ਨਿਆਣੀ ਉਮਰ ਵਿਚ ਜ਼ਿੰਦਗੀ ਖਤਮ ਕਰਨ ਦਾ ਚੜ੍ਹਿਆ ਭੂਤ, ਰੇਲਵੇ ਬਰਿੱਜ ਉਤੇ ਜਾ ਚੜ੍ਹੀ ਨਾਬਾਲਿਗਾ, ਫਿਰ…

Ludhiana : 15 ਸਾਲ ਦੀ ਨਿਆਣੀ ਉਮਰ ਵਿਚ ਇਕ ਨਾਬਾਲਿਗਾ ਲੁਧਿਆਣਾ ਰੇਲਵੇ ਸਟੇਸ਼ਨ ਵਿਖੇ ਬੀਤੇ ਦਿਨੀਂ ਖੁਦਕੁਸ਼ੀ ਕਰਨ ਲਈ ਰੇਲਵੇ ਬਰਿੱਜ ਉਤੇ ਜਾ ਚੜ੍ਹੀ। ਉਹ…

Ludhiana : 15 ਸਾਲ ਦੀ ਨਿਆਣੀ ਉਮਰ ਵਿਚ ਇਕ ਨਾਬਾਲਿਗਾ ਲੁਧਿਆਣਾ ਰੇਲਵੇ ਸਟੇਸ਼ਨ ਵਿਖੇ ਬੀਤੇ ਦਿਨੀਂ ਖੁਦਕੁਸ਼ੀ ਕਰਨ ਲਈ ਰੇਲਵੇ ਬਰਿੱਜ ਉਤੇ ਜਾ ਚੜ੍ਹੀ। ਉਹ ਪਲੇਟਫਾਰਮ ਨੰਬਰ 6 ਦੇ ਪੁਲ ਉਤੇ ਚੜ੍ਹ ਕੇ ਹੇਠਾਂ ਛਾਲ ਮਾਰਨ ਲੱਗੀ। ਉਸ ਨੂੰ ਹੇਠਾਂ ਲਟਕਦੇ ਵੇਖ ਲੋਕਾਂ ਨੇ ਰੋਲਾ ਪਾਇਆ ਤਾਂ 2 ਟੀਟੀਈ ਤੇ ਇਕ ਰੇਲਵੇ ਯੂਨੀਅਨ ਦੇ ਨੇਤਾ ਨੇ ਰੈਸਕਿਊ ਕੀਤਾ। ਕਰੀਬ 25 ਫੁੱਟ ਉਚੀ ਪੌੜੀ ਲਾ ਕੇ ਕਰੀਬ 1 ਘੰਟੇ ਦੀ ਮਸ਼ਕਤ ਮਗਰੋਂ ਉਸ ਨੂੰ ਉਤਾਰਿਆ ਜਾ ਸਕਿਆ। ਰੇਲਵੇ ਅਧਿਕਾਰੀਆਂ  ਨੂੰ ਬੱਚੀ ਦੀ ਜਾਨ ਬਚਾਉਣ ਲਈ ਕਰੀਬ ਇਕ ਘੰਟੇ ਤਕ ਬਿਜਲੀ ਸਪਲਾਈ ਨੂੰ ਬੰਦ ਕਰਵਾਉਣਾ ਪਿਆ ਤਾਂ ਜੋ ਹਾਈ ਟੈਂਸ਼ਨ ਤਾਰਾਂ ਕਾਰਨ ਕਰੰਟ ਨਾ ਲਗ ਜਾਵੇ।

ਜਾਣਕਾਰੀ ਮੁਤਾਬਿਕ ਲੜਕੀ ਦੀ ਮਾਂ ਇੱਕ ਮਹੀਨਾ ਪਹਿਲਾਂ ਹੀ ਉੱਤਰ ਪ੍ਰਦੇਸ਼ ਤੋਂ ਆਪਣੇ ਪਿੰਡ ਤੋਂ ਆਈ ਸੀ। ਉਸ ਦੀ ਬੇਟੀ ਪਿੰਕੀ ਅਤੇ ਉਹ ਖੁਦ ਲੋਕਾਂ ਦੇ ਘਰ ਸਾਫ਼ ਸਫ਼ਾਈ ਦਾ ਕੰਮ ਕਰਦੀਆਂ ਹਨ। ਅੱਜ ਉਹਨਾਂ ਦੀ ਬੇਟੀ ਜਦੋਂ ਘਰ ਤੋਂ ਕੰਮ ਕਰਨ ਲਈ ਨਿਕਲੀ ਤਾਂ ਅਚਾਨਕ ਸਹੇਲੀ ਰਾਧਾ ਦਾ ਫੋਨ ਆਇਆ ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਉਹਨਾਂ ਦੀ ਬੇਟੀ ਰੇਲਵੇ ਸਟੇਸ਼ਨ ਤੇ ਚਲੀ ਗਈ ਹੈ ਅਤੇ ਉੱਥੇ ਪਲੇਟਫਾਰਮ ਨੰਬਰ ਛੇ ਤੇ’ ਬਣੇ ਪੁੱਲ ਦੇ ਉੱਤੇ ਚੜ੍ਹ ਗਈ ਹੈ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਰੈਸਕੀਉ ਆਪਰੇਸ਼ਨ ਚਲਾਇਆ ਗਿਆ ਅਤੇ ਪੌੜੀ ਲਾ ਕੇ ਲੜਕੀ ਨੂੰ ਹੇਠਾਂ ਉਤਾਰਿਆ ਗਿਆ। ਇਸ ਮਾਮਲੇ ਵਿਚ ਜੀਆਰਪੀ ਤੇ ਆਰਪੀਐਪ ਦੇ ਅਧਿਕਾਰੀ ਮੂਕ ਦਰਸ਼ਕ ਬਣ ਵੇਖਦੇ ਰਹੇ, ਕਿਸੇ ਨੇ ਵੀ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸੂਤਰਾਂ ਮੁਤਾਬਕ ਇਸ ਮਾਮਲੇ ਵਿਚ ਹੁਣ ਫਿਰੋਜ਼ਪੁਰ ਡਵੀਜ਼ਨ ਵੀ ਐਕਸ਼ਨ ਲੈਣ ਦੀ ਤਿਆਰੀ ਵਿਚ ਹੈ। 

ਗੱਲਬਾਤ ਦੌਰਾਨ  ਫਿਰੋਜ਼ਪੁਰ ਡਵੀਜ਼ਨ  ਦੇ ਸੀਨੀਅਰ ਡੀਐਸਪੀ ਰਿਸ਼ੀ ਪਾਂਡੇ ਨੇ ਕਿਹਾ ਕਿ ਮਾਮਲਾ ਬਹੁਤ ਗੰਭੀਰ ਹੈ। ਨਾਬਾਲਿਗਾ ਬੱਚੀ ਪੁਲ ਤਕ ਕਿਵੇਂ ਪਹੁੰਚੀ ਇਹ ਵੀ ਜਾਂਚ ਦਾ ਵਿਸ਼ਾ ਹੈ। ਜ਼ਿੰਮੇਵਾਰ ਲੋਕਾਂ ਕੋਲੋਂ ਵੀ ਜਵਾਬ ਤਲਬੀ ਕੀਤੀ ਜਾਵੇਗੀ ਕਿ ਜਦੋਂ ਬੱਚੀ ਉਪਰ ਪੁਲ ਉਤੇ ਚੜ੍ਹ ਰਹੀ ਸੀ ਤਾਂ ਕਿਸੇ ਨੇ ਕਿਉਂ ਨਹੀਂ ਵੇਖਿਆ। ਇਹ ਵੱਡੀ ਲਾਪਰਵਾਹੀ ਹੈ।

Leave a Reply

Your email address will not be published. Required fields are marked *