ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਮਹਾਮਾਰੀ ਦਾ ਪ੍ਰਕੋਪ ਪੂਰੀ ਦੁਨੀਆ ਵਿਚ ਲਗਾਤਾਰ ਜਾਰੀ ਹੈ। ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਵਿਸ਼ਵ ਭਰ ਦੇ ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 45 ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 3 ਲੱਖ ਨੂੰ ਪਾਰ ਕਰ ਚੁੱਕਿਆ ਹੈ। ਉੱਥੇ ਹੀ 17 ਲੱਖ ਤੋਂ ਵੱਧ ਕੋਰੋਨਾ ਦੇ ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਪੂਰੀ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 4,526,850 ਹੋ ਚੁੱਕੇ ਹਨ ਜਦਕਿ ਮਰਨ ਵਾਲਿਆਂ ਦੀ ਸੰਖਿਆ 303,405 ਹੋ ਚੁੱਕੀ ਹੈ। ਉੱਥੇ ਹੀ ਹੁਣ ਤੱਕ 1,704,268 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ ਜਿਸ ਨਾਲ ਐਕਟਿਵ ਕੇਸਾਂ ਦੀ ਸੰਖਿਆ 2,519,177 ਹੋ ਗਈ ਹੈ। ਕੋਰੋਨਾ ਦਾ ਸੱਭ ਤੋਂ ਵੱਧ ਪ੍ਰਕੋਪ ਸੰਯੁਕਤ ਰਾਜ ਅਮਰੀਕਾ ਵਿਚ ਵੇਖਣ ਨੂੰ ਮਿਲ ਰਿਹਾ ਹੈ। ਇੱਥੇ ਕੋਰੋਨਾ ਮਰੀਜ਼ਾਂ ਦਾ ਅੰਕੜਾ 1,457,593 ਹੋ ਗਿਆ ਹੈ ਅਤੇ ਮ੍ਰਿਤਕਾਂ ਦੀ ਗਿਣਤੀ 86,912 ਤੱਕ ਪਹੁੰਚ ਗਈ ਹੈ। ਉੱਥੇ ਹੀ ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਰੂਸ, ਤੁਰਕੀ, ਬ੍ਰਾਜ਼ੀਲ, ਈਰਾਨ, ਕਨੇਡਾ, ਪੇਰੂ, ਬੈਲਜ਼ੀਅਮ ਅਤੇ ਨੀਦਰਲੈਂਡ ਵਰਗੇ ਦੇਸ਼ ਵੀ ਕੋਰੋਨਾ ਮਹਾਮਾਰੀ ਦੀ ਮਾਰ ਝੱਲ ਰਹੇ ਹਨ ।
ਸਪੇਨ- ਕੁੱਲ ਕੇਸ – 272,646, ਮੌਤਾਂ- 27,321
ਰੂਸ – ਕੁੱਲ ਕੇਸ-252,245, ਮੌਤਾਂ-2,305
ਯੂਕੇ- ਕੁੱਲ ਕੇਸ -233,151, ਮੌਤਾਂ-33,614
ਇਟਲੀ – ਕੁੱਲ ਕੇਸ – 223,096, ਮੌਤਾਂ- 31,368
ਬ੍ਰਾਜ਼ੀਲ – ਕੁੱਲ ਕੇਸ – 203,165, ਮੌਤਾਂ-13,999
ਫਰਾਂਸ- ਕੁੱਲ ਕੇਸ- 178,870, ਮੌਤਾਂ-27,425
ਜਰਮਨੀ- ਕੁੱਲ ਕੇਸ -174,975, ਮੌਤਾਂ-7,928
ਤੁਰਕੀ- ਕੁੱਲ ਕੇਸ- 144,749, ਮੌਤਾਂ-4,007
ਈਰਾਨ – ਕੁੱਲ ਕੇਸ -114,533, ਮੌਤਾਂ-6,854
ਚੀਨ- ਕੁੱਲ ਕੇਸ – 82,933 ਮੌਤਾਂ-4,633
ਪੇਰੂ–ਕੁੱਲ ਕੇਸ- 80,604, ਮੌਤਾਂ-2,267
ਕਨੇਡਾ- ਕੁੱਲ ਕੇਸ- 73,401, ਮੌਤਾਂ-5,472
ਬੈਲਜ਼ੀਅਮ-ਕੁੱਲ ਕੇਸ- 54,288, ਮੌਤਾਂ-8,903
ਸਾਊਦੀ ਅਰਬ- ਕੁੱਲ ਕੇਸ- 46,869, ਮੌਤਾਂ-283
ਨੀਦਰਲੈਂਡ-ਕੁੱਲ ਕੇਸ-43,481, ਮੌਤਾਂ-5,590

