ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਨਵੇਂ 1,211 ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 10,363 ਹੋ ਗਈ ਹੈ ਉੱਥੇ ਹੀ ਹੁਣ ਤੱਕ 1036 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਬੀਤੇ ਦਿਨ 179 ਮਰੀਜ਼ਾਂ ਦੀ ਜਾਂਚ ਕੀਤੀ ਗਈ ਜੋ ਬਿਲਕੁੱਲ ਠੀਕ ਹੋ ਗਏ ਹਨ ਜਿਸ ਦੀ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ।
India reports 1,211 fresh cases of COVID-19, total count jumps to 10,363
Read @ANI Story | https://t.co/diq3pQiRi8 pic.twitter.com/2Vxq4K0V97
— ANI Digital (@ani_digital) April 14, 2020
ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਹੈ ਕਿ ”ਜੇਕਰ ਦੇਸ਼ ਵਿਚ ਕਿਸੇ ਖਾਸ ਥਾਂ ‘ਤੇ 28 ਦਿਨਾਂ ਤੱਕ ਕੋਈ ਕੋਰੋਨਾ ਦੇ ਕੇਸ ਨਾ ਆਇਆ ਤਾਂ ਅਸੀ ਕਹਿ ਸਕਦੇ ਹਾਂ ਕਿ ਅਸੀ ਇਸ ਵਾਇਰਸ ਦੇ ਸੰਚਾਰਣ ਦੀ ਲੜੀ ਨੂੰ ਤੋੜਨ ਦੇ ਯੋਗ ਹਾਂ”।
Additionally, we are ordering close to about 33 Lakh kits for RT-PCR (Reverse Transcription-Polymerase Chain Reaction) & 37 Lakh rapid kits are expected to come at any point in time: R Gangakhedkar, Indian Council of Medical Research (ICMR) https://t.co/qsnV4T5GAH
— ANI (@ANI) April 14, 2020
ਉੱਥੇ ਹੀ ਇੰਡੀਅਨ ਕੌਸਲ ਆਫ ਮੈਡੀਕਲ ਰਿਸਰਚ (ਆਈਸੀਐਮਆਰ) ਵੱਲੋਂ ਕਾਨਫਰੰਸ ਵਿਚ ਆਏ ਆਰ ਗੰਗਾਖੇਡਕਰ ਨੇ ਜਾਣਕਾਰੀ ਦਿੱਤੀ ਕਿ ਅਸੀ ਬੀਤੇ ਕੱਲ੍ਹ ਦੱਸਿਆ ਸੀ ਕਿ ਸਾਡੇ ਕੋਲ ਛੇ ਹਫ਼ਤੇ ਤੱਕ ਚੱਲਣਯੋਗ ਕਿੱਟਾਂ ਹਨ ਸਾਨੂੰ ਆਰਟੀ-ਪੀਸੀਆਰ ਕਿੱਟਾਂ ਦੀ ਇਕ ਹੋਰ ਕਿਸ਼ਤ ਮਿਲੀ ਹੈ ਜੋ ਕਿ ਗਿਣਤੀ ਵਿਚ ਕਿਤੇ ਜਿਆਦਾ ਹੈ। ਜਿਸ ਦਾ ਲਾਜ਼ਮੀ ਅਰਥ ਇਹ ਹੋਵੇਗਾ ਕਿ ਅਸੀ ਆਪਣੇ ਆਪ ਨੂੰ ਲੰਬੇ ਸਮੇਂ ਤੱਕ ਜਾਂਚ ਕਰਨ ਦੇ ਯੋਗ ਹੋਵਾਂਗੇ। ਉਨ੍ਹਾਂ ਦੱਸਿਆ ਹੈ ਕਿ ਇਸ ਤੋਂ ਇਲਾਵਾ ਅਸੀ ਆਰਟੀ-ਪੀਸੀਆਰ(ਰਿਵਰਜ਼ ਟ੍ਰਾਂਸਕ੍ਰਿਪਸ਼ਨ-ਪੋਲੀਮੇਰੇਜ਼ ਚੇਨ ਰਿਐਕਸ਼ਨ) ਦੇ ਲਈ ਲਗਭਗ 33 ਲੱਖ ਕਿੱਟ ਦਾ ਆਰਡਰ ਦਿੱਤਾ ਜਾ ਰਿਹਾ ਹੈ ਅਤੇ 37 ਲੱਖ ਰੈਪਿਡ ਕਿੱਟਾਂ ਕਿਸੇ ਵੀ ਸਮੇਂ ਆਉਣ ਦੀ ਉਮੀਦ ਹੈ। ਨਾਲ ਹੀ ਉਨ੍ਹਾਂ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਬੀਤੇ ਕੱਲ੍ਹ ਤੱਕ 2,31,902 ਨਮੂਨਿਆਂ ਦੀ ਜਾਂਚ ਕੀਤੀ ਹੈ। ਉੱਥੇ ਵਿੱਤ ਮੰਤਰਾਲੇ ਵੱਲੋ ਆਏ ਰਾਜੇਸ਼ ਮਲਹੋਤਰਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਨੂੰ ਤੇਜ਼ੀ ਨਾਲ ਲਾਗੂ ਕਰਾਉਣ ਦੇ ਲ਼ਈ ਉੱਚ ਪੱਧਰ ‘ਤੇ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਕੱਲ੍ਹ ਤੱਕ 32 ਕਰੋੜ ਤੋਂ ਜਿਆਦਾ ਗਰੀਬਾਂ ਨੂੰ ਪੈਕੇਜ ਦੇ ਅਧੀਨ 29,352 ਕਰੋੜ ਰੁਪਏ ਦੀ ਸਿੱਧੀ ਨਕਦ ਸਹਾਇਤਾ ਦਿੱਤੀ ਗਈ ਹੈ।
