ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਬੇਹਾਲ ਕਰ ਰੱਖਿਆ ਹੈ। ਵਿਸ਼ਵ ਭਰ ਦੇ ਦੇਸ਼ ਲਗਾਤਾਰ ਕੋਰੋਨਾ ਸੰਕਰਮਨ ਦਾ ਕਹਿਰ ਝੇਲ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 38 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ ਜਦਕਿ ਹੁਣ ਤੱਕ ਢਾਈ ਲੱਖ ਤੋਂ ਵੱਧ ਕੋਰੋਨਾ ਪੀੜਤ ਆਪਣੀ ਜਾਨ ਗਵਾ ਚੁੱਕੇ ਹਨ।ਉੱਥੇ ਹੀ 13 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਤੋਂ ਜੰਗ ਵੀ ਜਿੱਤ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 3,822,989 ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 265,084 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 1,302,995 ਕੋਰੋਨਾ ਦੇ ਮਰੀਜ਼ ਠੀਕ ਹੋ ਚੁੱਕੇ ਹਨ ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ 2,254,910 ਹੋ ਗਈ ਹੈ। ਕੋਵਿਡ-19 ਦੀ ਮਾਰ ਸੱਭ ਤੋਂ ਜ਼ਿਆਦਾ ਸੰਯੁਕਤ ਰਾਜ ਅਮਰੀਕਾ ਝੱਲ ਰਿਹਾ ਹੈ। ਇੱਥੇ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਵੱਧ ਕੇ 74,807 ਹੋ ਗਿਆ ਹੈ ਅਤੇ ਕੁੱਲ ਮਰੀਜ਼ਾਂ ਦੀ ਗਿਣਤੀ 1,263,183 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਸਪੇਨ, ਇਟਲੀ, ਯੂਕੇ, ਫਰਾਂਸ, ਜ਼ਰਮਨੀ, ਰੂਸ,ਤੁਰਕੀ, ਬ੍ਰਾਜ਼ੀਲ, ਈਰਾਨ, ਕਨੇਡਾ, ਪੇਰੂ, ਬੈਲਜ਼ੀਅਮ ਅਤੇ ਨੀਦਰਲੈਂਡ ਵਰਗੇ ਦੇਸ਼ ਵੀ ਕੋਰੋਨਾ ਦੀ ਚਪੇਟ ਵਿਚ ਆਏ ਹੋਏ ਹਨ ਅਤੇ ਇੱਥੇ ਵੀ ਕੋਰੋਨਾ ਮਰੀਜ਼ਾਂ ਅਤੇ ਮ੍ਰਿਤਕਾਂ ਦੀ ਗਿਣਤੀ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ।
ਸਪੇਨ- ਕੁੱਲ ਕੇਸ – 253,682, ਮੌਤਾਂ- 25,857
ਇਟਲੀ – ਕੁੱਲ ਕੇਸ – 214,457, ਮੌਤਾਂ- 29,684
ਯੂਕੇ- ਕੁੱਲ ਕੇਸ -201,101, ਮੌਤਾਂ-30,076
ਫਰਾਂਸ- ਕੁੱਲ ਕੇਸ- 174,191, ਮੌਤਾਂ-25,809
ਜਰਮਨੀ- ਕੁੱਲ ਕੇਸ -168,162, ਮੌਤਾਂ-7,275
ਰੂਸ – ਕੁੱਲ ਕੇਸ- 165,929, ਮੌਤਾਂ-1,537
ਤੁਰਕੀ- ਕੁੱਲ ਕੇਸ- 131,744, ਮੌਤਾਂ-3,584
ਬ੍ਰਾਜ਼ੀਲ – ਕੁੱਲ ਕੇਸ – 126,611, ਮੌਤਾਂ-8,588
ਈਰਾਨ – ਕੁੱਲ ਕੇਸ -101,650, ਮੌਤਾਂ-6418
ਚੀਨ- ਕੁੱਲ ਕੇਸ – 82,885 ਮੌਤਾਂ-4,633
ਕਨੇਡਾ- ਕੁੱਲ ਕੇਸ- 63,496, ਮੌਤਾਂ-4,232
ਪੇਰੂ–ਕੁੱਲ ਕੇਸ- 54,817, ਮੌਤਾਂ-1,533
ਬੈਲਜ਼ੀਅਮ-ਕੁੱਲ ਕੇਸ- 50,781, ਮੌਤਾਂ-8,339
ਨੀਦਰਲੈਂਡ-ਕੁੱਲ ਕੇਸ-41,319, ਮੌਤਾਂ-5,204

