ਦੁਨੀਆ ਭਰ ‘ਚ ਲਗਾਤਾਰ ਵੱਧ ਰਹੀ ਹੈ ਕੋਰੋਨਾ ਦੇ ਕੇਸਾਂ ਦੀ ਗਿਣਤੀ, ਜਾਣੋ ਕੀ ਹੈ ਤਾਜ਼ਾ ਸਥਿਤੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਪ੍ਰਕੋਪ ਦੁਨੀਆ ਵਿਚ ਲਗਾਤਾਰ ਜਾਰੀ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਪ੍ਰਕੋਪ ਦੁਨੀਆ ਵਿਚ ਲਗਾਤਾਰ ਜਾਰੀ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੇ ਸੰਕਰਮਨ ਦਾ ਸ਼ਿਕਾਰ ਹੋ ਚੁੱਕੇ ਹਨ। ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 28 ਲੱਖ ਤੋਂ ਜਿਆਦਾ ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 2 ਲੱਖ ਤੱਕ ਪਹੁੰਚਣ ਵਾਲਾ ਹੈ।

Coronavirus

ਵਰਲਡਓ ਮੀਟਰ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਦੁਨੀਆ ਭਰ ਵਿਚ ਕੋਰੋਨਾ ਦੇ ਕੇਸਾਂ ਦੀ ਸੰਖਿਆ ਵੱਧ ਕੇ 2,831,785 ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 197,306 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 806,953 ਮਰੀਜ਼ ਠੀਕ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਗਿਣਤੀ 1,827,526 ਹੋ ਗਈ ਹੈ। ਇਸ ਵੇਲੇ ਦੁਨੀਆ ਵਿਚ ਸੱਭ ਤੋਂ ਜਿਆਦਾ ਕੋਰੋਨਾ ਦਾ ਕਹਿਰ ਅਮਰੀਕਾ ਝੇਲ ਰਿਹਾ ਹੈ। ਇੱਥੇ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 925,232 ਹੋ ਗਈ ਹੈ ਜਦਕਿ ਮਰਨ ਵਾਲਿਆਂ ਦੀ ਸੰਖਿਆ 50 ਹਜ਼ਾਰ ਨੂੰ ਵੀ ਪਾਰ ਕਰ 52,193 ਤੱਕ ਪਹੁੰਚ ਗਈ ਹੈ। ਸਪੇਨ, ਇਟਲੀ, ਫਰਾਂਸ,ਜ਼ਰਮਨੀ, ਯੂਕੇ, ਤੁਰਕੀ,ਈਰਾਨ, ਰੂਸ, ਬ੍ਰਾਜ਼ੀਲ, ਬੈਲਜ਼ੀਅਮ ਅਤੇ ਕਨੇਡਾ ਵਿਚ ਵੀ ਕੋਰੋਨਾ ਦੇ ਮਾਮਲੇ ਅਤੇ ਮਰਨ ਵਾਾਲਿਆਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ।

ਸਪੇਨ- ਕੁੱਲ ਕੇਸ – 219,764, ਮੌਤਾਂ- 22,524

ਇਟਲੀ – ਕੁੱਲ ਕੇਸ – 192,994, ਮੌਤਾਂ- 25,969

ਫਰਾਂਸ- ਕੁੱਲ ਕੇਸ- 159,828, ਮੌਤਾਂ-22, 245

ਜਰਮਨੀ- ਕੁੱਲ ਕੇਸ -154,999, ਮੌਤਾਂ-5,760

ਯੂਕੇ- ਕੁੱਲ ਕੇਸ -143,464, ਮੌਤਾਂ-19,506

ਤੁਰਕੀ- ਕੁੱਲ ਕੇਸ- 104,912, ਮੌਤਾਂ-2,600

ਈਰਾਨ – ਕੁੱਲ ਕੇਸ -88,194, ਮੌਤਾਂ-5,574

ਚੀਨ- ਕੁੱਲ ਕੇਸ – 82,816, ਮੌਤਾਂ-4,632

ਰੂਸ – ਕੁੱਲ ਕੇਸ- 68,622, ਮੌਤਾਂ-615

ਬ੍ਰਾਜ਼ੀਲ – ਕੁੱਲ ਕੇਸ – 54,043, ਮੌਤਾਂ-3,704

ਬੈਲਜ਼ੀਅਮ, ਕੁੱਲ ਕੇਸ -44,293, ਮੌਤਾਂ–6,679

ਕਨੇਡਾ-  ਕੁੱਲ ਕੇਸ- 43,888, ਮੌਤਾਂ-2302

Leave a Reply

Your email address will not be published. Required fields are marked *