ਪੰਜਾਬ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਹੋਈ 330, ਠੀਕ ਹੋਏ 98

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰੇ ਭਾਰਤ ਸਮੇਤ ਪੰਜਾਬ ਵਿਚ ਕੋਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ ਕੋਰੋਨਾ ਦੇ ਕੁੱਲ 8 ਮਾਮਲਿਆਂ ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰੇ ਭਾਰਤ ਸਮੇਤ ਪੰਜਾਬ ਵਿਚ ਕੋਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ ਕੋਰੋਨਾ ਦੇ ਕੁੱਲ 8 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦਕਿ 12 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ। ਉੱਥੇ ਹੀ ਪਟਿਆਲਾ ਵਿਚ ਇਕ ਕੋਰੋਨਾ ਪੀੜਤ ਦੀ ਮੌਤ ਹੋ ਚੁੱਕੀ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੀਤੇ ਸੋਮਵਾਰ ਨੂੰ ਤਰਨਤਾਰਨ ਤੋਂ 5 ਅਤੇ ਕਪੂਰਥਲਾ ਤੋਂ 3 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਕੋਰੋਨਾ ਦੇ ਕੇਸਾਂ ਦੀ ਸੰਖਿਆ ਵੱਧ ਕੇ 330 ਹੋ ਗਈ ਹੈ ਉੱਥੇ ਹੀ ਪਟਿਆਲਾ ਵਿਚ1, ਅੰਮ੍ਰਿਤਸਰ ਵਿਚ 5 ਅਤੇ ਮੁਹਾਲੀ ਵਿਚ ਛੇ ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ ਜਿਸ ਕਰਕੇ ਠੀਕ ਹੋਣ ਵਾਲਿਆਂ ਦੀ ਗਿਣਤੀ 98 ਹੋ ਗਈ ਹੈ ਜਦਕਿ ਪਟਿਆਲਾ ਵਿਚ ਇਕ ਕੋਰੋਨਾ ਪੀੜਤ ਨੇ ਦਮ ਤੋੜ ਦਿੱਤਾ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 19 ਹੋ ਗਿਆ ਹੈ।

ਜਲੰਧਰ – ਕੁੱਲ ਕੇਸ – 78, ਠੀਕ ਹੋਏ -7, ਮੌਤਾਂ- 3

ਮੁਹਾਲੀ – ਕੁੱਲ ਕੇਸ – 63, ਠੀਕ ਹੋਏ – 28, ਮੌਤਾਂ – 2

ਪਟਿਆਲਾ-ਕੁੱਲ ਕੇਸ-61, ਠੀਕ ਹੋਏ-2, ਮੌਤਾਂ-1

ਪਠਾਨਕੋਟ- ਕੁੱਲ ਕੇਸ-25, ਠੀਕ ਹੋਏ-9, ਮੌਤਾਂ-1

ਨਵਾਂਸ਼ਹਿਰ- ਕੁੱਲ ਕੇਸ-20, ਠੀਕ ਹੋਏ-18, ਮੌਤਾਂ-1

ਲੁਧਿਆਣਾ- ਕੁੱਲ ਕੇਸ-18, ਠੀਕ ਹੋਏ-6, ਮੌਤਾਂ-4

ਅੰਮ੍ਰਿਤਸਰ- ਕੁੱਲ ਕੇਸ-14, ਠੀਕ ਹੋਏ- 6, ਮੌਤਾਂ-2

ਮਾਨਸਾ- ਕੁੱਲ ਕੇਸ-13, ਠੀਕ ਹੋਏ-3, ਮੌਤਾਂ-0

ਹੁਸ਼ਿਆਰਪੁਰ- ਕੁੱਲ ਕੇਸ-7, ਠੀਕ ਹੋਏ-5, ਮੌਤਾਂ-1

ਮੋਗਾ- ਕੁੱਲ ਕੇਸ-4, ਠੀਕ ਹੋਏ-4, ਮੌਤਾਂ-0

ਫਰੀਦਕੋਟ- ਕੁੱਲ ਕੇਸ-3, ਠੀਕ ਹੋਏ-1, ਮੌਤਾਂ-0

ਰੋਪੜ- ਕੁੱਲ ਕੇਸ-3, ਠੀਕ ਹੋਏ-2, ਮੌਤਾਂ-1

ਸੰਗਰੂਰ ਕੁੱਲ ਕੇਸ-3, ਠੀਕ ਹੋਏ-2, ਮੌਤਾਂ-0

ਬਰਨਾਲਾ- ਕੁੱਲ ਕੇਸ-2, ਠੀਕ ਹੋਏ- 1, ਮੌਤਾਂ-1

ਫਤਿਹਗੜ੍ਹ ਸਾਹਿਬ- ਕੁੱਲ ਕੇਸ-2, ਠੀਕ ਹੋਏ-2, ਮੌਤਾਂ-0

ਕਪੂਰਥਲਾ-ਕੁੱਲ ਕੇਸ-6, ਠੀਕੋ ਹੋਏ-2, ਮੌਤਾਂ-1

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-1, ਠੀਕ ਹੋਏ-0, ਮੌਤਾਂ-0

ਗੁਰਦਾਸਪੁਰ- ਕੁੱਲ ਕੇਸ-1, ਠੀਕ ਹੋਏ-0, ਮੌਤਾਂ-1

ਫ਼ਿਰੋਜ਼ਪੁਰ – ਕੁੱਲ ਕੇਸ-1, ਠੀਕ ਹੋਏ-0, ਮੌਤਾਂ-0

ਤਰਨਤਾਰਨ ਕੁੱਲ ਕੇਸ-5, ਠੀਕ ਹੋਏ-0, ਮੌਤਾਂ-0

ਕੁੱਲ ਕੇਸ 330, ਠੀਕ ਹੋਏ 98, ਮੌਤਾਂ 19   

Leave a Reply

Your email address will not be published. Required fields are marked *