ਖਿੜਕੀ ਤੋਂ ਵਿਸ਼ਾਲ ਸੱਪ ਬੈੱਡਰੂਮ ‘ਚ ਹੋ ਰਿਹਾ ਸੀ ਦਾਖਲ, ਦਹਿਸ਼ਤ ‘ਚ ਪਰਿਵਾਰ ਨੇ ਕੀਤਾ ਕੁਝ ਅਜਿਹਾ

ਨਵੀਂ ਦਿੱਲੀ- ਇਕ ਵਿਸ਼ਾਲ ਸੱਪ ਨੂੰ ਖਿੜਕੀ ਰਾਹੀਂ ਘਰ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਦੇਖ ਲੋਕਾਂ ‘ਚ ਹੜਕੰਪ ਮਚ ਗਿਆ। ਇਹ ਸੱਪ ਇੰਨਾ ਲੰਬਾ…

ਨਵੀਂ ਦਿੱਲੀ- ਇਕ ਵਿਸ਼ਾਲ ਸੱਪ ਨੂੰ ਖਿੜਕੀ ਰਾਹੀਂ ਘਰ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਦੇਖ ਲੋਕਾਂ ‘ਚ ਹੜਕੰਪ ਮਚ ਗਿਆ। ਇਹ ਸੱਪ ਇੰਨਾ ਲੰਬਾ ਸੀ ਕਿ ਇਸ ਦਾ ਇੱਕ ਸਿਰਾ ਖਿੜਕੀ ਦੇ ਕੋਲ ਅਤੇ ਦੂਜਾ ਛੱਤ ਉੱਤੇ ਸੀ। ਜਿਵੇਂ ਹੀ ਘਰ ਦੇ ਲੋਕਾਂ ਨੇ ਇਹ ਨਜ਼ਾਰਾ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਕਾਹਲੀ ਵਿੱਚ ਉਨ੍ਹਾਂ ਨੇ ਸੱਪ ਨੂੰ ਭਜਾਉਣ ਲਈ ਝਾੜੂ ਦਾ ਸਹਾਰਾ ਲਿਆ। ਸੋਸ਼ਲ ਮੀਡੀਆ ‘ਤੇ ਸੱਪਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਤਕਰੀਬਨ 18 ਫੁੱਟ ਲੰਬਾ ਅਜਗਰ ਘਰ ਦੀ ਛੱਤ ਨਾਲ ਲਟਕ ਰਿਹਾ ਹੈ। ਇਸ ਦਾ ਇੱਕ ਸਿਰਾ ਛੱਤ ਉੱਤੇ ਹੈ ਅਤੇ ਦੂਜਾ ਕਮਰੇ ਵਿੱਚ ਹੈ। ਅਜਗਰ ਘਰ ਅੰਦਰ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਫਿਰ ਪਰਿਵਾਰ ਦੀ ਨਜ਼ਰ ਉਸ ‘ਤੇ ਪਈ। ਪਹਿਲਾਂ ਤਾਂ ਉਨ੍ਹਾਂ ਨੂੰ ਕੁਝ ਸਮਝ ਨਹੀਂ ਆਇਆ ਪਰ ਜਦੋਂ ਅਜਗਰ ਨੂੰ ਹਿਲਾਇਆ ਤਾਂ ਪਰਿਵਾਰਕ ਮੈਂਬਰਾਂ ‘ਚ ਦਹਿਸ਼ਤ ਫੈਲ ਗਈ।
ਦਿ ਮਿਰਰ ਵੈਬਸਾਈਟ ਦੀ ਖਬਰ ਮੁਤਾਬਕ ਇਹ ਘਟਨਾ ਹੈਂਪਸ਼ਾਇਰ, ਬ੍ਰਿਟੇਨ ਦੀ ਹੈ। ਜਿੱਥੇ 18 ਫੁੱਟ ਲੰਬਾ ਅਤੇ 38 ਕਿਲੋ ਵਜ਼ਨ ਵਾਲਾ ਅਜਗਰ (ਐਲਬੀਨੋ ਬਰਮੀਜ਼ ਪਾਈਥਨ) ਇੱਕ ਘਰ ਦੀ ਖਿੜਕੀ ਨਾਲ ਲਟਕਦਾ ਦੇਖਿਆ ਗਿਆ। ਅਜਗਰ ਨੂੰ ਖਿੜਕੀ ਰਾਹੀਂ ਘਰ ‘ਚ ਦਾਖਲ ਹੁੰਦੇ ਦੇਖ ਲੋਕਾਂ ਦੇ ਹੱਥ-ਪੈਰ ਫੁੱਲ ਗਏ। ਉਨ੍ਹਾਂ ਨੇ ਘਰ ਵਿੱਚ ਰੱਖੇ ਝਾੜੂ ਦੇ ਹੈਂਡਲ ਨਾਲ ਉਸ ਨੂੰ ਧੱਕਾ ਦੇ ਕੇ ਹੇਠਾਂ ਸੁੱਟਣ ਦੀ ਕੋਸ਼ਿਸ਼ ਕੀਤੀ।
ਕੁਝ ਦੇਰ ਵਿਚ ਹੀ ਅਜਗਰ ਜ਼ਮੀਨ ‘ਤੇ ਡਿੱਗ ਪਿਆ। ਉਹ ਘਰ ਦੇ ਹੇਠਾਂ ਖੜ੍ਹੀ ਕਾਰ ਦੇ ਬੋਨਟ ‘ਤੇ ਡਿੱਗਦਾ ਹੈ ਅਤੇ ਫਿਰ ਰੇਂਗਣਾ ਸ਼ੁਰੂ ਕਰ ਦਿੰਦਾ ਹੈ। ਇਹ ਨਜ਼ਾਰਾ ਦੇਖ ਆਲੇ-ਦੁਆਲੇ ਖੜ੍ਹੇ ਲੋਕ ਡਰ ਜਾਂਦੇ ਹਨ। ਇੱਕ ਵਿਅਕਤੀ ਨੇ ਦੱਸਿਆ ਕਿ ਇੰਨਾ ਵੱਡਾ ਸੱਪ ਰਿਹਾਇਸ਼ੀ ਇਲਾਕੇ ਵਿੱਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ।

Leave a Reply

Your email address will not be published. Required fields are marked *