ਮੌਸਮ ਵਿਭਾਗ ਦੀ ਚਿਤਾਵਨੀ, ਇਸ ਸੂਬੇ ਵਿਚ ਮੀਂਹ ਕਾਰਣ ਮੰਡਰਾਉਣ ਲੱਗਾ ਹੜ੍ਹ ਦਾ ਖਤਰਾ

ਨਵੀਂ ਦਿੱਲੀ (ਇੰਟ.)- ਪੱਛਮੀ ਡਿਸਟਰਬੇਂਸ (Western disturbances) ਕਾਰਣ ਉੱਤਰ-ਪੱਛਮੀ ਭਾਰਤ (India) ਵਿਚ ਮਾਨਸੂਨ (Mansoon) ਦੀ ਤੇਜ਼ੀ ਵਿਚ ਕਮੀ ਆਈ ਹੈ ਅਤੇ ਉਸ ਨੂੰ ਦਿੱਲੀ (Delhi)…

ਨਵੀਂ ਦਿੱਲੀ (ਇੰਟ.)- ਪੱਛਮੀ ਡਿਸਟਰਬੇਂਸ (Western disturbances) ਕਾਰਣ ਉੱਤਰ-ਪੱਛਮੀ ਭਾਰਤ (India) ਵਿਚ ਮਾਨਸੂਨ (Mansoon) ਦੀ ਤੇਜ਼ੀ ਵਿਚ ਕਮੀ ਆਈ ਹੈ ਅਤੇ ਉਸ ਨੂੰ ਦਿੱਲੀ (Delhi) ਪਹੁੰਚਣ ਵਿਚ 7 ਤੋਂ 10 ਦਿਨ ਦਾ ਸਮਾਂ ਲੱਗ ਸਕਦਾ ਹੈ। ਮੌਸਮ ਵਿਭਾਗ (Meteorological Department) ਮੁਤਾਬਕ, ਦਿੱਲੀ ਵਿਚ ਅੱਜ ਯਾਨੀ ਬੁੱਧਵਾਰ ਨੂੰ ਅਸਮਾਨ ਵਿਚ ਬੱਦਲ ਛਾਏ ਰਹਿਣ ਦੇ ਨਾਲ ਹਲਕੀ ਤੋਂ ਮੱਧਮ ਬਾਰਿਸ਼ (Moderate rain) ਅਤੇ ਗਰਜ ਦੇ ਨਾਲ 40-50 ਕਿਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਅਨੁਮਾਨ ਜਤਾਇਆ ਗਿਆ ਹੈ। ਬਿਹਾਰ ਵਿਚ ਮਾਨਸੂਨ ਆਪਣੇ ਸਿਖਰ ‘ਤੇ ਹੈ ਅਤੇ ਰੁਕ-ਰੁਕ ਕੇ ਲਗਾਤਾਰ ਮੀਂਹ ਪੈ ਰਿਹਾ ਹੈ। ਯੂ.ਪੀ. (Uttar pardesh) ਵਿਚ ਵੀ ਮਾਨਸੂਨ ਦੀ ਐਂਟਰੀ (Entery) ਹੋ ਚੁੱਕੀ ਹੈ ਅਤੇ ਇਥੇ ਵੀ ਮੀਂਹ ਦੇਖਣ ਨੂੰ ਮਿਲਿਆ ਹੈ।

Bihar flood: bihar me lagatar barish se badh jaise halat inn video me  dekhiye tabahi ka manjar : बिहार में लगातार बारिश से बाढ़ का खतरा मंडराया  वीडियो में देखिए तबाही का

ਇਹ ਵੀ ਪੜ੍ਹੋ- ਕੱਚੇ ਅਧਿਆਪਕਾਂ ਨੇ ਵਿੱਦਿਆ ਭਵਨ ਦੇ ਗੇਟ ਕੀਤੇ ਬੰਦ, ਛੁੱਟੀ ਹੋਣ ‘ਤੇ ਅੰਦਰ ਫਸੇ ਮੁਲਾਜ਼ਮ

ਬਿਹਾਰ ਵਿਚ ਮੀਂਹ ਕਾਰਣ ਨਦੀਆਂ ਦੇ ਪਾਣੀ ਦਾ ਪੱਧਰ ਵੱਧ ਗਿਆ ਹੈ ਅਤੇ ਇਕ ਵਾਰ ਫਿਰ ਤੋਂ ਹੜ੍ਹ ਦਾ ਖਤਰਾ ਮੰਡਰਾਉਣ ਲੱਗਾ ਹੈ। ਫਿਲਹਾਲ ਬਿਹਾਰ ਨੂੰ ਮੀਂਹ ਤੋਂ ਅੱਜ ਵੀ ਰਾਹਤ ਨਹੀਂ ਮਿਲੇਗੀ। ਮੌਸਮ ਵਿਭਾਗ ਨੇ ਮਾਨਸੂਨ ਸਬੰਧੀ ਜਾਣਕਾਰੀ ਦਿੱਤੀ ਹੈ ਕਿ ਰਾਜਸਥਾਨ, ਗੁਜਰਾਤ ਦੇ ਬਾਕੀ ਹਿੱਸਿਆਂ, ਪੰਜਾਬ, ਹਰਿਆਣਾ ਅਤੇ ਦਿੱਲੀ ਵਿਚ ਮਾਨਸੂਨ ਦੇ ਅੱਗੇ ਵਧਣ ਲਈ ਢੁੱਕਵੀਂ ਸਥਿਤੀ ਅਜੇ ਨਹੀਂ ਹੈ। ਅਗਲੇ 5 ਦਿਨ ਵਿਚ ਇਹ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਪਹੁੰਚ ਸਕਦਾ ਹੈ ਤਾਂ ਚਲੋ ਜਾਣਦੇ ਹਾਂ ਮੌਸਮ ਦਾ ਹਾਲ।

45 killed in rain-related incidents in UP, Telangana | India News - Times  of India

ਇਹ ਵੀ ਪੜ੍ਹੋ- ਸਰਕਾਰ ਖਿਲਾਫ ਹੱਲਾ ਬੋਲ : ਬਿਲਡਿੰਗ ‘ਤੇ ਚੜ੍ਹੇ ਅਧਿਆਪਕਾਂ ‘ਚੋਂ ਇਕ ਨੇ ਪੈਟਰੋਲ ਪਾ ਕੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

ਸਕਾਈਮੇਟ ਵੈਦਰ ਮੁਤਾਬਕ ਅਗਲੇ 24 ਘੰਟਿਆਂ ਦੌਰਾਨ, ਬਿਹਾਰ, ਪੂਰਬੀ ਉੱਤਰ ਪ੍ਰਦੇਸ਼, ਗੰਗੀ ਪੱਛਮੀ ਬੰਗਾਲ, ਛੱਤੀਸਗੜ੍ਹ ਦੇ ਕੁਝ ਹਿੱਸਿਆਂ, ਪੂਰਬੀ ਉੱਤਰ ਮੱਧ ਪ੍ਰਦੇਸ਼, ਦੱਖਣੀ ਕੋਂਕਣ ਅਤੇ ਗੋਆ, ਤਟੀ ਕਰਨਾਟਕ ਅਤੇ ਕੇਰਲ ਦੇ ਕੁਝ ਹਿੱਸਿਆਂ ਰਾਹੀਂ ਭਾਰੀ ਮੀਂਹ ਪੈ ਸਕਦਾ ਹੈ। ਮੱਧ ਪ੍ਰਦੇਸ਼ ਦੇ ਬਾਕੀ ਹਿੱਸਿਆਂ, ਤੇਲੰਗਾਨਾ ਦੇ ਕੁਝ ਹਿੱਸਿਆਂ, ਵਿਦਰਭਾ ਦੇ ਕੁਝ ਹਿੱਸਿਆਂ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਤੇਲੰਗਾਨਾ ਦੇ ਕੁਝ ਹਿੱਸਿਆਂ ਵਿਚ ਹਲਕੀ ਤੋਂ ਮੱਧਮ ਬਾਰਿਸ਼ ਦੇ ਨਾਲ ਇਕ ਦੋ ਥਾਵਾਂ ‘ਤੇ ਭਾਰੀ ਮੀਂਹ ਪੈ ਸਕਦਾ ਹੈ।

Leave a Reply

Your email address will not be published. Required fields are marked *