ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ ਕੁੱਲ 11 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਜਦਕਿ 4 ਹੋਰ ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ ਹੈ। ਉੱਥੇ ਹੀ ਕੋਰੋਨਾ ਨਾਲ ਕੋਈ ਹੋਰ ਨਵੀਂ ਮੌਤ ਦੀ ਪੁਸ਼ਟੀ ਨਹੀਂ ਹੋਈ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਤੋਂ ਇਕ-ਇਕ ਕੋਰੋਨਾ ਦੇ ਕੇਸ ਦੀ ਪੁਸ਼ਟੀ ਹੋਈ ਹੈ ਜਦਕਿ ਪਟਿਆਲਾ ਜਿਲ੍ਹੇ ਤੋਂ 6 ਅਤੇ ਮਾਨਸਾ ਤੋਂ ਹੋਰ 2 ਨਵੇਂ ਕੇਸ ਸਾਹਮਣੇ ਆਏ ਹਨ ਜਿਸ ਨਾਲ ਕੋਰੋਨਾ ਦੇ ਕੁੱਲ ਕੇਸਾਂ ਦੀ ਸੰਖਿਆ 298 ਹੋ ਗਈ ਹੈ। ਉੱਥੇ ਹੀ ਜਲੰਧਰ ਤੋਂ ਦੋ, ਸੰਗਰੂਰ ਅਤੇ ਹੁਸ਼ਿਆਰਪੁਰ ਤੋਂ ਇਕ-ਇਕ ਕੋਰੋਨਾ ਦਾ ਮਰੀਜ਼ ਠੀਕ ਹੋਇਆ ਹੈ ਜਿਸ ਕਰਕੇ ਠੀਕ ਹੋਣ ਵਾਲਿਆਂ ਦੀ ਗਿਣਤੀ 70 ਹੋ ਗਈ ਹੈ ਜਦਕਿ ਮਰਨ ਵਾਲਿਆਂ ਦੀ ਅੰਕੜਾ 17 ਹੈ। ਇਸ ਕਰਕੇ ਐਕਟਿਵ ਕੇਸਾਂ ਦੀ ਗਿਣਤੀ 211 ਹੋ ਗਈ ਹੈ।
ਮੁਹਾਲੀ – ਕੁੱਲ ਕੇਸ – 63, ਠੀਕ ਹੋਏ – 14, ਮੌਤਾਂ – 2
ਜਲੰਧਰ – ਕੁੱਲ ਕੇਸ – 63, ਠੀਕ ਹੋਏ -7, ਮੌਤਾਂ- 2
ਪਟਿਆਲਾ-ਕੁੱਲ ਕੇਸ-55, ਠੀਕ ਹੋਏ-1, ਮੌਤਾਂ-0
ਪਠਾਨਕੋਟ- ਕੁੱਲ ਕੇਸ-24, ਠੀਕ ਹੋਏ-5, ਮੌਤਾਂ-1
ਨਵਾਂਸ਼ਹਿਰ- ਕੁੱਲ ਕੇਸ-19, ਠੀਕ ਹੋਏ-18, ਮੌਤਾਂ-1
ਅੰਮ੍ਰਿਤਸਰ- ਕੁੱਲ ਕੇਸ-14, ਠੀਕ ਹੋਏ- 1, ਮੌਤਾਂ-2
ਲੁਧਿਆਣਾ- ਕੁੱਲ ਕੇਸ-17, ਠੀਕ ਹੋਏ-4, ਮੌਤਾਂ-4
ਮਾਨਸਾ- ਕੁੱਲ ਕੇਸ-13, ਠੀਕ ਹੋਏ-2, ਮੌਤਾਂ-0
ਹੁਸ਼ਿਆਰਪੁਰ- ਕੁੱਲ ਕੇਸ-7, ਠੀਕ ਹੋਏ-5, ਮੌਤਾਂ-1
ਮੋਗਾ- ਕੁੱਲ ਕੇਸ-4, ਠੀਕ ਹੋਏ-4, ਮੌਤਾਂ-0
ਫਰੀਦਕੋਟ- ਕੁੱਲ ਕੇਸ-3, ਠੀਕ ਹੋਏ-1, ਮੌਤਾਂ-0
ਰੋਪੜ- ਕੁੱਲ ਕੇਸ-3, ਠੀਕ ਹੋਏ-2, ਮੌਤਾਂ-1
ਸੰਗਰੂਰ ਕੁੱਲ- ਕੇਸ-3, ਠੀਕ ਹੋਏ-2, ਮੌਤਾਂ-0
ਬਰਨਾਲਾ ਕੁੱਲ- ਕੇਸ-2, ਠੀਕ ਹੋਏ- 1, ਮੌਤਾਂ-1
ਫਤਿਹਗੜ੍ਹ ਸਾਹਿਬ- ਕੁੱਲ ਕੇਸ-2, ਠੀਕ ਹੋਏ-2, ਮੌਤਾਂ-0
ਕਪੂਰਥਲਾ-ਕੁੱਲ ਕੇਸ-3, ਠੀਕੋ ਹੋਏ-1, ਮੌਤਾਂ-1
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-1, ਠੀਕ ਹੋਏ-0, ਮੌਤਾਂ-0
ਗੁਰਦਾਸਪੁਰ- ਕੁੱਲ ਕੇਸ-1, ਠੀਕ ਹੋਏ-0, ਮੌਤਾਂ-1
ਫ਼ਿਰੋਜ਼ਪੁਰ – ਕੁੱਲ ਕੇਸ-1, ਠੀਕ ਹੋਏ-0, ਮੌਤਾਂ-0
ਕੁੱਲ ਕੇਸ 298, ਠੀਕ ਹੋਏ 70, ਮੌਤਾਂ 17

