‘The Great Punjab Robbery’: ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਰਾਜ ਕੁੰਦਰਾ, ਖੋਲ੍ਹੇ ਕਈ ਅਹਿਮ ਰਾਜ਼

ਅੰਮ੍ਰਿਤਸਰ : ਬਹੁ-ਚਰਚਿਤ ਆਗਾਮੀ ਪੰਜਾਬੀ ਫਿਲਮ ‘The Great Punjab Robbery’ 7 ਅਗਸਤ ਨੂੰ ਸਿਨੇਮਾਘਰਾਂ ਵਿੱਚ ਦਾਖ਼ਲ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫਿਲਮ ਦੀ ਰਿਲੀਜ਼…

ਬਹੁ-ਚਰਚਿਤ ਆਗਾਮੀ ਪੰਜਾਬੀ ਫਿਲਮ 'The Great Punjab Robbery' 7 ਅਗਸਤ ਨੂੰ ਸਿਨੇਮਾਘਰਾਂ ਵਿੱਚ ਦਾਖ਼ਲ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਅੰਮ੍ਰਿਤਸਰ : ਬਹੁ-ਚਰਚਿਤ ਆਗਾਮੀ ਪੰਜਾਬੀ ਫਿਲਮ ‘The Great Punjab Robbery’ 7 ਅਗਸਤ ਨੂੰ ਸਿਨੇਮਾਘਰਾਂ ਵਿੱਚ ਦਾਖ਼ਲ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਫਿਲਮ ਦੇ ਮੁੱਖ ਅਦਾਕਾਰ ਰਾਜ ਕੁੰਦਰਾ ਆਪਣੀ ਪੂਰੀ ਸਟਾਰ ਕਾਸਟ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਗੁਰੂ ਘਰ ‘ਚ ਮੱਥਾ ਟੇਕ ਕੇ ਫਿਲਮ ਦੀ ਸਫ਼ਲਤਾ ਲਈ ਅਰਦਾਸ ਕੀਤੀ ਅਤੇ ਸੰਗਤਾਂ ਨੂੰ ਠੰਢੇ ਜਲ ਦੀ ਸੇਵਾ ਵੀ ਨਿਭਾਈ। ਇਸ ਦੌਰਾਨ ਪ੍ਰਸ਼ੰਸਕਾਂ ਅਤੇ ਫਿਲਮ ਟੀਮ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

ਫਿਲਮ ਦੇ ਟਾਈਟਲ ਨੂੰ ਲੈ ਕੇ ਰਾਜ ਕੁੰਦਰਾ ਦਾ ਵੱਡਾ ਬਿਆਨ

ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜ ਕੁੰਦਰਾ ਨੇ ਫਿਲਮ ਦੇ ਨਾਮ ‘ਦਿ ਗ੍ਰੇਟ ਪੰਜਾਬ ਰੋਬਰੀ’ ‘ਤੇ ਚਰਚਾ ਕਰਦਿਆਂ ਸਪੱਸ਼ਟ ਕੀਤਾ ਕਿ ਇਸ ਟਾਈਟਲ ਦਾ ਮਕਸਦ ਪੰਜਾਬ ਦੀ ਮਹਾਨਤਾ ਅਤੇ ਵਿਰਾਸਤ ਨੂੰ ਦਰਸਾਉਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਹੀ ਪੜ੍ਹੇ-ਲਿਖੇ, ਸੂਝਵਾਨ ਅਤੇ ਸਮਝਦਾਰ ਹਨ। ਸਿੱਖਿਆ ਅਤੇ ਹੋਰ ਖੇਤਰਾਂ ਵਿੱਚ ਇੱਥੋਂ ਦੇ ਨੌਜਵਾਨਾਂ ਨੇ ਹਮੇਸ਼ਾ ਝੰਡੇ ਗੱਡੇ ਹਨ, ਇਸ ਲਈ ਦਰਸ਼ਕ ਇਸ ਨਾਮ ਦੇ ਪਿੱਛੇ ਛਿਪੇ ਮਨੋਰਥ ਨੂੰ ਆਸਾਨੀ ਨਾਲ ਸਮਝ ਸਕਣਗੇ।

ਪੱਤਰਕਾਰ ਦੇ ਰੂਪ ਚ ਨਜ਼ਰ ਆਉਣਗੇ ਰਾਜ ਕੁੰਦਰਾ

ਆਪਣੇ ਕਿਰਦਾਰ ਬਾਰੇ ਜਾਣਕਾਰੀ ਦਿੰਦਿਆਂ ਰਾਜ ਕੁੰਦਰਾ ਨੇ ਦੱਸਿਆ ਕਿ ਉਹ ਇਸ ਫਿਲਮ ਵਿੱਚ ਇੱਕ ਪੱਤਰਕਾਰ ਦੀ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਫਿਲਮ ਦਾ ਸਭ ਤੋਂ ਵੱਡਾ ਰੋਮਾਂਚ ਅਤੇ ਸਸਪੈਂਸ ਇਹ ਹੈ ਕਿ ਆਖ਼ਰ ‘ਰੋਬਰੀ’ ਕੀ ਹੈ, ਬੈਂਕ ਜਾਣ ਪਿੱਛੇ ਕੀ ਰਾਜ਼ ਹੈ ਅਤੇ ਅਸਲ ਮਕਸਦ ਕੀ ਹੈ? ਇਹ ਸਾਰੇ ਸਵਾਲਾਂ ਦੇ ਜਵਾਬ 7 ਅਗਸਤ ਨੂੰ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਸਾਹਮਣੇ ਆਉਣਗੇ।

30 ਦਿਨਾਂ ਚ ਸ਼ੂਟ ਹੋਈ ਫਿਲਮ

ਟੀਜ਼ਰ ਵਿੱਚ ਦਿਖਾਏ ਗਏ ਦਮਦਾਰ ਐਕਸ਼ਨ ਸੀਨਾਂ ਬਾਰੇ ਗੱਲ ਕਰਦਿਆਂ ਰਾਜ ਕੁੰਦਰਾ ਨੇ ਫਿਲਮ ਦੇ ਨਿਰਦੇਸ਼ਕ ਸੌਰਭ ਵਰਮਾ ਦੀ ਜੰਮ ਕੇ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਡਾਇਰੈਕਟਰ ਨੇ ਪੰਜਾਬੀ ਸਿਨੇਮਾ ਵਿੱਚ ਬਾਲੀਵੁੱਡ ਪੱਧਰ ਦੀ ਤਕਨੀਕੀ ਮੁਹਾਰਤ ਲਿਆਂਦੀ ਹੈ। ਫਿਲਮ ਦੇ ਡੀ.ਓ.ਪੀ. ਅਮਿਤ ਸਿੰਘ ਅਤੇ ਤਕਨੀਕੀ ਟੀਮ ਦੀ ਮਿਹਨਤ ਸਦਕਾ ਪੂਰੀ ਫਿਲਮ ਸਿਰਫ਼ 30 ਦਿਨਾਂ ਵਿੱਚ ਸ਼ੂਟ ਹੋਣ ਦੇ ਬਾਵਜੂਦ ਕਿਸੇ ਵੱਡੇ ਬਜਟ ਵਾਲੀ ਫਿਲਮ ਵਾਂਗ ਨਜ਼ਰ ਆਉਂਦੀ ਹੈ।

ਵੱਡੇ ਸਿਤਾਰਿਆਂ ਨਾਲ ਸਜੀ ਹੈ ਫਿਲਮ ਦੀ ਸਟਾਰ ਕਾਸਟ

ਇਸ ਫਿਲਮ ਵਿੱਚ ਮਹਾਂਵੀਰ ਭੁੱਲਰ, ਪਰਮੀਸ਼ ਸਿੰਘ, ਪਾਇਲ ਰਾਜਪੂਤ ਅਤੇ ਗਰਵਿਤਾ ਸਧਵਾਨੀ ਵਰਗੇ ਦਿੱਗਜ ਕਲਾਕਾਰ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਮਹਾਂਵੀਰ ਭੁੱਲਰ ਸਮੇਤ ਪੂਰੀ ਸਟਾਰ ਕਾਸਟ ਨੇ ਦਾਅਵਾ ਕੀਤਾ ਕਿ ਇਹ ਕਹਾਣੀ ਦਰਸ਼ਕਾਂ ਨੂੰ ਇੱਕ ਬਿਲਕੁਲ ਨਵਾਂ ਅਨੁਭਵ ਦੇਵੇਗੀ ਅਤੇ ਪੰਜਾਬੀ ਸਿਨੇਮਾ ਵਿੱਚ ਇੱਕ ਨਵਾਂ ਮਾਪਦੰਡ ਕਾਇਮ ਕਰੇਗੀ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

 Patiala Court Complex bomb Threat : ਈ-ਮੇਲ ਆਉਣ ਤੋਂ ਬਾਅਦ ਹੜਕੰਪ, ਸਾਰੇ ਜੁਡੀਸ਼ੀਅਲ ਕੰਪਲੈਕਸ ਹਾਈ ਅਲਰਟ ‘ਤੇ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *