ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਨੇ ਦੁਨੀਆ ਦੇ ਦੇਸ਼ਾਂ ਦਾ ਹਾਲ ਬੇਹਾਲ ਕਰ ਰੱਖਿਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ। ਪੂਰੀ ਦੁਨੀਆ ਵਿਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 35 ਲੱਖ ਤੋਂ ਵੀ ਜਿਆਦਾ ਹੋ ਗਈ ਹੈ। ਜਦਕਿ ਮਰਨ ਵਾਲਿਆਂ ਦਾ ਅੰਕੜਾ ਢਾਈ ਲੱਖ ਦੇ ਕਰੀਬ ਪਹੁੰਚ ਗਿਆ ਹੈ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 3,566,330 ਹੋ ਗਈ ਹੈ ਜਦਕਿ ਹੁਣ ਤੱਕ 248,286 ਕੋਰੋਨਾ ਪੀੜਤ ਆਪਣੀ ਜਾਨ ਗਵਾ ਚੁੱਕੇ ਹਨ। ਉੱਥੇ ਹੀ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ 1,154,072 ਹੋ ਗਈ ਹੈ ਜਿਸ ਕਰਕੇ ਐਕਟਿਵ ਕੇਸਾਂ ਦੀ ਅੰਕੜਾ 2,163,972 ਹੋ ਗਿਆ ਹੈ। ਕੋਰੋਨਾ ਦੇ ਪ੍ਰਕੋਪ ਸਾਹਮਣੇ ਦੁਨੀਆ ਦਾ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵੀ ਫਿੱਕਾ ਪੈ ਚੁੱਕਿਆ ਹੈ। ਇੱਥੇ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 1,188,122 ਹੋ ਗਈ ਹੈ ਜਦਿਕ ਮਰਨ ਵਾਲਿਆਂ ਦਾ ਅੰਕੜਾ 68,598 ਤੱਕ ਪਹੁੰਚ ਗਿਆ ਹੈ। ਉੱਥੇ ਹੀ ਸਪੇਨ, ਇਟਲੀ, ਫਰਾਂਸ, ਜਰਮਨੀ, ਯੂਕੇ, ਤੁਰਕੀ, ਰੂਸ, ਈਰਾਨ, ਬ੍ਰਾਜ਼ੀਲ, ਕਨੇਡਾ, ਬੈਲਜ਼ੀਅਮ, ਪੇਰੂ ਅਤੇ ਨੀਦਰਲੈਂਡ ਵਰਗੇ ਦੇਸ਼ ਵੀ ਕੋਰੋਨਾ ਦੀ ਮਾਰ ਝੱਲ ਰਹੇ ਹਨ।
ਸਪੇਨ- ਕੁੱਲ ਕੇਸ – 247,122, ਮੌਤਾਂ- 25,264
ਇਟਲੀ – ਕੁੱਲ ਕੇਸ – 210,717 ਮੌਤਾਂ- 28,884
ਯੂਕੇ- ਕੁੱਲ ਕੇਸ -186,599, ਮੌਤਾਂ-28,446
ਫਰਾਂਸ- ਕੁੱਲ ਕੇਸ- 168,693, ਮੌਤਾਂ-24,895
ਜਰਮਨੀ- ਕੁੱਲ ਕੇਸ -165,664, ਮੌਤਾਂ-6,866
ਰੂਸ – ਕੁੱਲ ਕੇਸ- 134,687, ਮੌਤਾਂ-1,280
ਤੁਰਕੀ- ਕੁੱਲ ਕੇਸ- 126,045, ਮੌਤਾਂ-3,397
ਬ੍ਰਾਜ਼ੀਲ – ਕੁੱਲ ਕੇਸ – 101,826, ਮੌਤਾਂ-7,051
ਈਰਾਨ – ਕੁੱਲ ਕੇਸ -97,424 ਮੌਤਾਂ-6,203
ਚੀਨ- ਕੁੱਲ ਕੇਸ – 82,880 ਮੌਤਾਂ-4,633
ਕਨੇਡਾ- ਕੁੱਲ ਕੇਸ- 59,474, ਮੌਤਾਂ-3,682
ਬੈਲਜ਼ੀਅਮ-ਕੁੱਲ ਕੇਸ- 49,906, ਮੌਤਾਂ-7,844
ਪੇਰੂ–ਕੁੱਲ ਕੇਸ- 45,928, ਮੌਤਾਂ-1,286
ਨੀਦਰਲੈਂਡ-ਕੁੱਲ ਕੇਸ-40,571, ਮੌਤਾਂ-5,056

