ਦਿੱਲੀ ਸਰਕਾਰ ਦਾ ਕੇਂਦਰ ਨੂੰ ਸੁਝਾਅ- ਸ਼ੁਰੂ ਹੋਵੇ ਮੈਟਰੋ-ਬੱਸ ਸੇਵਾ, ਆਡ-ਈਵਨ ਦੇ ਹਿਸਾਬ ਨਾਲ ਖੁੱਲ੍ਹਣ ਮਾਲ, ਕੰਪਲੈਕਸ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕੇਂਦਰ ਸਰਕਾਰ ਨੇ ਦੇਸ਼ ਦੇ ਹਰ ਸੂਬੇ ਤੋਂ ਲਾਕਡਾਊਨ 4.0 ਸਬੰਧੀ ਉਸ ਦੀ ਰਾਏ ਮੰਗੀ ਹੋਈ ਹੈ ਜਿਸ ਅਧੀਨ ਦਿੱਲੀ ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕੇਂਦਰ ਸਰਕਾਰ ਨੇ ਦੇਸ਼ ਦੇ ਹਰ ਸੂਬੇ ਤੋਂ ਲਾਕਡਾਊਨ 4.0 ਸਬੰਧੀ ਉਸ ਦੀ ਰਾਏ ਮੰਗੀ ਹੋਈ ਹੈ ਜਿਸ ਅਧੀਨ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਦਿੱਲੀ ਵਾਸੀਆਂ ਦੇ ਸੁਝਾਅ ਲੈਣ ਤੋਂ ਬਾਅਦ ਕੇਂਦਰ ਸਰਕਾਰ ਨੂੰ ਇਕ ਪ੍ਰਸਤਾਵ ਦਿੱਤਾ ਹੈ ਜਿਸ ਵਿਚ ਬਾਜ਼ਾਰ, ਸ਼ਾਪਿੰਗ ਕੰਪਲੈਕਸ ਅਤੇ ਮਾਲ ਆਦਿ ਨੂੰ ਆਡ -ਈਵਨ ਦੇ ਅਧਾਰ ਉੱਤੇ ਖੋਲ੍ਹਣ ਦਾ ਸੁਝਾਅ ਦਿੱਤਾ ਗਿਆ ਹੈ।

ਸੰਕੇਤਕ ਫੋਟੋ

17 ਮਈ ਨੂੰ ਲਾਕਡਾਊਨ ਦਾ ਤੀਜ਼ਾ ਫੇਜ਼ ਖਤਮ ਹੋ ਰਿਹਾ ਹੈ ਅਤੇ 18 ਮਈ ਨੂੰ ਚੌਥੇ ਫੇਜ਼ ਦੀ ਸ਼ੁਰੂਆਤ ਹੋ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸੂਤਰਾਂ ਨੇ ਦੱਸਿਆ ਹੈ ਕਿ ਦਿੱਲੀ ਸਰਕਾਰ ਨੇ ਕੇਂਦਰ ਤੋਂ ਲਾਕਡਾਊਨ 4.0 ਵਿਚ ਰਾਜਧਾਨੀ ‘ਚ ਸੋਸ਼ਲ ਡਿਸਟੈਂਸਿੰਗ ਦੇ ਨਾਲ ਮੈਟਰੋ, ਬੱਸਾਂ ਅਤੇ ਟੈਕਸੀਆਂ ਨੂੰ ਚਲਾਉਣ ਦਾ ਇਜਾਜ਼ਤ ਮੰਗੀ ਹੈ। ਕੇਜਰੀਵਾਲ ਸਰਕਾਰ ਨੇ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਨਾਲ ਗਤੀਵਿਧੀਆਂ ਨੂੰ ਸ਼ੁਰੂ ਕੀਤਾ ਜਾਵੇ। ਰਿਪੋਰਟਾਂ ਅਨੁਸਾਰ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਦਿੱਲੀ ਸਰਕਾਰ ਨੇ ਰਾਜਧਾਨੀ ਵਿਚ ਮਜ਼ਦੂਰਾਂ ਦੀ ਅਵਾਜਾਈ, ਨਿਰਮਾਣ ਦੀਆਂ ਗਤੀਵਿਧੀਆ ਸ਼ੁਰੂ ਕਰਨ ਦਾ ਸੁਝਾਅ ਦੇਣ ਦੇ ਨਾਲ ਹੀ ਦੋ ਸਵਾਰੀਆਂ ਨਾਲ ਟੈਕਸੀਆਂ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਬੱਸਾਂ ਚਲਾਉਣ ਦੀ ਵੀ ਆਗਿਆ ਮੰਗੀ ਹੈ। ਇਸ ਤੋਂ ਇਲਾਵਾ ਸਰਕਾਰ ਨੇੇ ਕਿਹਾ ਹੈ ਕਿ ਕੋਵਿਡ 19 ਦੇ ਕੰਟੇਨਮੈਂਟ ਜ਼ੋਨਾਂ ਵਿਚ ਕਿਸੇ ਤਰ੍ਹਾ ਦੀ ਰਿਆਇਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਲਾਕਡਾਊਨ 4.0 ਲਈ ਹਰੇਕ ਸੂਬਿਆ ਤੋਂ 15 ਮਈ ਤੱਕ ਸੁਝਾਅ ਮੰਗੇ ਹਨ ਅਤੇ ਪੁੱਛਿਆ ਹੈ ਕਿ ਉਹ ਕਿਹੋ-ਜਿਹਾ ਲਾਕਡਾਊਨ ਚਾਹੁੰਦੇ ਹਨ। ਇਸੇ ਤਹਿਤ ਦਿੱਲੀ ਸਰਕਾਰ ਨੇ ਕੇਂਦਰ ਨੂੰ ਇਹ ਸੁਝਾਅ ਦਿੱਤੇ ਹਨ। ਦੱਸ ਦਈਏ ਕਿ ਰਾਜਧਾਨੀ ਦਿੱਲੀ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 8470 ਹੋ ਗਿਆ ਹੈ ਤੇ 115 ਲੋਕਾਂ ਦੀ ਮੌਤ ਹੋ ਚੁੱਕੀ ਹੈ।

Leave a Reply

Your email address will not be published. Required fields are marked *