ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪਿਛਲੇ ਸਾਲ ਦਸੰਬਰ ਵਿਚ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਵਿਚ ਆਪਣੇ ਪੈਰ ਪਸਾਰੇ ਹੋਏ ਹਨ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦਾ ਕਹਿਰ ਝੇਲ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਹੁਣ 50 ਲੱਖ ਨੂੰ ਵੀ ਪਾਰ ਕਰ ਚੁੱਕੀ ਹੈ ਜਦਕਿ ਮ੍ਰਿਤਕਾਂ ਦਾ ਅੰਕੜਾ 3 ਲੱਖ 29 ਹਜ਼ਾਰ ਤੋਂ ਵੀ ਜ਼ਿਆਦਾ ਹੋ ਗਿਆ ਹੈ। ਉੱਥੇ ਹੀ ਹੁਣ ਤੱਕ 20 ਲੱਖ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 5,089,615 ਹੋ ਗਏ ਹਨ ਅਤੇ ਹੁਣ ਤੱਕ 329,724 ਕੋਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 2,023,472 ਮਰੀਜ਼ ਕੋਰੋਨਾ ਮਹਾਮਾਰੀ ਨਾਲ ਲੜ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਨਾਲ ਇਸ ਵੇਲੇ ਐਕਟਿਵ ਕੇਸਾਂ ਦੀ ਗਿਣਤੀ 2,736,419 ਰਹਿ ਗਈ ਹੈ। ਕੋਰੋਨਾ ਦੇ ਕੇਸ ਹੁਣ ਤੱਕ ਸੱਭ ਤੋਂ ਵੱਧ ਅਮਰੀਕਾ ਤੋਂ ਸਾਹਮਣੇ ਆਏ ਹਨ। ਇੱਥੇ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 1,592,723 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 94,936 ਹੋ ਗਿਆ ਹੈ। ਜਦਕਿ 370,076 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ। ਉੱਥੇ ਹੀ ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਰੂਸ, ਤੁਰਕੀ, ਬ੍ਰਾਜ਼ੀਲ, ਭਾਰਤ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੈਲਜ਼ੀਅਮ ਅਤੇ ਪਾਕਿਸਤਾਨ ਵਰਗੇ ਦੇਸ਼ ਵੀ ਕੋਰੋਨਾ ਮਹਾਮਾਰੀ ਦੀ ਮਾਰ ਝੱਲ ਰਹੇ ਹਨ ।
ਰੂਸ – ਕੁੱਲ ਕੇਸ-308,705, ਮੌਤਾਂ-2,972
ਬ੍ਰਾਜ਼ੀਲ – ਕੁੱਲ ਕੇਸ – 293,357, ਮੌਤਾਂ-18,894
ਸਪੇਨ- ਕੁੱਲ ਕੇਸ – 279,524, ਮੌਤਾਂ- 27,888
ਯੂਕੇ- ਕੁੱਲ ਕੇਸ -248,293, ਮੌਤਾਂ-35,704
ਇਟਲੀ – ਕੁੱਲ ਕੇਸ – 227,364, ਮੌਤਾਂ- 32,330
ਫਰਾਂਸ- ਕੁੱਲ ਕੇਸ- 181,575, ਮੌਤਾਂ-28,132
ਜਰਮਨੀ- ਕੁੱਲ ਕੇਸ -178,531, ਮੌਤਾਂ-8,270
ਤੁਰਕੀ- ਕੁੱਲ ਕੇਸ- 152,587, ਮੌਤਾਂ-4,222
ਈਰਾਨ – ਕੁੱਲ ਕੇਸ -126,949, ਮੌਤਾਂ-7,183
ਭਾਰਤ- ਕੁੱਲ ਕੇਸ – 112,359, ਮੌਤਾਂ-3,435
ਪੇਰੂ–ਕੁੱਲ ਕੇਸ- 104,020, ਮੌਤਾਂ-3,024
ਚੀਨ- ਕੁੱਲ ਕੇਸ – 82,967 ਮੌਤਾਂ-4,634
ਕਨੇਡਾ- ਕੁੱਲ ਕੇਸ- 80,142, ਮੌਤਾਂ-6,031
ਸਾਊਦੀ ਅਰਬ- ਕੁੱਲ ਕੇਸ- 62,545, ਮੌਤਾਂ-339
ਮੈਕਸੀਕੋ-ਕੁੱਲ ਕੇਸ- 56,594, ਮੌਤਾਂ-6,090
ਬੈਲਜ਼ੀਅਮ-ਕੁੱਲ ਕੇਸ- 55,983, ਮੌਤਾਂ-9,150
ਚਿਲੀ-ਕੁੱਲ ਕੇਸ-53,617, ਮੌਤਾਂ-544
ਪਾਕਿਸਤਾਨ-ਕੁੱਲ ਕੇਸ-48,091, ਮੌਤਾਂ-1,017
