ਪੰਜਾਬ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਹੋਈ-1232, ਠੀਕ ਹੋਏ-128

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਬੀਤੇ ਦਿਨ ਪੂਰੇ ਸੂਬੇ ਵਿਚੋਂ ਕੁੱਲ 132 ਕੋਰੋਨਾ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਬੀਤੇ ਦਿਨ ਪੂਰੇ ਸੂਬੇ ਵਿਚੋਂ ਕੁੱਲ 132 ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਜਿਸ ਨਾਲ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 1232 ਤੱਕ ਪਹੁੰਚ ਗਈ ਹੈ ਉੱਥੇ ਹੀ 11 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ ਜਿਸ ਕਰਕੇ ਠੀਕ ਹੋਣ ਵਾਲਿਆਂ ਦੀ ਸੰਖਿਆ 128 ਹੋ ਗਈ ਹੈ ਜਦਕਿ 2 ਹੋਰ ਮੌਤਾਂ ਦੀ ਪੁਸ਼ਟੀ ਹੋਈ ਹੈ।

Coronavirus

ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੀਤੇ ਸੋਮਵਾਰ ਨੂੰ ਸ਼ਾਮ 6 ਵਜੇ ਤੱਕ ਤਰਨਤਾਰਨ ਤੋਂ 26,ਬਰਨਾਲਾ ਤੋਂ 15, ਗੁਰਦਾਸਪੁਰ ਤੋਂ 6, ਫਿਰੋਜ਼ਪੁਰ ਤੋਂ 13, ਜਲੰਧਰ ਤੋਂ 4, ਬਠਿੰਡਾ ਤੋਂ 1, ਫਰੀਦਕੋਟ ਤੋਂ 12, ਮਾਨਸਾ ਤੋਂ 1, ਪਠਾਨਕੋਟ ਤੋਂ 2 ਅਤੇ ਸੰਗਰੂਰ ਤੋਂ 52 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਮੁਹਾਲੀ ਵਿਚ 7, ਫਰੀਦਕੋਟ ਵਿਚ 3 ਅਤੇ ਪਟਿਆਲਾ ਵਿਚ 1 ਕੋਰੋਨਾ ਦਾ ਮਰੀਜ਼ ਠੀਕ ਹੋਇਆ ਹੈ ਜਦਕਿ ਕਪੂਰਥਲਾ ਅਤੇ ਲੁਧਿਆਣਾ ਤੋਂ ਇਕ-ਇਕ ਮੌਤ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਮਰਨ ਵਾਲਿਆਂ ਦਾ ਅੰਕੜਾ 23 ਹੋ ਗਿਆ ਹੈ।

ਅੰਮ੍ਰਿਤਸਰ- ਕੁੱਲ ਕੇਸ-218, ਠੀਕ ਹੋਏ- 8, ਮੌਤਾਂ-2

ਜਲੰਧਰ – ਕੁੱਲ ਕੇਸ – 128, ਠੀਕ ਹੋਏ -8, ਮੌਤਾਂ- 4

ਲੁਧਿਆਣਾ- ਕੁੱਲ ਕੇਸ-110, ਠੀਕ ਹੋਏ-6, ਮੌਤਾਂ-5

ਮੁਹਾਲੀ – ਕੁੱਲ ਕੇਸ – 95, ਠੀਕ ਹੋਏ – 43, ਮੌਤਾਂ –2

ਹੁਸ਼ਿਆਰਪੁਰ- ਕੁੱਲ ਕੇਸ-88, ਠੀਕ ਹੋਏ-6, ਮੌਤਾਂ-1

ਪਟਿਆਲਾ-ਕੁੱਲ ਕੇਸ-86, ਠੀਕ ਹੋਏ-8, ਮੌਤਾਂ-1

ਨਵਾਂਸ਼ਹਿਰ- ਕੁੱਲ ਕੇਸ-85, ਠੀਕ ਹੋਏ-18, ਮੌਤਾਂ-1

ਸੰਗਰੂਰ ਕੁੱਲ ਕੇਸ-63, ਠੀਕ ਹੋਏ-3, ਮੌਤਾਂ-0

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-49, ਠੀਕ ਹੋਏ-1, ਮੌਤਾਂ-0

ਫ਼ਿਰੋਜ਼ਪੁਰ – ਕੁੱਲ ਕੇਸ-42, ਠੀਕ ਹੋਏ-1, ਮੌਤਾਂ-1

ਤਰਨਤਾਰਨ ਕੁੱਲ ਕੇਸ-40, ਠੀਕ ਹੋਏ-0, ਮੌਤਾਂ-0

ਬਠਿੰਡਾ- ਕੁੱਲ ਕੇਸ-36 ਠੀਕ ਹੋਏ-0, ਮੌਤਾਂ-0

ਗੁਰਦਾਸਪੁਰ- ਕੁੱਲ ਕੇਸ-36, ਠੀਕ ਹੋਏ-0, ਮੌਤਾਂ-1

ਮੋਗਾ- ਕੁੱਲ ਕੇਸ-28, ਠੀਕ ਹੋਏ-4, ਮੌਤਾਂ-0

ਪਠਾਨਕੋਟ- ਕੁੱਲ ਕੇਸ-27, ਠੀਕ ਹੋਏ-9, ਮੌਤਾਂ-1

ਬਰਨਾਲਾ ਕੁੱਲ ਕੇਸ-19, ਠੀਕ ਹੋਏ- 1, ਮੌਤਾਂ-1

ਫਰੀਦਕੋਟ- ਕੁੱਲ ਕੇਸ-18, ਠੀਕ ਹੋਏ-2, ਮੌਤਾਂ-0

ਮਾਨਸਾ- ਕੁੱਲ ਕੇਸ-17, ਠੀਕ ਹੋਏ-4, ਮੌਤਾਂ-0

ਫਤਿਹਗੜ੍ਹ ਸਾਹਿਬ ਕੁੱਲ ਕੇਸ-16, ਠੀਕ ਹੋਏ-2, ਮੌਤਾਂ-0

ਰੋਪੜ- ਕੁੱਲ ਕੇਸ-14, ਠੀਕ ਹੋਏ-2, ਮੌਤਾਂ-1

ਕਪੂਰਥਲਾ-ਕੁੱਲ ਕੇਸ-13, ਠੀਕੋ ਹੋਏ-2, ਮੌਤਾਂ-2

ਫਾਜ਼ਿਲਕਾ ਕੁੱਲ ਕੇਸ-4, ਠੀਕ ਹੋਏ-0, ਮੌਤਾਂ-0

ਕੁੱਲ ਕੇਸ 1232, ਠੀਕ ਹੋਏ 128, ਮੌਤਾਂ 23

Leave a Reply

Your email address will not be published. Required fields are marked *