ਮਸ਼ਹੂਰ ਯੂਟਿਊਬਰ ਸਾਰਾ ਉਰ ਰਹਿਮਾਨ ਉਰਫ ਡੱਕੀ ਅਤੇ ਉਨ੍ਹਾਂ ਦੀ ਪਤਨੀ ਅਰੁਬ ਜਟੋਈ ਹਰ ਪਾਸੇ ਸੁਰਖੀਆਂ ‘ਚ ਹਨ। ਯੂਟਿਊਬਰ ਦੀ ਪਤਨੀ ਦਾ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ‘ਚ ਆਰੂਬ ਬਿਨਾਂ ਕੱਪੜਿਆਂ ਦੇ ਨਜ਼ਰ ਆ ਰਹੇ ਹਨ।
ਦੱਸਦੇਈਏ ਕਿ ਸਾਰਾ ਉਰ ਰਹਿਮਾਨ ਪਾਕਿਸਤਾਨ ਦਾ ਇੱਕ ਮਸ਼ਹੂਰ ਯੂਟਿਊਬਰ ਹੈ। ਸੋਸ਼ਲ ਮੀਡੀਆ ਉਤੇ ਲੋਕ ਉਸ ਨੂੰ ਪਸੰਦ ਕਰਦੇ ਹਨ। ਡਕੀ ਦੀ ਪਤਨੀ ਅਰੁਬ ਜਟੋਈ ਵੀ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਉਹ ਆਪਣੇ ਪਤੀ ਨਾਲ ਵਲੌਗਿੰਗ ਵੀ ਕਰਦੀ ਹੈ। ਪ੍ਰਸ਼ੰਸਕਾਂ ਨੂੰ ਇਸ ਜੋੜੀ ਦਾ ਕੰਮ ਬਹੁਤ ਪਸੰਦ ਹੈ ਪਰ ਇਨ੍ਹੀਂ ਦਿਨੀਂ ਇਸ ਜੋੜੀ ਵਿੱਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ ਅਤੇ ਦੋਵੇਂ ਸੁਰਖੀਆਂ ਵਿੱਚ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸੋਸ਼ਲ ਮੀਡੀਆ ਉਤੇ ਜੋੜੇ ਦੇ ਪ੍ਰਤੀਕਰਮ ਦੀ ਵੀਡੀਓ ਸਾਹਮਣੇ ਆਈ ਹੈ। ਰਹਿਮਾਨ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਦਾ ਇਸ ਵੀਡੀਓ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਫਿਰ ਉਸ ਦੀ ਪਤਨੀ ਕਹਿੰਦੀ ਹੈ ਕਿ ਇਸ ਵੀਡੀਓ ਦੇ ਜ਼ਰੀਏ ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਕਿ ਮੇਰੇ ਨਾਲ ਜੋ ਹੋਇਆ ਹੈ ਉਹ ਹੋ ਗਿਆ ਹੈ। ਮੇਰੀ ਅਰਦਾਸ ਹੈ ਕਿ ਭਵਿੱਖ ਵਿੱਚ ਕਿਸੇ ਦੀ ਭੈਣ, ਧੀ ਜਾਂ ਮਾਂ ਨਾਲ ਅਜਿਹਾ ਨਾ ਹੋਵੇ। ਮੇਰੇ ਪਿਛਲੇ 24 ਘੰਟੇ ਬਹੁਤ ਔਖੇ ਸਨ। ਸਿਰਫ਼ ਮੈਂ ਹੀ ਜਾਣਦੀ ਹਾਂ ਕਿ ਉਹ ਕਿਵੇਂ ਬੀਤੇ। ਜੋੜੇ ਦਾ ਕਹਿਣਾ ਹੈ ਕਿ ਇਹ ਵੀਡੀਓ AI ਰਾਹੀਂ ਬਣਾਈ ਗਈ ਹੈ।
what you think about this #viralvideo#duckybhai #aroobjatoi pic.twitter.com/Ig885IDDVM
— Ayesha Akram



