NCERT ਦੀ 12ਵੀਂ ਦੀ ਨਵੀਂ ਕਿਤਾਬ ‘ਚੋਂ ਹਟੇਗਾ ਖਾਲਿਸਤਾਨ ਦਾ ਜਿਕਰ, SGPC ਨੇ ਚਿੱਠੀ ਲਿੱਖ ਕੇ ਕੀਤੀ ਸੀ ਮੰਗ

ਨਵੀਂ ਦਿੱਲੀ: ਪਿਛਲੇ ਮਹੀਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐਨਸੀਈਆਰਟੀ) ਨੂੰ ਪੱਤਰ ਲਿਖਿਆ ਸੀ। ਪੱਤਰ ਵਿੱਚ ਮੰਗ…

ਨਵੀਂ ਦਿੱਲੀ: ਪਿਛਲੇ ਮਹੀਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐਨਸੀਈਆਰਟੀ) ਨੂੰ ਪੱਤਰ ਲਿਖਿਆ ਸੀ। ਪੱਤਰ ਵਿੱਚ ਮੰਗ ਕੀਤੀ ਸੀ ਕਿ NCERT ਦੀਆਂ ਕਿਤਾਬਾਂ ਵਿਚੋਂ ਖਾਲਿਸਤਾਨ ਦਾ ਜ਼ਿਕਰ ਅਤੇ ਸਿੱਖਾਂ ਨੂੰ ਵੱਖਵਾਦੀ ਜੋ ਸ਼ਬਦ ਲਿਖਿਆ ਹੈ ਉਸ ਨੂੰ ਹਟਾਇਆ ਜਾਵੇ। ਹੁਣ NCERT ਦੀਆਂ ਕਿਤਾਬਾਂ ਵਿੱਚੋਂ ਖਾਲਿਸਤਾਨ ਦਾ ਜ਼ਿਕਰ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ। 

ਮੀਡੀਆ ਰਿਪੋਰਟਾਂ ਮੁਤਾਬਕ 12ਵੀਂ ਜਮਾਤ ਦੀ ਰਾਜਨੀਤੀ ਸ਼ਾਸਤਰ ਦੀ ਕਿਤਾਬ ਵਿੱਚ ਖਾਲਿਸਤਾਨ ਦਾ ਜ਼ਿਕਰ ਕੀਤਾ ਗਿਆ ਸੀ। 12ਵੀਂ ਜਮਾਤ ਦੀ ਰਾਜਨੀਤੀ ਸ਼ਾਸਤਰ ਦੀ ਕਿਤਾਬ ਸੁਤੰਤਰ ਭਾਰਤ ਵਿੱਚ ਰਾਜਨੀਤੀ ਕਿਤਾਬ ਦੇ ਸੱਤਵੇਂ ਅਧਿਆਏ ਵਿੱਚ ਖਾਲਿਸਤਾਨ ਬਾਰੇ ਗੱਲ ਕੀਤੀ ਗਈ ਸੀ। ਇਸ ਵਿੱਚ ਸਿੱਖ ਕੌਮ ਨੂੰ ਮਜ਼ਬੂਤ ​​ਕਰਨ ਦੀ ਦਲੀਲ ਦੱਸੀ ਗਈ ਸੀ, ਜਿਸ ਨੂੰ ਹੁਣ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ। 

SGPC ਨੇ NCERT ਨੂੰ ਲਿਖੇ ਪੱਤਰ ‘ਚ ‘ਗਲਤ ਜਾਣਕਾਰੀ’ ‘ਤੇ ਸਖ਼ਤ ਇਤਰਾਜ਼ ਜਤਾਇਆ ਸੀ। NCERT ‘ਤੇ ਇਤਿਹਾਸਕ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਾਇਆ ਗਿਆ ਸੀ। ਸ਼੍ਰੋਮਣੀ ਕਮੇਟੀ ਨੇ 12ਵੀਂ ਜਮਾਤ ਦੀ ਪੁਸਤਕ ਦੇ ਸੱਤਵੇਂ ਅਧਿਆਏ (ਖੇਤਰੀ ਅਕਾਂਖਿਆਵਾਂ) ਵਿੱਚ ਦਿੱਤੀ ਆਨੰਦਪੁਰ ਸਾਹਿਬ ਅਤੇ ਖਾਲਿਸਤਾਨ ਬਾਰੇ ਜਾਣਕਾਰੀ ਤੇ ਇਤਰਾਜ਼ ਜਤਾਇਆ ਹੈ। ਕਮੇਟੀ ਨੇ ਇਨ੍ਹਾਂ ਤੱਥਾਂ ਨੂੰ ਕਿਤਾਬਾਂ ਵਿੱਚੋਂ ਹਟਾਉਣ ਦੀ ਮੰਗ ਕੀਤੀ ਸੀ।

Leave a Reply

Your email address will not be published. Required fields are marked *