ਪੰਜਾਬ ਵਿਚ ਕੋਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ ਹੋਈ 309, ਠੀਕ ਹੋਏ-72

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੇਸ਼ ਭਰ ਸਮੇਤ ਪੰਜਾਬ ਵਿਚ ਵੀ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ ਕੁੱਲ 11 ਨਵੇਂ ਕੋਰੋਨਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੇਸ਼ ਭਰ ਸਮੇਤ ਪੰਜਾਬ ਵਿਚ ਵੀ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ ਕੁੱਲ 11 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਜਦਕਿ 2 ਹੋਰ ਕੋਰੋਨਾ ਮਰੀਜ਼ ਠੀਕ ਵੀ ਹੋਏ ਹਨ। ਉੱਥੇ ਹੀ ਹੋਰ ਕੋਈ ਨਵੀਂ ਮੌਤ ਦੀ ਪੁਸ਼ਟੀ ਨਹੀਂ ਹੋਈ ਹੈ।

Coronavirus

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੀਤੇ ਸ਼ਨੀਵਾਰ ਪਠਾਨਕੋਟ ਅਤੇ ਨਵਾਂਸ਼ਹਿਰ ਤੋਂ ਇਕ-ਇਕ ਕੋਰੋਨਾ ਦੇ ਕੇਸ ਦੀ ਪੁਸ਼ਟੀ ਹੋਈ ਹੈ ਜਦਕਿ ਜਲੰਧਰ ਤੋਂ ਤਿੰਨ ਅਤੇ ਪਟਿਆਲਾ ਜਿਲ੍ਹੇ ਤੋਂ 6 ਹੋਰ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 309 ਹੋ ਚੁੱਕੀ ਹੈ। ਇਸ ਤੋਂ ਇਲਾਵਾ ਕਪੂਰਥਲਾ ਅਤੇ ਮਾਨਸਾ ਵਿਚ ਇਕ-ਇਕ ਕਰੋਨਾ ਮਰੀਜ਼ ਠੀਕ ਹੋਇਆ ਹੈ ਜਿਸ ਨਾਲ ਠੀਕ ਹੋਣ ਵਾਲਿਆਂ ਦੀ ਸੰਖਿਆ 72 ਹੋ ਗਈ ਹੈ ਉੱਥੇ ਹੀ ਮਰਨ ਵਾਲਿਆਂ ਦਾ ਅੰਕੜਾ 17 ਹੈ ਜਿਸ ਕਰਕੇ ਚਾਲੂ ਕੇਸਾਂ ਦੀ ਗਿਣਤੀ 220 ਤੱਕ ਪਹੁੰਚ ਗਈ ਹੈ।

ਜਲੰਧਰ – ਕੁੱਲ ਕੇਸ – 66, ਠੀਕ ਹੋਏ -7, ਮੌਤਾਂ- 2

ਮੁਹਾਲੀ – ਕੁੱਲ ਕੇਸ – 63, ਠੀਕ ਹੋਏ – 14, ਮੌਤਾਂ – 2

ਪਟਿਆਲਾ-ਕੁੱਲ ਕੇਸ-61, ਠੀਕ ਹੋਏ-1, ਮੌਤਾਂ-0

ਪਠਾਨਕੋਟ- ਕੁੱਲ ਕੇਸ-25, ਠੀਕ ਹੋਏ-5, ਮੌਤਾਂ-1

ਨਵਾਂਸ਼ਹਿਰ- ਕੁੱਲ ਕੇਸ-20, ਠੀਕ ਹੋਏ-18, ਮੌਤਾਂ-1

ਲੁਧਿਆਣਾ- ਕੁੱਲ ਕੇਸ-17, ਠੀਕ ਹੋਏ-4, ਮੌਤਾਂ-4

ਅੰਮ੍ਰਿਤਸਰ- ਕੁੱਲ ਕੇਸ-14, ਠੀਕ ਹੋਏ- 1, ਮੌਤਾਂ-2

ਮਾਨਸਾ- ਕੁੱਲ ਕੇਸ-13, ਠੀਕ ਹੋਏ-3, ਮੌਤਾਂ-0

ਹੁਸ਼ਿਆਰਪੁਰ- ਕੁੱਲ ਕੇਸ-7, ਠੀਕ ਹੋਏ-5, ਮੌਤਾਂ-1

ਮੋਗਾ- ਕੁੱਲ ਕੇਸ-4, ਠੀਕ ਹੋਏ-4, ਮੌਤਾਂ-0

ਫਰੀਦਕੋਟ- ਕੁੱਲ ਕੇਸ-3, ਠੀਕ ਹੋਏ-1, ਮੌਤਾਂ-0

ਰੋਪੜ- ਕੁੱਲ ਕੇਸ-3, ਠੀਕ ਹੋਏ-2, ਮੌਤਾਂ-1

ਸੰਗਰੂਰ -ਕੁੱਲ ਕੇਸ-3, ਠੀਕ ਹੋਏ-2, ਮੌਤਾਂ-0

ਬਰਨਾਲਾ- ਕੁੱਲ ਕੇਸ-2, ਠੀਕ ਹੋਏ- 1, ਮੌਤਾਂ-1

ਫਤਿਹਗੜ੍ਹ- ਸਾਹਿਬ ਕੁੱਲ ਕੇਸ-2, ਠੀਕ ਹੋਏ-2, ਮੌਤਾਂ-0

ਕਪੂਰਥਲਾ-ਕੁੱਲ ਕੇਸ-3, ਠੀਕੋ ਹੋਏ-2, ਮੌਤਾਂ-1

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-1, ਠੀਕ ਹੋਏ-0, ਮੌਤਾਂ-0

ਗੁਰਦਾਸਪੁਰ- ਕੁੱਲ ਕੇਸ-1, ਠੀਕ ਹੋਏ-0, ਮੌਤਾਂ-1

ਫ਼ਿਰੋਜ਼ਪੁਰ – ਕੁੱਲ ਕੇਸ-1, ਠੀਕ ਹੋਏ-0, ਮੌਤਾਂ-0

ਕੁੱਲ ਕੇਸ 309, ਠੀਕ ਹੋਏ 72, ਮੌਤਾਂ 17   

Leave a Reply

Your email address will not be published. Required fields are marked *