ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਲਈ ਇਕ ਮੁਸਿਬਤ ਦਾ ਪਹਾੜ ਬਣ ਚੁੱਕਿਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ। ਪੂਰੀ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਹੁਣ 22 ਲੱਖ ਤੋਂ ਵੀ ਜਿਆਦਾ ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ ਡੇਢ ਲੱਖ ਨੂੰ ਪਾਰ ਕਰ ਗਿਆ ਹੈ।
ਵਰਲਡ ਓ ਮੀਟਰ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਵਿਸ਼ਵ ਵਿਚ ਕੋਰੋਨਾ ਦੇ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 2,250,790 ਹੋ ਗਈ ਹੈ ਜਦਕਿ ਮਰਨ ਵਾਲਿਆਂ ਦੀ ਗਿਣਤੀ 154,266 ਤੱਕ ਪਹੁੰਚ ਗਈ ਹੈ। ਉੱਥੇ ਹੀ 571,149 ਕੋਰੋਨਾ ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਨਾਲ ਐਕਟੀਵ ਕੇਸਾਂ ਦਾ ਅੰਕੜਾ 1,525,375 ਹੋ ਗਿਆ ਹੈ। ਕੋਰੋਨਾ ਨੇ ਸੱਭ ਤੋਂ ਜਿਆਦਾ ਤਬਾਹੀ ਸੰਯੁਕਤ ਰਾਜ ਅਮਰੀਕਾ ਵਿਚ ਮਚਾਈ ਹੋਈ ਹੈ। ਇਸ ਤੋਂ ਇਲਾਵਾ ਸਪੇਨ, ਇਟਲੀ, ਫਰਾਂਸ, ਜਰਮਨੀ, ਯੂਕੇ, ਈਰਾਨ, ਤੁਰਕੀ ਅਤੇ ਬੈਲਜ਼ੀਅਮ ਵੀ ਕੋਰੋਨਾ ਦੇ ਕਹਿਰ ਤੋਂ ਬੱਚ ਨਹੀਂ ਸਕੇ ਹਨ। ਉੱਥੇ ਹੀ ਕੋਰੋਨਾ ਦੇ ਕੇਂਦਰ ਰਹੇ ਚੀਨ ਨੇ ਹੁਣ ਆਪਣੇ ਦੇਸ਼ ਵਿਚ ਕੋਰੋਨਾ ਨਾਲ ਹੋਈਆਂ ਮੌਤਾਂ ਦੇ ਅੰਕੜੇ ਵਿਚ ਬਦਲਾਅ ਕੀਤਾ ਹੈ।
ਅਮਰੀਕਾ- ਕੁੱਲ ਕੇਸ -710,021, ਮੌਤਾਂ- 37,158
ਸਪੇਨ- ਕੁੱਲ ਕੇਸ – 190,839 ਮੌਤਾਂ- 20,002
ਇਟਲੀ – ਕੁੱਲ ਕੇਸ – 172,434 ਮੌਤਾਂ- 22,745
ਫਰਾਂਸ- ਕੁੱਲ ਕੇਸ-147,969 ਮੌਤਾਂ-18,681
ਜਰਮਨੀ- ਕੁੱਲ ਕੇਸ -141,397, ਮੌਤਾਂ-4,352
ਯੂਕੇ- ਕੁੱਲ ਕੇਸ-108,692, ਮੌਤਾਂ-14,576
ਚੀਨ- ਕੁੱਲ ਕੇਸ – 82,719, ਮੌਤਾਂ-4,632
ਈਰਾਨ – ਕੁੱਲ ਕੇਸ -79,494, ਮੌਤਾਂ-4,958
ਤੁਰਕੀ-ਕੁੱਲ ਕੇਸ- 78,546, ਮੌਤਾਂ-1,769
ਬੈਲਜ਼ੀਅਮ, ਕੁੱਲ ਕੇਸ -36,138, ਮੌਤਾਂ – 5,163

