National News : ਇਕ ਵਪਾਰੀ ਅਤੇ ਉਸ ਦੇ ਪਰਿਵਾਰ ਦੇ 5 ਹੋਰ ਮੈਂਬਰਾਂ ਨੇ ਹੱਥਾਂ ਦੀਆਂ ਨਸਾਂ ਕੱਟ ਲਈਆਂ। ਇਸ ਕਾਰਨ ਰਾਤ ਨੂੰ ਹੀ ਦੋ ਔਰਤਾਂ ਸਮੇਤ ਸਾਰੇ 6 ਲੋਕਾਂ ਨੂੰ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਜ਼ਿਆਦਾ ਖੂਨ ਵਹਿਣ ਕਾਰਨ ਜ਼ੇਰੇ ਇਲਾਜ ਘਰ ਦੇ ਮੁਖੀਆ ਕਾਰੋਬਾਰੀ ਸ਼ਿਆਮ ਗੋਇਲ (70) ਦੀ ਮੌਤ ਹੋ ਗਈ। ਬਾਕੀ ਪੰਜ ਦਾ ਅਜੇ ਇਲਾਜ ਚੱਲ ਰਿਹਾ ਹੈ। ਇਹ ਮਾਮਲਾ ਹਰਿਆਣਾ ਦੇ ਫਰੀਦਾਬਾਦ ਸੈਕਟਰ 37 ‘ਚ ਸਾਹਮਣੇ ਆਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਫਰੀਦਾਬਾਦ ਦੇ ਸੈਕਟਰ 37 ’ਚ ਡੀਏਵੀ ਸਕੂਲ ਦੇ ਸਾਹਮਣੇ ਰਹਿਣ ਵਾਲੇ ਸ਼ਿਆਮ ਸੁੰਦਰ ਦਾ ਚਾਂਦਨੀ ਚੌਕ ’ਚ ਦੇਸੀ ਘਿਓ ਦਾ ਕਾਰੋਬਾਰ ਹੈ। ਕਰਜ਼ਾ ਵਸੂਲਣ ਲਈ ਅੱਧੀ ਰਾਤ ਨੂੰ ਕੁਝ ਲੋਕ ਉਸ ਦੇ ਘਰ ਪੁੱਜੇ। ਇਸ ਦੌਰਾਨ ਉਕਤ ਵਿਅਕਤੀ ਵਪਾਰੀ ਦੇ ਗਾਰਡ ਨੂੰ ਚੁੱਕ ਕੇ ਲੈ ਗਏ ਤੇ ਪਰਿਵਾਰ ਨੂੰ ਵੀ ਧਮਕੀਆਂ ਦਿੱਤੀਆਂ। ਉਪਰੰਤ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਹੱਥਾਂ ਦੀਆਂ ਨਸਾਂ ਕੱਟ ਲਈਆਂ। ਇਸ ਵਿੱਚ ਪਰਿਵਾਰ ਦੇ ਮੁਖੀ 70 ਸਾਲਾ ਸ਼ਿਆਮ ਗੋਇਲ ਦੀ ਮੌਤ ਹੋ ਗਈ। ਗਾਰਡ ਨੂੰ ਬਾਅਦ ’ਚ ਦਿੱਲੀ ਵਿੱਚ ਛੱਡ ਦਿੱਤਾ ਗਿਆ।
ਪਰਿਵਾਰ ਦੇ ਪੰਜ ਹੋਰ ਮੈਂਬਰਾਂ ਸਾਧਨਾ ਗੋਇਲ (67), ਅਨਿਰੁਧ ਗੋਇਲ (45), ਨਿਧੀ ਗੋਇਲ (42), ਧਨੰਜੈ ਗੋਇਲ (19), ਹਿਮਾਂਕ ਗੋਇਲ (15) ਸੈਕਟਰ 21 ਸਥਿਤ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ ਹਨ। ਪੁਲਿਸ ਨੇ ਸ਼ਿਆਮ ਸੁੰਦਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਬੀਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਘਟਨਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕਰੇਗੀ।
ਰੂਹ ਕੰਬਾਊ ਘਟਨਾ ; ਧਮਕੀ ਤੋਂ ਡਰਿਆ ਵਪਾਰੀ ਤੇ ਪਰਿਵਾਰ, ਛੇ ਮੈਂਬਰਾਂ ਨੇ ਵੱਢ ਲਈਆਂ ਹੱਥਾਂ ਦੀਆਂ ਨਸਾਂ, ਬੱਚੇ ਵੀ ਸ਼ਾਮਲ
National News : ਇਕ ਵਪਾਰੀ ਅਤੇ ਉਸ ਦੇ ਪਰਿਵਾਰ ਦੇ 5 ਹੋਰ ਮੈਂਬਰਾਂ ਨੇ ਹੱਥਾਂ ਦੀਆਂ ਨਸਾਂ ਕੱਟ ਲਈਆਂ। ਇਸ ਕਾਰਨ ਰਾਤ ਨੂੰ ਹੀ ਦੋ…
