ਦੁਨੀਆ ਵਿਚ ਕੋਰੋਨਾ ਦੇ ਮਾਮਲੇ ਹੋਏ 87 ਲੱਖ ਤੋਂ ਪਾਰ, ਜਾਣੋ ਵੱਖ-ਵੱਖ ਦੇਸ਼ਾਂ ਦਾ ਹਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਵਿਚ ਆਪਣਾ ਕਹਿਰ ਵਿਖਾ ਰਹੀ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੇ ਕਹਿਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਵਿਚ ਆਪਣਾ ਕਹਿਰ ਵਿਖਾ ਰਹੀ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੇ ਕਹਿਰ ਨਾਲ ਜੂਝ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 87 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ ਜਦਕਿ ਮਰਨ ਵਾਲਿਆਂ ਦੀ ਸੰਖਿਆਂ 4 ਲੱਖ 62 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ 46 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 8,758,270 ਹੋ ਗਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 462,525 ਹੋ ਗਈ ਹੈ। ਉੱਥੇ ਹੀ ਹੁਣ ਤੱਕ 4,625,494 ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 3,670,251 ਹੋ ਗਈ ਹੈ। ਕੋਰੋਨਾ ਦਾ ਸੱਭ ਤੋਂ ਵੱਧ ਸ਼ਿਕਾਰ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 2,297,190 ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 121,407 ਜਾਨਾਂ ਜਾ ਚੁੱਕੀਆਂ ਹਨ। ਜਦਕਿ 956,061 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਭਾਰਤ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ ਅਤੇ ਬੈਲਜ਼ੀਅਮ ਵਰਗੇ ਦੇਸ਼ ਵੀ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 1,038,568, ਮੌਤਾਂ-49,090

ਰੂਸ – ਕੁੱਲ ਕੇਸ-569,063, ਮੌਤਾਂ-7,841

ਭਾਰਤ- ਕੁੱਲ ਕੇਸ – 395,812, ਮੌਤਾਂ-12,970

ਯੂਕੇ- ਕੁੱਲ ਕੇਸ -301,815, ਮੌਤਾਂ-42,461

ਸਪੇਨ- ਕੁੱਲ ਕੇਸ – 292,655, ਮੌਤਾਂ- 28,315

ਪੇਰੂ–ਕੁੱਲ ਕੇਸ- 247,925, ਮੌਤਾਂ-7,660

ਚਿਲੀ-ਕੁੱਲ ਕੇਸ-231,393, ਮੌਤਾਂ-4,093

ਇਟਲੀ – ਕੁੱਲ ਕੇਸ – 238,011, ਮੌਤਾਂ- 34,561

ਈਰਾਨ – ਕੁੱਲ ਕੇਸ -200,262, ਮੌਤਾਂ-9,392

ਜਰਮਨੀ- ਕੁੱਲ ਕੇਸ -190,660, ਮੌਤਾਂ-8,960

ਤੁਰਕੀ- ਕੁੱਲ ਕੇਸ- 185,245, ਮੌਤਾਂ-4,905

ਮੈਕਸੀਕੋ-ਕੁੱਲ ਕੇਸ- 170,485, ਮੌਤਾਂ-20,394

ਪਾਕਿਸਤਾਨ-ਕੁੱਲ ਕੇਸ-165,062, ਮੌਤਾਂ-3,229

ਫਰਾਂਸ- ਕੁੱਲ ਕੇਸ- 159,452, ਮੌਤਾਂ-29,617

ਸਾਊਦੀ ਅਰਬ- ਕੁੱਲ ਕੇਸ- 150,292, ਮੌਤਾਂ-1,184

ਬੰਗਲਾਦੇਸ਼-ਕੁੱਲ ਕੇਸ-105,535, ਮੌਤਾਂ-1,388

ਕਨੇਡਾ-  ਕੁੱਲ ਕੇਸ- 100,629, ਮੌਤਾਂ-8,346

ਸਾਊਥ ਅਫਰੀਕਾ-ਕੁੱਲ ਕੇਸ-87,715, ਮੌਤਾਂ-1,831

ਕਤਰ-ਕੁੱਲ ਕੇਸ-85,462, ਮੌਤਾਂ-93

ਚੀਨ- ਕੁੱਲ ਕੇਸ – 83,352, ਮੌਤਾਂ-4,634

ਬੈਲਜ਼ੀਅਮ-ਕੁੱਲ ਕੇਸ- 60,476, ਮੌਤਾਂ-9,695

Leave a Reply

Your email address will not be published. Required fields are marked *