ਬਠਿੰਡਾ : ਸਰਹਿੰਦ ਨਹਿਰ ਦੇ ਕੰਢੇ ਸਥਿਤ ਉੜੀਆ ਕਾਲੋਨੀ ‘ਚ ਅੱਜ ਤੜਕੇ ਇਕ ਝੌਪੜੀ ਨੂੰ ਅੱਗ ਲੱਗ ਗਈ। ਅੱਗ ਨੇ ਇੰਨਾ ਭਿਆਨਕ ਰੂਪ ਲੈ ਲਿਆ ਕਿ ਆਸ-ਪਾਸ ਦੀਆਂ ਚਾਰ-ਪੰਜ ਝੁੱਗੀਆਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਝੁੱਗੀਆਂ ਵਿੱਚ ਪਿਆ ਸਿਲੰਡਰ ਫਟ ਗਿਆ। ਇਸ ਭਿਆਨਕ ਘਟਨਾ ਵਿਚ ਦੋ ਭੈਣਾਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ, ਜਿਨ੍ਵਾਂ ਨੂੰ ਸਿਵਲ ਹਸਪਤਾਲ ਬਠਿੰਡਾ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ। ਉਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਲੋਕਾਂ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਉੜੀਆ ਕਾਲੋਨੀ ‘ਚ ਰਹਿਣ ਦੌਰਾਨ ਇਕ ਪਰਿਵਾਰ ਖਾਣਾ ਬਣਾ ਰਿਹਾ ਸੀ ਕਿ ਅਚਾਨਕ ਤੇਜ਼ ਹਵਾ ਕਾਰਨ ਅੱਗ ਨੇੜੇ ਦੀਆਂ ਝੁੱਗੀਆਂ ‘ਚ ਫੈਲ ਗਈ ਅਤੇ ਚਾਰ-ਪੰਜ ਝੁੱਗੀਆਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ। ਇਸ ਦੌਰਾਨ ਉਹ ਆਪਣੇ ਚਾਰ ਬੱਚਿਆਂ ਨੂੰ ਝੁੱਗੀ ‘ਚੋਂ ਬਾਹਰ ਕੱਢ ਕੇ ਲੈ ਗਿਆ ਪਰ ਅੱਗ ਤੋਂ ਬਚਣ ਲਈ ਉਸ ਦੀਆਂ ਦੋ ਲੜਕੀਆਂ ਦੂਜੇ ਕਮਰੇ ‘ਚ ਲੁਕ ਗਈਆਂ, ਜਿਸ ਤੋਂ ਬਾਅਦ ਅੰਦਰ ਪਿਆ ਗੈਸ ਸਿਲੰਡਰ ਫਟ ਗਿਆ ਤੇ ਉਸ ਦੀਆਂ ਦੋਵੇਂ ਬੇਟੀਆਂ ਅੱਗ ਦੀ ਲਪੇਟ ‘ਚ ਆ ਗਈਆਂ ਸਨ, ਜਿਸ ਤੋਂ ਬਾਅਦ ਸਹਾਰਾ ਜਨ ਸੇਵਾ ਟੀਮ ਨੇ ਮੌਕੇ ‘ਤੇ ਪਹੁੰਚ ਕੇ ਧੀਆਂ ਨੂੰ ਬਾਹਰ ਕੱਢਿਆ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ.ਕ ਐਲਾਨ ਦਿੱਤਾ। ਅੱਗ ਲੱਗਣ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਝੌਪੜੀਆਂ ਨੂੰ ਲੱਗੀ ਅੱ.ਗ, ਪਰਿਵਾਰ ਭੱਜਾ ਬਾਹਰ, ਦੋ ਧੀਆਂ ਫਸੀਆਂ ਰਹਿ ਗਈਆਂ, ਫਿਰ ਫਟ ਗਿਆ ਸਿਲੰਡਰ, ਦੋਵਾਂ ਦੀ ਮੌ.ਤ
ਬਠਿੰਡਾ : ਸਰਹਿੰਦ ਨਹਿਰ ਦੇ ਕੰਢੇ ਸਥਿਤ ਉੜੀਆ ਕਾਲੋਨੀ ‘ਚ ਅੱਜ ਤੜਕੇ ਇਕ ਝੌਪੜੀ ਨੂੰ ਅੱਗ ਲੱਗ ਗਈ। ਅੱਗ ਨੇ ਇੰਨਾ ਭਿਆਨਕ ਰੂਪ ਲੈ ਲਿਆ…
