ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇੇ ਹੋਏ 43 ਲੱਖ ਤੋਂ ਪਾਰ, ਜਾਣੋ ਕੀ ਹੈ ਤਾਜ਼ਾ ਹਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪਿਛਲੇ ਸਾਲ ਦਸੰਬਰ ਮਹੀਨੇ ਵਿਚ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਦੁਨੀਆ ਲਈ ਇਕ ਮੁਸੀਬਤ ਦਾ ਪਹਾੜ ਬਣ ਚੁੱਕੀ ਹੈ। ਵਿਸ਼ਵ ਭਰ ਦੇ ਦੇਸ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪਿਛਲੇ ਸਾਲ ਦਸੰਬਰ ਮਹੀਨੇ ਵਿਚ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਦੁਨੀਆ ਲਈ ਇਕ ਮੁਸੀਬਤ ਦਾ ਪਹਾੜ ਬਣ ਚੁੱਕੀ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਚੁੱਕੇ ਹਨ। ਪੂਰੀ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 43 ਲੱਖ ਤੋਂ ਵੀ ਜ਼ਿਆਦਾ ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 3 ਲੱਖ ਦੇ ਕਰੀਬ ਪਹੁੰਚਣ ਵਾਲਾ ਹੈ। ਉੱਥੇ ਹੀ ਹੁਣ ਤੱਕ 16 ਲੱਖ ਤੋਂ ਵੱਧ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਭਰ ਵਿਚ ਕੋਰੋਨਾ ਦੇ ਮਾਮਲਿਆਂ ਦੀ ਸੰਖਿਆ ਵੱਧ ਕੇ 4,342,354 ਹੋ ਗਈ ਹੈ। ਉੱਥੇ ਮਰਨ ਵਾਲਿਆਂ ਦੀ ਗਿਣਤੀ 292,893 ਹੋ ਚੁੱਕੀ ਹੈ। ਜਦਕਿ ਹੁਣ ਤੱਕ 1,602,443 ਕੋਰੋਨਾ ਤੋਂ ਜੰਗ ਜਿੱਤ ਕੇ ਸਿਹਤਯਾਬ ਹੋ ਚੁੱਕੇ ਹਨ ਅਤੇ ਐਕਟਿਵ ਕੇਸਾਂ ਦੀ ਸੰਖਿਆ 2,447,018 ਹੋ ਗਈ ਹੈ। ਕੋਰੋਨਾ ਨੇ ਸੱਭ ਤੋਂ ਜ਼ਿਆਦਾ ਕਹਿਰ ਵਿਸ਼ਵ ਦੇ ਸ਼ਕਤੀਸ਼ਾਲੀ ਮੁਲਕ ਅਮਰੀਕਾ ਵਿਚ ਮਚਾਇਆ ਹੋਇਆ ਹੈ। ਇੱਥੇ ਕੁੱਲ ਮਰੀਜ਼ਾਂ ਦੀ ਗਿਣਤੀ ਵੱਧ ਕੇ 1,408,636 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 83,425 ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ,  ਰੂਸ, ਤੁਰਕੀ, ਬ੍ਰਾਜ਼ੀਲ, ਈਰਾਨ, ਕਨੇਡਾ, ਪੇਰੂ, ਬੈਲਜ਼ੀਅਮ ਅਤੇ ਨੀਦਰਲੈਂਡ ਵਰਗੇ ਦੇਸ਼ ਵੀ ਕੋਰੋਨਾ ਮਹਾਮਾਰੀ ਦੀ ਮਾਰ ਝੱਲ ਰਹੇ ਹਨ।

ਸਪੇਨ- ਕੁੱਲ ਕੇਸ – 269,520, ਮੌਤਾਂ- 26,920

ਰੂਸ – ਕੁੱਲ ਕੇਸ-232,243, ਮੌਤਾਂ-2,116

ਯੂਕੇ- ਕੁੱਲ ਕੇਸ -226,463, ਮੌਤਾਂ-32,692

ਇਟਲੀ – ਕੁੱਲ ਕੇਸ – 221,216, ਮੌਤਾਂ- 30,911

ਫਰਾਂਸ- ਕੁੱਲ ਕੇਸ- 178,225, ਮੌਤਾਂ-26,991

ਬ੍ਰਾਜ਼ੀਲ – ਕੁੱਲ ਕੇਸ – 178,214, ਮੌਤਾਂ-12,461

ਜਰਮਨੀ- ਕੁੱਲ ਕੇਸ -173,171, ਮੌਤਾਂ-7,738

ਤੁਰਕੀ- ਕੁੱਲ ਕੇਸ- 141,475, ਮੌਤਾਂ-3,894

ਈਰਾਨ – ਕੁੱਲ ਕੇਸ -110,767, ਮੌਤਾਂ-6,733

ਚੀਨ- ਕੁੱਲ ਕੇਸ – 82,926 ਮੌਤਾਂ-4,633

ਪੇਰੂ–ਕੁੱਲ ਕੇਸ- 72,059, ਮੌਤਾਂ-2,057

ਕਨੇਡਾ-  ਕੁੱਲ ਕੇਸ- 71,157, ਮੌਤਾਂ-5,169

ਬੈਲਜ਼ੀਅਮ-ਕੁੱਲ ਕੇਸ- 53,779, ਮੌਤਾਂ-8,761

ਨੀਦਰਲੈਂਡ-ਕੁੱਲ ਕੇਸ-42,984, ਮੌਤਾਂ-5,510

Leave a Reply

Your email address will not be published. Required fields are marked *