The Great Indian Kapil Show: ਨਵੇਂ ਸੀਜ਼ਨ ਦੇ ਪਹਿਲੇ ਐਪੀਸੋਡ ਵਿੱਚ ‘ਦੇਸੀ ਗਰਲ’ ਦਾ ਧਮਾਕਾ, ਸ਼ੋਅ ‘ਚ ਕਲਾਕਾਰਾਂ ਦੇ ਵੱਖਰੇ ਅੰਦਾਜ਼ ਨੇ ਮਚਾਈ ਤਬਾਹੀ

ਮੁੰਬਈ : ਕਾਮੇਡੀ ਕਿੰਗ ਕਪਿਲ ਸ਼ਰਮਾ ਆਪਣੇ ਪ੍ਰਸਿੱਧ ਸ਼ੋਅ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਦੇ ਚੌਥੇ ਸੀਜ਼ਨ ਨਾਲ ਵਾਪਸੀ ਕਰ ਰਹੇ ਹਨ। ਇਸ ਵਾਰ ਸ਼ੋਅ…

priyanka and kapil

ਮੁੰਬਈ : ਕਾਮੇਡੀ ਕਿੰਗ ਕਪਿਲ ਸ਼ਰਮਾ ਆਪਣੇ ਪ੍ਰਸਿੱਧ ਸ਼ੋਅ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਦੇ ਚੌਥੇ ਸੀਜ਼ਨ ਨਾਲ ਵਾਪਸੀ ਕਰ ਰਹੇ ਹਨ। ਇਸ ਵਾਰ ਸ਼ੋਅ ਦੀ ਸ਼ੁਰੂਆਤ ਬੇਹੱਦ ਸ਼ਾਨਦਾਰ ਹੋਣ ਵਾਲੀ ਹੈ ਕਿਉਂਕਿ ਪਹਿਲੇ ਮਹਿਮਾਨ ਵਜੋਂ ਗਲੋਬਲ ਸਟਾਰ ਪ੍ਰਿਅੰਕਾ ਚੋਪੜਾ ਨੈੱਟਫਲਿਕਸ (Netflix) ਦੇ ਮੰਚ ‘ਤੇ ਨਜ਼ਰ ਆਵੇਗੀ। ਸ਼ੋਅ ਦਾ ਪਹਿਲਾ ਪ੍ਰੋਮੋ ਰਿਲੀਜ਼ ਹੋ ਚੁੱਕਾ ਹੈ, ਜਿਸ ਵਿੱਚ ਪ੍ਰਿਅੰਕਾ ਅਤੇ ਕਪਿਲ ਦੀ ਮਜ਼ੇਦਾਰ ਅੰਦਾਜ਼ ਨੇ ਦਰਸ਼ਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ।

ਕਦੋਂ ਅਤੇ ਕਿੱਥੇ ਦੇਖ ਸਕੋਗੇ ਇਹ ਧਮਾਕੇਦਾਰ ਐਪੀਸੋਡ?

ਨੈੱਟਫਲਿਕਸ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪ੍ਰਿਅੰਕਾ ਚੋਪੜਾ ਵਾਲਾ ਇਹ ਖ਼ਾਸ ਐਪੀਸੋਡ 20 ਦਸੰਬਰ ਨੂੰ ਰਾਤ 8 ਵਜੇ ਸਟ੍ਰੀਮ ਕੀਤਾ ਜਾਵੇਗਾ। ਕਪਿਲ ਸ਼ਰਮਾ ਨੇ ਵਾਅਦਾ ਕੀਤਾ ਹੈ ਕਿ ਇਸ ਵਾਰ ਮਨੋਰੰਜਨ ਅਤੇ ਸ਼ਰਾਰਤਾਂ ਪਹਿਲਾਂ ਨਾਲੋਂ ਚਾਰ ਗੁਣਾ ਜ਼ਿਆਦਾ ਹੋਣਗੀਆਂ।

ਪ੍ਰਿਅੰਕਾ ਨੇ ਮਜ਼ੇਦਾਰ ਅੰਦਾਜ਼ ਨਾਲ ਖਿੱਚੀ ਕਪਿਲ ਦੀ ਲੱਤ

ਪ੍ਰੋਮੋ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਪਿਲ ਸ਼ਰਮਾ ਆਪਣੀ ਟੁੱਟੀ-ਫੁੱਟੀ ਅੰਗਰੇਜ਼ੀ ਨਾਲ ਹਾਲੀਵੁੱਡ ਅਦਾਕਾਰਾ ਪ੍ਰਿਅੰਕਾ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਕਪਿਲ ਨੇ ਪ੍ਰਿਅੰਕਾ ਤੋਂ ਨਿੱਕ ਜੋਨਸ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਬਾਰੇ ਵੀ ਪੁੱਛਿਆ। ਇਸ ਦੇ ਨਾਲ ਹੀ ਇਸ ਸਵਾਲ ਜਵਾਬ ਦੇ ਦੌਰ ਦੌਰਾਨ ਪ੍ਰਿਅੰਕਾ ਨੇ ਕਪਿਲ ਨੂੰ ਪੁੱਛਿਆ ਕਿ ਜੇਕਰ ਉਹ ਇੱਕ ਦਿਨ ਲਈ ਪ੍ਰਿਅੰਕਾ ਚੋਪੜਾ ਬਣ ਜਾਵੇ ਤਾਂ ਉਹ ਕਿ ਕਰਨਗੇ।

ਸੁਨੀਲ ਗਰੋਵਰ ਅਤੇ ਕ੍ਰਿਸ਼ਨਾ ਅਭਿਸ਼ੇਕ ਨੇ ਲਾਇਆ ਹਾਸਿਆਂ ਦਾ ਤੜਕਾ

ਸ਼ੋਅ ਦੇ ਪੁਰਾਣੇ ਕਿਰਦਾਰ ਨਵੇਂ ਰੂਪ ਵਿੱਚ ਵਾਪਸੀ ਕਰ ਰਹੇ ਹਨ। ਕ੍ਰਿਸ਼ਨਾ ਅਭਿਸ਼ੇਕ ਅਤੇ ਕੀਕੂ ਸ਼ਾਰਦਾ ਵਖਰੇ ਰੂਪ ਵਿੱਚ ਹਾਸਾ ਬਿਖੇਰਦੇ ਨਜ਼ਰ ਆਉਣਗੇ। ਉਹਨਾਂ ਦਾ ਇਹ ਖ਼ਾਸ ਖਿੱਚ ਦਾ ਕੇਂਦਰ ਬਣੇਗਾ। ਸੁਨੀਲ ਗਰੋਵਰ ਦਾ ਕਿਰਦਾਰ ਵੀ ਕੁਝ ਵੱਖਰਾ ਅਤੇ ਮਜ਼ੇਦਾਰ ਦੇਖਣ ਨੂੰ ਮਿਲੇਗਾ। ਸੁਨੀਲ ਗਰੋਵਰ ਨੇ ਪ੍ਰਿਅੰਕਾ ਨਾਲ ਸਟੇਜ ‘ਤੇ ਡਿਊਟ ਗਾਇਆ। ਸੁਨੀਲ ਨੇ ਮਜ਼ਾਕ ਵਿੱਚ ਕਿਹਾ, “ਦੁਨੀਆ ਵਿੱਚ ਕਿੰਨੇ ਵੀ ਲੈਪਟਾਪ ਆ ਜਾਣ, ਪਰ ਜੋ ਗੱਲ PC (Priyanka Chopra) ਵਿੱਚ ਹੈ, ਉਹ ਕਿਸੇ ਵਿੱਚ ਨਹੀਂ।”

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ  ਨਾਲ ਜੁੜੇ ਰਹੋ

Leave a Reply

Your email address will not be published. Required fields are marked *