Weather Forecast : ਨੌਤਪਾ ਦੌਰਾਨ ਪੰਜਾਬ ਬੇਹੱਦ ਭੱਖਿਆ। ਮਈ ਦੇ ਪਿਛਲੇ ਚਾਰ-ਪੰਜ ਦਿਨਾਂ ਤੋਂ ਗਰਮੀ ਨੇ ਬੇਹੱਦ ਸਤਾਇਆ। 28 ਮਈ ਨੂੰ 49.3 ਡਿਗਰੀ ਹੁਣ ਤੱਕ ਦਾ ਸਭ ਤੋਂ ਵੱਧ ਰਿਹਾ ਹੈ ਤੇ ਪਿਛਲੇ ਚਾਰ ਪੰਜ ਦਿਨਾਂ ਤੋਂ ਵੱਧ ਤੋਂ ਵੱਧ ਤਾਪਮਾਨ 48 ਡਿਗਰੀ ਤੋਂ ਉਪਰ ਬਣਿਆ ਹੋਇਆ ਹੈ। ਭਾਵੇਂ ਇਹ ਵੀਰਵਾਰ ਨੂੰ ਫਰੀਦਕੋਟ ਦੇ ਰਿਕਾਰਡ 48.3 ਡਿਗਰੀ ਤੋਂ ਕਰੀਬ ਇੱਕ ਡਿਗਰੀ ਘੱਟ ਹੈ ਪਰ ਪੰਜਾਬ ਦੇ ਲੋਕ ਮਈ ਮਹੀਨੇ ਦੀ ਜੂਨ ਦੀ ਗਰਮੀ ਨਾਲ ਜੂਝ ਰਹੇ ਹਨ ਪਰ ਹੁਣ ਮੌਸਮ ਬਦਲਣ ਜਾ ਰਿਹਾ ਹੈ। ਅਗਲੇ ਤਿੰਨ ਦਿਨ ਕੜਾਕੇ ਦੀ ਗਰਮੀ ਤੋਂ ਕੁਝ ਰਾਹਤ ਦੇਣ ਵਾਲੇ ਹਨ। ਰਾਜ ਵਿੱਚ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ 31 ਮਈ ਅਤੇ 2 ਜੂਨ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ 2 ਜੂਨ ਨੂੰ ਵੀ ਮਾਮੂਲੀ ਬਦਲਾਅ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਸੂਬੇ ਦੇ ਕੁਝ ਜ਼ਿਲਿਆਂ ‘ਚ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੂਫਾਨ ਆਵੇਗਾ ਪਰ ਕੁਝ ਜ਼ਿਲ੍ਹਿਆਂ ‘ਚ ਹੀਟਵੇਵ ਵੀ ਰਹੇਗੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹੁਣ 2 ਜੂਨ ਤੱਕ ਮੌਸਮ ‘ਚ ਰਾਹਤ ਮਿਲੇਗੀ, ਜਦਕਿ 3 ਜੂਨ ਤੋਂ ਬਾਅਦ ਮੌਸਮ ਫਿਰ ਖੁਸ਼ਕ ਹੋ ਜਾਵੇਗਾ। ਜੂਨ ਦੇ ਪਹਿਲੇ ਅਤੇ ਦੂਜੇ ਹਫ਼ਤਿਆਂ ਵਿੱਚ ਵੀ ਸੂਬੇ ਨੂੰ ਕੜਾਕੇ ਦੀ ਗਰਮੀ ਨਾਲ ਝੁਲਸਾਇਆ ਜਾਵੇਗਾ।
ਮੌਸਮ ਵਿਭਾਗ ਮੁਤਾਬਕ ਪੰਜਾਬ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਹੀਟਵੇਵ ਨੂੰ ਲੈ ਕੇ ਵੀ ਹੈ ਤੇ ਇਸ ਦੇ ਨਾਲ ਹੀ ਮੀਂਹ ਤੇ ਤੂਫਾਨ ਨੂੰ ਲੈ ਕੇ ਵੀ ਜਾਰੀ ਕੀਤਾ ਗਿਆ ਹੈ। ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ ਅੱਜ 45 ਡਿਗਰੀ ਦੇ ਆਸ-ਪਾਸ ਰਹਿਣ ਦੀ ਉਮੀਦ ਹੈ ਤੇ ਗਰਮ ਹਵਾਵਾਂ ਚੱਲਦੀਆਂ ਰਹਿਣਗੀਆਂ। ਵਿਚ-ਵਿਚ ਤੇਜ਼ ਹਵਾਵਾਂ, ਹਨ੍ਹੇਰੀ ਤੇ ਮੀਂਹ ਵੀ ਪੈ ਸਕਦਾ ਹੈ ਜਿਸ ਨਾਲ ਗਰਮੀ ਤੋਂ ਰਾਹਤ ਮਿਲੇਗੀ
ਬੇਹੱਦ ਸਤਾਇਆ ਗਰਮੀ ਨੇ ਪਰ ਹੁਣ ਇਸ ਦਿਨ ਤੋਂ ਬਦਲੇਗਾ ਮੌਸਮ ! ਮੀਂਹ ਤੇ ਤੂਫਾਨ ਦਾ ਯੈਲੋ ਅਲਰਟ
Weather Forecast : ਨੌਤਪਾ ਦੌਰਾਨ ਪੰਜਾਬ ਬੇਹੱਦ ਭੱਖਿਆ। ਮਈ ਦੇ ਪਿਛਲੇ ਚਾਰ-ਪੰਜ ਦਿਨਾਂ ਤੋਂ ਗਰਮੀ ਨੇ ਬੇਹੱਦ ਸਤਾਇਆ। 28 ਮਈ ਨੂੰ 49.3 ਡਿਗਰੀ ਹੁਣ ਤੱਕ…
