ਦੇਹ ਵਪਾਰ ਦੇ ਅੱਡੇ ਉਤੇ ਪੁੱਜੀ ਵਿਧਾਇਕਾ, ਦੋ ਔਰਤਾਂ ਸਮੇਤ ਚਾਰ ਜਣੇ ਫੜੇ, ਪੁਲਿਸ ਵਾਲਿਆਂ ਨੂੰ ਵੀ ਪੈ ਗਈ ਹੱਥਾਂ ਪੈਰਾਂ ਦੀ

ਲੁਧਿਆਣਾ ਦੇ ਮੋਤੀ ਨਗਰ ਇਲਾਕੇ ਵਿਚ ਦੇਹ ਵਪਾਰ ਦੇ ਚਲਦੇ ਧੰਦੇ ਦਾ ਵਿਧਾਇਕਾ ਨੇ ਪਰਦਾਫਾਸ਼ ਕੀਤਾ ਹੈ। ਦੇਰ ਰਾਤ ਹਲਕਾ ਦੱਖਣੀ ਦੀ ਵਿਧਾਇਕਾ ਰਜਿੰਦਰ ਪਾਲ…

ਲੁਧਿਆਣਾ ਦੇ ਮੋਤੀ ਨਗਰ ਇਲਾਕੇ ਵਿਚ ਦੇਹ ਵਪਾਰ ਦੇ ਚਲਦੇ ਧੰਦੇ ਦਾ ਵਿਧਾਇਕਾ ਨੇ ਪਰਦਾਫਾਸ਼ ਕੀਤਾ ਹੈ। ਦੇਰ ਰਾਤ ਹਲਕਾ ਦੱਖਣੀ ਦੀ ਵਿਧਾਇਕਾ ਰਜਿੰਦਰ ਪਾਲ ਕੌਰ ਸ਼ੀਨਾ ਦੇਹ ਵਪਾਰ ਦੇ ਅੱਡਿਆਂ ਉਤੇ ਪਹੁੰਚ ਗਈ। ਇਸ ਦੌਰਾਨ ਉਨ੍ਹਾਂ ਨੇ ਪੁਲਿਸ ਦੀ ਜਮ ਕੇ ਕਲਾਸ ਲਗਾਈ। ਉਨ੍ਹਾਂ ਤੇ ਪੁਲਿਸ ਨੇ ਵਪਾਰ ਕਰਨ ਵਾਲੀਆਂ ਔਰਤਾਂ ਅਤੇ ਦੋ ਬੰਦਿਆਂ ਨੂੰ ਮੌਕੇ ਉਤੇ ਕਾਬੂ ਕੀਤਾ, ਜਦਕਿ ਕੁਝ ਨੌਜਵਾਨ ਤੇ ਕੁੜੀਆਂ ਮੌਕੇ ਤੋਂ ਫਰਾਰ ਹੋ ਗਏ।

ਹਲਕਾ ਵਿਧਾਇਕਾ ਨੇ ਕਿਹਾ ਇਲਾਕੇ ਦੇ ਵਿੱਚ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਲਈ ਉਹ ਖੁਦ ਅੱਜ ਗਰਾਊਂਡ ਉੱਤੇ ਆਏ ਨੇ ਅਤੇ ਦੇਹ ਵਪਾਰ ਦੇ ਅੱਡਿਆਂ ਉੱਤੇ ਛਾਪੇਮਾਰੀ ਕੀਤੀ ਗਈ। ਇਸ ਮਾਮਲੇ ਵਿੱਚ ਉਨ੍ਹਾਂ ਨੇ ਕਿਹਾ ਕਿ ਸਖਤ ਤੋਂ ਸਖਤ ਕਾਰਵਾਈ ਕਰਵਾਈ ਜਾਵੇਗੀ। ਜੇ ਕਿਸੇ ਪੁਲਿਸ ਮੁਲਾਜ਼ਮ ਦੀ ਇਸ ਵਿਚ ਕੋਈ ਹਿੱਸੇਦਾਰੀ ਜਾਂ ਇਨਵੋਲਮੈਂਟ ਪਾਈ ਗਈ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਦੂਸਰੇ ਪਾਸੇ ਮਹੱਲੇ ਦੇ ਲੋਕਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵਾਰ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ।ਪੁਲਿਸ ਜਦ ਕਾਰਵਾਈ ਕਰਨ ਆਉਂਦੀ ਹੈ ਉਸ ਤੋਂ ਪਹਿਲਾਂ ਹੀ ਇਥੋਂ ਲੋਕ ਫਰਾਰ ਹੋ ਜਾਂਦੇ ਹਨ।ਇਸ ਮੌਕੇ ਜਦੋਂ ਪੀਸੀਆਰ ਮੁਲਾਜ਼ਮ ਮੌਕੇ ਉਤੇ ਪੁੱਜੇ ਤਾਂ ਹਲਕਾ ਵਿਧਾਇਕਾ ਨੇ ਪੁੱਛਿਆ ਕਿ ਤੁਸੀਂ ਇੱਥੇ ਸਾਰਾ ਦਿਨ ਕੀ ਕਰਦੇ ਹੋ ਇਥੇ ਲੋਕ ਪਰੇਸ਼ਾਨ ਨੇ। ਦੇਹ ਵਪਾਰ ਦੇ ਅੱਡੇ ਚੱਲ ਰਹੇ ਨੇ ਤਾਂ ਪੁਲਿਸ ਵਾਲਿਆਂ ਨੂੰ ਕੋਈ ਜਵਾਬ ਨਹੀਂ ਮਿਲਿਆ। ਮੌਕੇ ਤੇ ਹਲਕਾ ਵਿਧਾਇਕ ਨੇ ਉਹਨਾਂ ਪੀਸੀਆਰ ਮੁਲਾਜ਼ਮਾਂ ਦੀ ਕਲਾਸ ਲਗਾਈ ਹੈ ਤੇ ਕਿਹਾ ਕਿ ਤੁਸੀਂ ਲੋਕ ਇਹਨਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੰਦੇ ਹੋ ਅਤੇ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਪਰ ਅੱਜ ਉਹ ਆਏ ਨੇ ਤਾਂ ਉਨ੍ਹਾਂ ਨੇ ਇਥੇ ਛਾਪੇਮਾਰੀ ਕਰਕੇ ਦੇਹ ਵਪਾਰ ਕਰਨ ਵਾਲਿਆਂ ਨੂੰ ਕਾਬੂ ਕੀਤਾ।

Leave a Reply

Your email address will not be published. Required fields are marked *