ਪੰਜਾਬ ਵਿਚ ਕੋਰੋਨਾ ਦੇ ਕੇਸਾਂ ਦੀ ਸੰਖਿਆ ਵੱਧ ਕੇ ਹੋਈ 1451, ਮੌਤਾਂ- 25

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਰਫ਼ਤਾਰ ਫੜ ਰਹੇ ਹਨ। ਬੀਤੇ ਦਿਨ ਪੂਰੇ ਸੂਬੇ ਵਿਚੋਂ 219 ਨਵੇਂ ਕੋਰੋਨਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਰਫ਼ਤਾਰ ਫੜ ਰਹੇ ਹਨ। ਬੀਤੇ ਦਿਨ ਪੂਰੇ ਸੂਬੇ ਵਿਚੋਂ 219 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 1451 ਹੋ ਗਈ ਹੈ। ਉੱਥੇ ਹੀ ਕੋਰੋਨਾ ਨਾਲ ਦੋ ਹੋਰ ਮੌਤਾਂ ਹੋਈਆਂ ਹਨ ਜਦਕਿ 5 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੀਤੇ ਮੰਗਲਵਾਰ ਸ਼ਾਮ 5 ਵਜੇ ਤੱਕ ਜਲੰਧਰ ਤੋਂ 6, ਗੁਰਦਾਸਪੁਰ ਤੋਂ 48, ਕਪੂਰਥਲਾ ਤੋਂ 5, ਪਟਿਆਲਾ ਤੋਂ 1, ਲੁਧਿਆਣਾ ਤੋਂ 14, ਮੁਕਤਸਰ ਸਾਹਿਬ ਤੋਂ 15, ਫ਼ਾਜ਼ਿਲਕਾ ਤੋਂ 34, ਫਰੀਦਕੋਟ ਤੋਂ 27, ਸੰਗਰੂਰ ਤੋਂ 22 ਅਤੇ ਤਰਨਤਾਰਨ ਤੋਂ 47 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ। ਉੱਥੇ ਹੀ ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਵਿਚ ਇਕ-ਇਕ ਕੋਰੋਨਾ ਪੀੜਤ ਦੀ ਮੌਤ ਹੋਈ ਹੈ ਜਿਸ ਨਾਲ ਮਰਨ ਵਾਲਿਆਂ ਦਾ ਅੰਕੜਾ ਵੱਧ ਕੇ 25 ਹੋ ਗਿਆ ਹੈ ਜਦਕਿ ਪਟਿਆਲਾ ਵਿਚ 4 ਅਤੇ ਪਠਾਨਕੋਟ ਵਿਚ 1 ਕੋਰੋਨਾ ਦਾ ਮਰੀਜ਼ ਠੀਕ ਹੋਇਆ ਹੈ ਜਿਸ ਕਰਕੇ ਠੀਕ ਹੋਣ ਵਾਲਿਆਂ ਦੀ ਸੰਖਿਆ 133 ਹੋ ਗਈ ਹੈ।

ਅੰਮ੍ਰਿਤਸਰ- ਕੁੱਲ ਕੇਸ-218, ਠੀਕ ਹੋਏ- 8, ਮੌਤਾਂ-3

ਜਲੰਧਰ – ਕੁੱਲ ਕੇਸ – 134, ਠੀਕ ਹੋਏ -8, ਮੌਤਾਂ- 4

ਲੁਧਿਆਣਾ- ਕੁੱਲ ਕੇਸ-124, ਠੀਕ ਹੋਏ-6, ਮੌਤਾਂ-5

ਮੁਹਾਲੀ – ਕੁੱਲ ਕੇਸ – 95, ਠੀਕ ਹੋਏ – 43, ਮੌਤਾਂ –2

ਹੁਸ਼ਿਆਰਪੁਰ- ਕੁੱਲ ਕੇਸ-88, ਠੀਕ ਹੋਏ-6, ਮੌਤਾਂ-2

ਪਟਿਆਲਾ-ਕੁੱਲ ਕੇਸ-87, ਠੀਕ ਹੋਏ-12, ਮੌਤਾਂ-1

ਤਰਨਤਾਰਨ ਕੁੱਲ ਕੇਸ-87, ਠੀਕ ਹੋਏ-0, ਮੌਤਾਂ-0

ਨਵਾਂਸ਼ਹਿਰ- ਕੁੱਲ ਕੇਸ-85, ਠੀਕ ਹੋਏ-18, ਮੌਤਾਂ-1

ਸੰਗਰੂਰ ਕੁੱਲ ਕੇਸ-85, ਠੀਕ ਹੋਏ-3, ਮੌਤਾਂ-0

ਗੁਰਦਾਸਪੁਰ- ਕੁੱਲ ਕੇਸ-84, ਠੀਕ ਹੋਏ-0, ਮੌਤਾਂ-1

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-64, ਠੀਕ ਹੋਏ-1, ਮੌਤਾਂ-0

ਫਰੀਦਕੋਟ- ਕੁੱਲ ਕੇਸ-45, ਠੀਕ ਹੋਏ-2, ਮੌਤਾਂ-0

ਫ਼ਿਰੋਜ਼ਪੁਰ – ਕੁੱਲ ਕੇਸ-42, ਠੀਕ ਹੋਏ-1, ਮੌਤਾਂ-1

ਫਾਜ਼ਿਲਕਾ ਕੁੱਲ ਕੇਸ-38, ਠੀਕ ਹੋਏ-0, ਮੌਤਾਂ-0

ਬਠਿੰਡਾ- ਕੁੱਲ ਕੇਸ-36 ਠੀਕ ਹੋਏ-0, ਮੌਤਾਂ-0

ਮੋਗਾ- ਕੁੱਲ ਕੇਸ-28, ਠੀਕ ਹੋਏ-4, ਮੌਤਾਂ-0

ਪਠਾਨਕੋਟ- ਕੁੱਲ ਕੇਸ-27, ਠੀਕ ਹੋਏ-10, ਮੌਤਾਂ-1

ਬਰਨਾਲਾ- ਕੁੱਲ ਕੇਸ-19, ਠੀਕ ਹੋਏ- 1, ਮੌਤਾਂ-1

ਕਪੂਰਥਲਾ-ਕੁੱਲ ਕੇਸ-18, ਠੀਕ ਹੋਏ-2, ਮੌਤਾਂ-2

ਮਾਨਸਾ- ਕੁੱਲ ਕੇਸ-17, ਠੀਕ ਹੋਏ-4, ਮੌਤਾਂ-0

ਫਤਿਹਗੜ੍ਹ ਸਾਹਿਬ ਕੁੱਲ ਕੇਸ-16, ਠੀਕ ਹੋਏ-2, ਮੌਤਾਂ-0

ਰੋਪੜ- ਕੁੱਲ ਕੇਸ-14, ਠੀਕ ਹੋਏ-2, ਮੌਤਾਂ-1

ਕੁੱਲ ਕੇਸ 1451, ਠੀਕ ਹੋਏ 133, ਮੌਤਾਂ 25

Leave a Reply

Your email address will not be published. Required fields are marked *