ਕੁੜੀ ਦਾ ਸਿਰ ਵੱਢ ਦਰੱਖਤ ਉਤੇ ਟੰਗਿਆ, ਹੱਤਿਆ ਦੀ ਵਜ੍ਹਾ ਜਾਣ ਅੱਖਾਂ ਰਹਿ ਜਾਣਗੀਆਂ ਅੱਡੀਆਂ

National News – ਕਰਨਾਟਕ ਦੇ ਕੋਡਾਗੂ ਜ਼ਿਲੇ ‘ਚ ਪਿੰਡੋਂ ਬਾਹਰ ਦਰੱਖਤ ‘ਤੇ ਇਕ ਨਾਬਾਲਗ ਲੜਕੀ ਦਾ ਕੱਟਿਆ ਹੋਇਆ ਸਿਰ ਮਿਲਣ ਨਾਲ ਦਹਿਸ਼ਤ ਫੈਲ ਗਈ ਹੈ।…

National News – ਕਰਨਾਟਕ ਦੇ ਕੋਡਾਗੂ ਜ਼ਿਲੇ ‘ਚ ਪਿੰਡੋਂ ਬਾਹਰ ਦਰੱਖਤ ‘ਤੇ ਇਕ ਨਾਬਾਲਗ ਲੜਕੀ ਦਾ ਕੱਟਿਆ ਹੋਇਆ ਸਿਰ ਮਿਲਣ ਨਾਲ ਦਹਿਸ਼ਤ ਫੈਲ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਗਾਈ ਟੁੱਟਣ ਤੋਂ ਬਾਅਦ ਵੀਰਵਾਰ ਨੂੰ ਮੁਲਜ਼ਮ ਪ੍ਰਕਾਸ਼ ਉਰਫ ਓਮਕਾਰੱਪਾ (32) ਨੇ 16 ਸਾਲਾ ਮੀਨਾ ਦਾ ਕਤਲ ਕਰ ਦਿੱਤਾ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਜ਼ਿਲ੍ਹੇ ਦੇ ਕੁੰਬਰਾਗਾਡੀਗੇ ਪਿੰਡ ਨੇੜੇ ਸੁਰਲਾਬੀ ਵਿਖੇ ਵਾਪਰੀ।
ਮੁਲਜ਼ਮ ਨੇ ਪੀੜਤਾ ਦਾ ਸਿਰ ਚਾਕੂ ਨਾਲ ਵੱਢ ਦਿੱਤਾ ਅਤੇ ਕੱਟੇ ਹੋਏ ਸਿਰ ਨਾਲ ਜੰਗਲ ਵਿੱਚ ਚਲਾ ਗਿਆ। ਇਸ ਤੋਂ ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਮੁਲਜ਼ਮ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦਰੱਖਤ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਸੀ।


ਸੂਤਰਾਂ ਅਨੁਸਾਰ ਕਥਿਤ ਤੌਰ ਉਤੇ ਮੁਲਜ਼ਮ ਉਸ ਸਮੇਂ ਗੁੱਸੇ ‘ਚ ਆ ਗਿਆ, ਜਦੋਂ ਦੋਵਾਂ ਪਰਿਵਾਰਾਂ ਨੇ ਲੜਕੀ ਦੇ ਬਾਲਿਗ ਹੋਣ ਤੱਕ ਵਿਆਹ ਮੁਲਤਵੀ ਕਰਨ ਦਾ ਫੈਸਲਾ ਕੀਤਾ। ਮਹਿਲਾ ਅਤੇ ਬਾਲ ਭਲਾਈ ਵਿਭਾਗ ਦੇ ਦਖਲ ਤੋਂ ਬਾਅਦ ਵੀਰਵਾਰ ਨੂੰ ਮੰਗਣੀ ਮੁਲਤਵੀ ਕਰ ਦਿੱਤੀ ਗਈ। ਘਟਨਾ ਤੋਂ ਬਾਅਦ ਮ੍ਰਿਤਕ ਅਤੇ ਮੁਲਜ਼ਮ ਵਿਚਾਲੇ ਫੋਨ ਉਤੇ ਗੱਲਬਾਤ ਹੋਈ। ਲੜਕੀ ਨੇ ਮੁਲਜ਼ਮ ਨੂੰ ਕਿਹਾ ਕਿ ਉਹ 18 ਸਾਲ ਦੀ ਹੋਣ ਤੱਕ ਵਿਆਹ ਨਹੀਂ ਕਰੇਗੀ, ਜਿਸ ਤੋਂ ਮੁਲਜ਼ਮ ਗੁੱਸੇ ‘ਚ ਆ ਗਿਆ।

Leave a Reply

Your email address will not be published. Required fields are marked *