ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸੜਕ ਕਿਨਾਰੇ ਜੁੱਤੇ ਪੋਲਿਸ਼ ਕਰਨ ਵਾਲੇ ਸੰਨੀ ਹਿੰਦੁਸਤਾਨੀ ਨੂੰ ਅੱਜ ਇੰਡੀਅਨ ਆਈਡਲ ਸੀਜ਼ਨ 11 ਦਾ ਜੇਤੂ ਬਣਨ ‘ਤੇ ਸਾਰਾ ਦੇਸ਼ ਮਾਣ ਕਰ ਰਿਹਾ ਹੈ। ਇਹ ਮਾਣ ਹੈ ਸੰਨੀ ਦੀ ਮਿਹਨਤ ਦਾ, ਜਿਸਨੇ ਆਰਥਿਕ ਤੰਗੀ ਦੇ ਚਲਦਿਆਂ ਵੀ ਆਪਣੇ ਹੁਨਰ ਦਾ ਬਖੂਬੀ ਇਸਤੇਮਾਲ ਕੀਤਾ ਹੈ ਅਤੇ ਅੱਜ Indian Idol 11 ਦੀ ਟਰਾਫੀ ਆਪਣੇ ਨਾਮ ਕੀਤੀ ਹੈ। ਸੰਨੀ ਨੇ ਸ਼ੋਅ ਦੀ ਸ਼ੁਰੂਆਤ ਵਿੱਚ ਦੱਸਿਆ ਸੀ ਕਿ, ਉਸਦਾ ਪਰਿਵਾਰ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ, ਜਿਸ ਕਾਰਨ ਉਹ ਜੁੱਤੇ ਪਾਲਿਸ਼ ਕਰਨ ਦਾ ਕੰਮ ਕਰਦੇ ਹੈ।
ਸਨੀ ਹਿੰਦੁਸਤਾਨੀ ਨੇ ਦੱਸਿਆ ਸੀ ਕਿ, ਉਸਦੀ ਮਾਂ ਘਰਾਂ ਵਿੱਚ ਕੰਮ ਕਰਦੀ ਹੈ, ਤਾਂ ਜੋ ਉਸਦਾ ਘਰ ਚੱਲ ਸਕੇ। ਸੰਨੀ ਦੇ ਸੰਘਰਸ਼ ਦੀ ਕਹਾਣੀ ਸੁਣ ਕੇ ਸਾਰੇ ਜੱਜ ਭਾਵੁਕ ਹੋ ਗਏ। ਸੰਨੀ ਅਸਲ ਵਿੱਚ ਪੰਜਾਬ ਦੇ ਬਠਿੰਡਾ ਦਾ ਰਹਿਣ ਵਾਲਾ ਹੈ। ਸੰਨੀ ਨੇ ਆਪਣੇ ਪਹਿਲੇ ਗੀਤ ਤੋਂ ਹੀ ਜੱਜਾਂ ਨੂੰ ਪ੍ਰਭਾਵਤ ਕੀਤਾ।
ਸ਼ੋਅ ਦੇ ਜੱਜ ਵਿਸ਼ਾਲ ਨੇ ਸੰਨੀ ਹਿੰਦੁਸਤਾਨੀ ਦੀ ਤੁਲਨਾ ਨੁਸਰਤ ਫਤਿਹ ਅਲੀ ਖਾਨ ਨਾਲ ਕੀਤੀ ਸੀ। ਸ਼ੋਅ ਵਿੱਚ ਆਪਣੀ ਸ਼ੁਰੂਆਤ ਨੂੰ ਯਾਦ ਕਰਦਿਆਂ ਸੰਨੀ ਨੇ ਦੱਸਿਆ ਸੀ ਕਿ, ਜਦੋਂ ਉਹ ਇੰਡੀਅਨ ਆਈਡਲ ਦੇ ਆਡੀਸ਼ਨ ਲਈ ਆਏ ਸੀ ਤਾਂ ਉਹ ਕਿੰਨੇ ਡਰੇ ਤੇ ਘਬਰਾਏ ਹੋਏ ਸੀ। ਹੁਣ ਆਪਣੀ ਆਵਾਜ਼ ਕਾਰਨ ਸੰਨੀ ਨੇ ਇੰਡੀਅਨ ਆਈਡਲ ਉੱਤੇ ਆਪਣੀ ਯਾਤਰਾ ਦੌਰਾਨ ਕੰਗਨਾ ਰਣੌਤ ਦੀ ਫਿਲਮ ਪੰਗਾ ਲਈ ਇੱਕ ਗਾਣਾ ਵੀ ਗਾਇਆ ਹੈ।
ਉਨ੍ਹਾਂ ਸ਼ੰਕਰ ਮਹਾਦੇਵਨ ਦੇ ਨਾਲ ਇਕ ਗਾਣਾ ਗਾਇਆ, ਜੋ ਜਾਵੇਦ ਅਖਤਰ ਨੇ ਲਿਖਿਆ ਸੀ। ਸ਼ੰਕਰ ਮਹਾਦੇਵਨ ਦੱਸਦੇ ਹਨ ਕਿ, ਕਿਵੇਂ ਉਨ੍ਹਾਂ ਨੇ ਸੰਨੀ ਦੀ ਕਲਿੱਪ ਸੁਣਨ ਤੋਂ ਬਾਅਦ ਹੀ ਸੰਨੀ ਨਾਲ ਗਾਉਣ ਦਾ ਫੈਸਲਾ ਕੀਤਾ। ਯਾਤਰਾ ਦੇ ਆਪਣੇ ਤਜ਼ਰਬਿਆਂ ਨੂੰ ਯਾਦ ਕਰਦਿਆਂ ਸੰਨੀ ਨੇ ਕਿਹਾ ਕਿ, ਸ਼ੋਅ ‘ਤੇ ਆਉਣ ਵਾਲਾ ਹਰ ਮਹਿਮਾਨ ਉਨ੍ਹਾਂ ਨੂੰ ਕੁਝ ਨਾ ਕੋਈ ਤੋਹਫਾ ਦਿੰਦਾ ਸੀ। ਉਨ੍ਹਾਂ ਦੱਸਿਆ ਕਿ, ਉਸਦੇ ਲਈ ਸਭ ਤੋਂ ਯਾਦਗਾਰੀ ਪਲ ਉਹ ਸੀ ਜਦੋਂ ਉਸਦੀ ਮਾਂ ਸਟੇਜ ‘ਤੇ ਆਈ ਅਤੇ ਵਿਸ਼ੇਸ਼ ਐਪੀਸੋਡ ‘ਚ ਉਸਨੂੰ ਜੱਫੀ ਪਾਈ।
ਸੰਨੀ ਨੇ ਦੱਸਿਆ ਸੀ ਕਿ, ਅੱਜ ਪੂਰੀ ਦੁਨੀਆ ਇੰਡੀਅਨ ਆਈਡਲ ਦੁਆਰਾ ਦਿੱਤੇ ਨਾਮ ਨੂੰ ਜਾਣਦੀ ਹੈ। ਸੰਨੀ ਹਿੰਦੁਸਤਾਨੀ ਨੇ ਆਪਣੀ ਜੱਦੋਜਹਿਦ ਦਾ ਪੂਰਾ ਸਿਹਰਾ ਆਪਣੀ ਮਾਂ ਨੂੰ ਦਿੱਤਾ। ਉਸ ਨੇ ਕਿਹਾ ਸੀ ਕਿ, ਅੰਤ ਤੱਕ ਜੋ ਵੀ ਚੰਗਾ ਰਹੇਗਾ, ਅਤੇ ਅੰਤ ਵਿੱਚ ਉਹ ਆਪਣੀ ਟਰਾਫੀ ਲੈ ਕੇ ਵਾਪਸ ਆਇਆ ਹੈ।ਸੰਨੀ ਨੂੰ ਆਪਣੇ ਹੁਨਰ ਅਤੇ ਮਿਹਨਤ ਦਾ ਇਨਾਮ ਮਿਲਿਆ ਹੈ।
ਦੱਸ ਦਈਏ ਇੰਡੀਅਨ ਐਡੀਡਲ ਦੇ ਇਸ ਸੀਜ਼ਨ ਵਿੱਚ ਲੰਮੇ ਸਮੇਂ ਤੱਕ ਆਉਣ ਵਾਲੇ ਕਲਾਕਾਰਾਂ ਦਾ ਸਮਰਥਨ ਕਰਨ ਲਈ ਉਨ੍ਹਾਂ ਦੇ ਮਾਤਾ-ਪਿਤਾ ਵੀ ਆਏ ਸਨ। ਸਨੀ ਹਿੰਦੁਸਤਾਨੀ ਦੇ ਨਾਮ ਦੀ ਘੋਸ਼ਣਾ ਹੁੰਦੇ ਹਾ ਉਨ੍ਹਾਂ ਦਾ ਪੂਰਾ ਪਰਿਵਾਰ ਭਾਵਨਾਤਮਕ ਹੋ ਗਿਆ। ਸਨੀ ਹਿੰਦੁਸਤਾਨੀ ਨੂੰ ਜੇਤੂ ਘੋਸ਼ਿਤ ਕੀਤੇ ਜਾਣ ‘ਤੇ Indian Idol 11 ਦੀ ਟ੍ਰਾਫੀ ਅਤੇ 25 ਲੱਖ ਦਾ ਚੈੱਕ ਇਨਾਮ ਵਜੋਂ ਦਿੱਤਾ ਗਿਆ।





