ਚੰਡੀਗੜ੍ਹ : ਪੰਜਾਬ ‘ਚ ਆਪ ਦੀ ਸਰਕਾਰ (AAP government in Punjab) ਬਣ ਚੁੱਕੀ ਹੈ ਅਤੇ ਭਗਵੰਤ ਮਾਨ (Bhagwant Mann) ਨੇ ਸਹੁੰ ਚੁੱਕਣ ਤੋਂ ਬਾਅਦ ਹੀ ਆਖ਼ ਦਿੱਤਾ ਸੀ ਕਿ ਕੰਮ ਅੱਜ ਤੋਂ ਹੀ ਸ਼ੁਰੂ ਹੋ ਜਾਵੇਗਾ ਅਤੇ ਸਮਾਂ ਬਰਬਾਦ ਨਹੀਂ ਕੀਤਾ ਜਾਵੇਗਾ। ਕੱਲ੍ਹ ਨੂੰ ਆਪ ਸਰਕਾਰ (The Aap government) ਵੱਲੋਂ ਪਹਿਲਾ ਵਿਧਾਨ ਸਭਾ ਸੈਸ਼ਨ (The first assembly session) ਬੁਲਾਇਆ ਗਿਆ ਹੈ। ਕੱਲ੍ਹ ਹੀ 116 ਵਿਧਾਇਕ (116 MLAs) ਵੀ ਸਹੁੰ ਚੁੱਕਣਗੇ। ਕੱਲ੍ਹ ਦੀ ਹੋਣ ਵਾਲੀ ਕਾਰਵਾਈ ਲਈ ਡਾ. ਇੰਦਰਬੀਰ ਨਿੱਝਰ (Dr. Inderbir Nijhar) ਨੂੰ ਪ੍ਰੋਟੇਮ ਸਪੀਕਰ (Protem speaker) ਲਾਇਆ ਗਿਆ ਹੈ। ਡਾ. ਇੰਦਰਬੀਰ ਨਿੱਝਰ ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਤੋਂ ਵਿਧਾਇਕ ਹਨ। 19 ਮਾਰਚ ਨੂੰ ਪੰਜਾਬ ਮੰਤਰੀ ਮੰਡਲ ਦਾ ਗਠਨ ਸੰਭਵ ਹੈ। CM ਭਗਵੰਤ ਮਾਨ ਦੇ ਮੰਤਰੀ ਸਹੁੰ ਚੁੱਕ ਸਕਦੇ ਹਨ। ਹੋਲੀ ਤੋਂ ਬਾਅਦ ਕੈਬਨਿਟ ਦਾ ਗਠਨ ਹੋਵੇਗਾ।
ਦੱਸਣਯੋਗ ਹੈ ਕਿ ਖਟਕੜ ਕਲਾਂ ਵਿਖੇ ਭਗਵੰਤ ਮਾਨ ਵਲੋਂ ਅੱਜ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਗਈ। ਇਸ ਮੌਕੇ ‘ਤੇ ਉਥੇ ਵੱਡੀ ਗਿਣਤੀ ਵਿਚ ਲੋਕਾਂ ਨੇ ਹਾਜ਼ਰੀ ਭਰੀ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਤੇ ਹੋਰ ਮੰਤਰੀ ਹਾਜ਼ਰ ਸਨ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ 91 ਵਿਧਾਇਕ ਜਿਨ੍ਹਾਂ ਨੇ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਲ ਕੀਤੀ ਹੈ ਉਹ ਵੀ ਮੌਜੂਦ ਸਨ। ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਵਿਚੋਂ ਉਨ੍ਹਾਂ ਦੀ ਮਾਤਾ, ਭੈਣ ਅਤੇ ਅਮਰੀਕਾ ਤੋਂ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੇ ਪੁੱਤਰ ਤੇ ਧੀ ਵੀ ਪਹੁੰਚੇ।
ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਵਿਚ ਵੱਡੀ ਜਿੱਤ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਹਲਕਾ ਧੂਰੀ ਤੋਂ ਵਿਧਾਇਕ ਭਗਵੰਤ ਮਾਨ ਨੇ ਅੱਜ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕ ਲਈ ਹੈ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਰੱਖੇ ਵੱਡੇ ਸਮਾਗਮ ਵਿਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਵਾਈ। ਇਸ ਤੋਂ ਬਾਅਦ ਮਾਨ ਨੇ ਸਟੇਜ ਤੋਂ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ।
