ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਟਾਲਾ ਪੁਲਿਸ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਡੇਰਾ ਬਾਬਾ ਨਾਨਕ ਦੇ ਸਰਹੱਦੀ ਖੇਤਰ ਵਿੱਚ ਪੁਲਿਸ ਦੀ ਨਾਕਾਬੰਦੀ ਕੀਤੀ ਗਈ। ਦੱਸ ਦਈਏ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ, ਨਸ਼ਾ ਤਸਕਰ ਸੰਘਣੀ ਧੁੰਦ ਦਾ ਫਾਇਦਾ ਚੁੱਕਦਿਆਂ ਦੇਸ਼ ਵਿੱਚ ਨਸ਼ੇ ਦਾ ਲੈਣ -ਦੇਣ ਕੀਤਾ ਜਾ ਰਿਹਾ ਸੀ। ਅਕਸਰ ਪਹਿਲਾਂ ਵੀ ਨਸ਼ਾ ਤਸਕਰ ਪੰਜਾਬ ਵਿੱਚ ਦਾਖਿਲ ਹੋਣ ਤੇ ਖੇਪ ਭੇਜਣ ਦੀ ਕੋਸ਼ਿਸ਼ ਕਰ ਚੁੱਕੇ ਹਨ। ਬਟਾਲਾ ਪੁਲਿਸ ਦੇ ਉੱਚ ਅਧਿਕਾਰੀ ਇਸ ਭਾਲ ਨੂੰ ਰੁਟੀਨ ਨਾਕਾਬੰਦੀ ਦੱਸ ਰਹੇ ਹਨ।
ਸੰਘਣੀ ਧੁੰਦ ਦਾ ਫਾਇਦਾ ਚੁੱਕਦਿਆਂ ਪਾਕਿ ਤਸਕਰ ਹਮੇਸ਼ਾ ਇਸ ਫ਼ਿਰਾਕ ‘ਚ ਰਹਿੰਦੇ ਹਨ ਕਿ, ਕਦੋਂ ਉਹਨਾਂ ਨੂੰ ਮੌਕਾ ਮਿਲੇ ਤੇ ਉਹ ਇੱਥੇ ਘੁਸਪੈਠ ਕਰ ਸਕਦੇ ਹਨ, ਜਿਸ ਨੂੰ ਦੇਖਦਿਆਂ ਬਟਾਲਾ ਪੁਲਿਸ ਨੇ ਸਰਹੱਦੀ ਖੇਤਰ ਵਿੱਚ ਸਰਚ ਆਪਰੇਸ਼ਨ ਜਾਰੀ ਹੈ। ਪੁਲਿਸ ਮੁਤਾਬਿਕ ਉਹ ਆਪਣੀ ਰੈਗੂਲਰ ਡਿਊਟੀ ਨਿਭਾ ਰਹੇ ਹਨ।
ਪੁਲਿਸ ਨੇ ਪਿੰਡਵਾਸੀਆਂ ਨੂੰ ਜਾਣੂ ਕੀਤਾ ਹੈ ਕਿ, ਜੇਕਰ ਕੋਈ ਸ਼ੱਕੀ ਚੀਜ ਦਿੱਸਦੀ ਹੈ ਤਾਂ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਜਾਣਕਾਰੀ ਦਿੰਦਿਆ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਉਹ ਛਾਣ-ਬੀਣ ਕਰ ਰਹੇ ਹਨ ਅਤੇ ਤਿੰਨ ਦਿਨਾਂ ਤੱਕ ਇਹ ਸਰਚ ਆਪਰੇਸ਼ਨ ਜਾਰੀ ਰਹਿ ਸਕਦਾ ਹੈ।

