ਦੇਸ਼ ‘ਚ ਬੀਤੇ 24 ਘੰਟਿਆਂ ‘ਚ 209 ਦਿਨਾਂ ਬਾਅਦ ਸਾਹਮਣੇ ਆਏ ਕਰੋਨਾ ਦੇ ਸਭ ਤੋਂ ਘੱਟ ਮਾਮਲੇ

ਨਵੀਂ ਦਿੱਲੀ : ਦੇਸ਼ ‘ਚ ਹੌਲੀ-ਹੌਲੀ ਕਰੋਨਾ ਮਹਾਮਾਰੀ ਖਤਮ ਹੋਣ ਦੀ ਕਗਾਰ ‘ਤੇ ਆ ਗਈ ਹੈ। ਦੇਸ਼ ‘ਚ ਕਰੋਨਾ ਲਾਗ 209 ਦਿਨਾਂ ਬਾਅਦ ਸਭ ਤੋਂ…

ਨਵੀਂ ਦਿੱਲੀ : ਦੇਸ਼ ‘ਚ ਹੌਲੀ-ਹੌਲੀ ਕਰੋਨਾ ਮਹਾਮਾਰੀ ਖਤਮ ਹੋਣ ਦੀ ਕਗਾਰ ‘ਤੇ ਆ ਗਈ ਹੈ। ਦੇਸ਼ ‘ਚ ਕਰੋਨਾ ਲਾਗ 209 ਦਿਨਾਂ ਬਾਅਦ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਿਆ ਹੈ।ਬੀਤੇ 24 ਘੰਟਿਆਂ ‘ਚ ਦੇਸ਼ ‘ਚ ਕਰੋਨਾ ਦੇ ਕਰੀਬ 18 ਹਜਾਰ ਨਵੇਂ ਮਾਮਲੇ ਸਾਹਮਣੇ ਆਏ ਹਨ।ਇਹ 209 ਦਿਨਾਂ ਵਿਚ ਸਭ ਤੋਂ ਘੱਟ ਕੇਸ ਹਨ।ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਬੀਤੇ 24 ਘੰਟਿਆਂ ‘ਚ 18,346 ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 263 ਲੋਕਾਂ ਦੀ ਕੋਰੋਨਾ ਲਾਗ ਨਾਲ ਮੌਤ ਵੀ ਹੋ ਗਈ ਹੈ।

Also Read : ਹੁਣ 12 ਅਕਤੂਬਰ ਨੂੰ ਹੋਵੇਗੀ ਡਰੱਗ ਰੈਕਟ ਮਾਮਲੇ ਦੀ ਸੁਣਵਾਈ

ਕੇਂਦਰੀ ਸਿਹਤ ਮੰਤਰਾਲੇ ਦੇ ਮੁਤਾਬਿਕ ਇਸ ਦੌਰਾਨ 29,639 ਲੋਕ ਠੀਕ ਵੀ ਹੋਏ ਹਨ।ਉਥੇ ਹੀ ਰਾਹਤ ਦੀ ਗੱਲ ਇਹ ਹੈ ਕਿ ਹੁਣ ਕੋਰੋਨਾ ਦੇ ਸਿਰਫ 2,52,902 ਐਕਟਿਵ ਮਰੀਜ਼ ਬਚੇ ਹਨ ਜੋਕਿ 200 ਦਿਨਾਂ ਵਿਚ ਸਬ ਤੋਂ ਘੱਟ ਹਨ।ਮੰਤਰਾਲੇ ਨੇ ਕਿਹਾ ਕਿ ਐਕਟਿਵ ਮਾਮਲੇ ਕੁੱਲ ਮਾਮਲਿਆਂ ਦੇ 0.75 ਫੀਸਦੀ ਹੈ, ਜੋਕਿ ਮਾਰਚ 2021 ਤੋਂ ਬਾਅਦ ਸਭ ਤੋਂ ਘੱਟ ਹੈ,ਜਦਕਿ ਰਿਕਵਰੀ ਰੇਟ 97.93 ਫੀਸਦੀ ਦਰਜ ਕੀਤੀ ਗਈ ਹੈ ਜੋਕਿ ਮਾਰਚ 2021 ਤੋਂ ਬਾਅਦ ਸਭ ਤੋਂ ਵੱਧ ਹੈ। 

Leave a Reply

Your email address will not be published. Required fields are marked *