ਭਾਰਤ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 7447 ਹੋਈ- ਸਿਹਤ ਮੰਤਰਾਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਵਿਚ ਬੀਤੇ ਦਿਨ 1035 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 7447…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਵਿਚ ਬੀਤੇ ਦਿਨ 1035 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 7447 ਹੋ ਗਈ ਹੈ ਜਦਕਿ 642 ਕੋਰੋਨਾ ਪੀੜਤ ਠੀਕ ਹੋ ਚੁੱਕੇ ਹਨ ਨਾਲ ਹੀ ਬੀਤੇ ਕੱਲ੍ਹ 40 ਨਵੀਂ ਮੌਤਾਂ ਹੋਈਆਂ ਹਨ ਇਸ ਕਰਕੇ ਮਰਨ ਵਾਲਿਆਂ ਦੀ ਸੰਖਿਆਂ ਵੱਧ ਕੇ 239 ਹੋ ਗਈ ਹੈ ਜਿਸ ਦੀ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ।

ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਹੈ ਕਿ ਕੋਰੋਨਾ ਤੋਂ ਬੱਚਣ ਲਈ ਭਾਰਤ ਨੇ ਤਿਆਰੀ ਤੇਜ ਕਰ ਲਈ ਹੈ ਦੇਸ਼ ਵਿਚ 586 ਕੋਵੀਡ 19 ਸਮਰਪਿਤ ਹਸਪਤਾਲ ਅਤੇ 1 ਲੱਖ ਤੋਂ ਵੱਧ ਆਈਸੋਲੇਸ਼ਨ ਬੈੱਡਾਂ ਦੇ ਨਾਲ ਹੀ 11,500 ਆਈਸੋਲੇਸ਼ਨ ਬੈੱਡ ਹਨ। ਉਨ੍ਹਾਂ ਇਹ ਵੀ ਕਿਹਾ ਹੈ ਕਿ ਕੋਵੀਡ 19 ਨਾਲ ਨਜਿੱਠਣ ਲਈ ਲਾਕਡਾਊਨ ਅਤੇ ਰੌਕਥਾਮ ਉਪਾਅ ਮਹੱਤਵਪੂਰਨ ਹਨ ਜੇਕਰ ਅਸੀ ਅਜਿਹੇ ਉਪਾਅ ਨਾ ਕੀਤੇ ਹੁੰਦੇ ਤਾਂ ਇਸ ਸਮੇਂ ਸਾਡੇ ਕੋਲ 2 ਲੱਖ ਕੇਸ ਹੋ ਸਕਦੇ ਸਨ। ਉੱਥੇ ਹੀ ਅੱਜ ਗ੍ਰਹਿ ਮੰਤਰਾਲੇ ਦੀ ਸੰਯੁਕਤ ਸਕੱਤਰ ਪੁਣਿਆ ਸਲੀਲਾ ਸਿਰਵਾਸਤਵ ਨੇ ਦੱਸਿਆ ਹੈ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਡਾਕਟਰਾਂ ਅਤੇ ਮੈਡੀਕਲ ਸਟਾਫ ਨੂੰ ਲੋੜ ਅਨੁਸਾਰ ਸੁਰੱਖਿਆ ਪ੍ਰਦਾਨ ਕੀਤੀ ਜਾਵੇ।

ਕੇਂਦਰ ਲਾਕਡਾਊਨ ਵਧਾਉਣ ‘ਤੇ ਕਰ ਰਿਹਾ ਵਿਚਾਰ

ਖਬਰ ਏਜੰਸੀ ਏਐਨਆਈ ਨੇ ਭਾਰਤ ਸਰਕਾਰ ਦੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਜਿਆਦਾਤਰ ਸੂਬਿਆਂ ਨੇ ਪੀਐਮ ਮੋਦੀ ਨੂੰ ਦੋ ਹਫ਼ਤਿਆਂ ਦੇ ਲਾਕਡਾਊਨ ਨੂੰ ਵਧਾਉਣ ਦੀ ਅਪੀਲ ਕੀਤੀ ਹੈ ਜਿਸ ਉੱਤੇ ਕੇਂਦਰ ਸਰਕਾਰ ਵਿਚਾਰ ਕਰ ਰਹੀ ਹੈ। ਉੱਥੇ ਹੀ ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਲਾਕਡਾਊਨ ਵਧਾਉਣ ਦਾ ਸਹੀ ਫੈਸਲਾ ਕੀਤਾ ਹੈ। ਸਮੇਂ ਉੱਤੇ ਲਾਕਡਾਊਨ ਕਰਨ ਕਰਕੇ ਅੱਜ ਭਾਰਤ ਦੀ ਸਥਿਤੀ ਦੂਜੇ ਵਿਕਸਤ ਦੇਸ਼ਾਂ ਤੋਂ ਬਹੁਤ ਵਧੀਆ ਹੈ ਜੇਕਰ ਹੁਣੇ ਇਹ ਖਤਮ ਕੀਤਾ ਜਾਂਦਾ ਹੈ ਤਾਂ ਸੱਭ ਬੇਕਾਰ ਹੈ ਸਥਿਤੀ ਨੂੰ ਠੀਕ ਕਰਨ ਲਈ ਲਾਕਡਾਊਨ ਨੂੰ ਵਧਾਉਣਾ ਜ਼ਰੂਰੀ ਹੈ।

 

Leave a Reply

Your email address will not be published. Required fields are marked *