੰਕੜਿਆਂ ਅਨੁਸਾਰ ਪੰਜ ਅਕਤੂਬਰ ਨੂੰ ਸੂਬੇ ਦੇ 23 ਵਿਚੋਂ 17 ਜ਼ਿਲ੍ਹਿਆਂ ‘ਚ 98 ਥਾਈਂ ਪਰਾਲੀ ਨੂੰ ਅੱਗ ਲੱਗੀ ਹੈ।

ਪਰਾਲੀ ਨੂੰ ਅੱਗ ਲੱਗਣ ਵਿਚ ਸ੍ਰੀ ਅਮ੍ਰਿਤਸਰ ਸਾਹਿਬ ਸਭ ਤੋਂ ਅੱਗੇ ਚੱਲ ਰਿਹਾ ਹੈ, ਜਿਥੇ ਹੁਣ ਤਕ 429 ਤੋਂ ਵੱਧ ਥਾਈਂ ਪਰਾਲੀ ਨੂੰ ਅੱਗ ਲੱਗੀ ਹੈ। ਪਿਛਲੇ ਸੱਤ ਦਿਨਾਂ ਦੇ ਅੰਕੜਿਆਂ ਅਨੁਸਾਰ ਸ੍ਰੀ ਅਮਿ੍ਰੰਤਸਰ ਵਿਖੇ 28 ਤੋਂ 30 ਸਤੰਬਰ ਤਕ 144 ਅਤੇ 1 ਤੋਂ ਚਾਰ ਅਕਤੂਬਰ ਤਕ 255 ਮਾਮਲੇ ਸਾਹਮਣੇ ਆਏ। ਇਸੇ ਤਰ੍ਰਾਂ ਪਰਾਲੀ ਸੜਣ ਦੇ ਮਾਮਲੇ ਵਿਚ ਤਰਨਤਾਰਨ 88 ਮਾਮਲਿਆਂ ਨਾਲ ਦੂਸਰੇ ਤੇ ਕਪੂਰਥਲਾ 39 ਮਾਮਲਿਆਂ ਨਾਲ ਤੀਸਰੇ ਸਥਾਨ ’ਤੇ ਹੈ। ਪਟਿਆਲਾ ਵਿਚ 29 ਤੇ ਐਸਏਐਸ ਨਗਰ ਵਿਚ ਹੁਣ ਤਕ 17 ਥਾਈਂ ਪਰਾਲੀ ਸੜੀ ਹੈ।

Leave a Reply

Your email address will not be published. Required fields are marked *