ਮੈਚ ਦੌਰਾਨ ਸਟੇਡੀਅਮ ‘ਚ ਆਊਟ ਆਫ ਕੰਟਰੋਲ ਹੋਇਆ ਜੋੜਾ, ਲੱਗ ਸਕਦੀਆਂ ਹੱਥਕੜੀਆਂ

ਨਵੀਂ ਦਿੱਲੀ- ਬੇਸਬਾਲ ਮੈਚ ਦੌਰਾਨ ਸਟੇਡੀਅਮ ‘ਚ ਇਕ ਜੋੜੇ ਨੇ ਅਜਿਹਾ ਸ਼ਰਮਨਾਕ ਕਾਰਾ ਕੀਤਾ ਕਿ ਹੁਣ ਉਨ੍ਹਾਂ ‘ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਗਈ ਹੈ। ਮਾਮਲਾ…

ਨਵੀਂ ਦਿੱਲੀ- ਬੇਸਬਾਲ ਮੈਚ ਦੌਰਾਨ ਸਟੇਡੀਅਮ ‘ਚ ਇਕ ਜੋੜੇ ਨੇ ਅਜਿਹਾ ਸ਼ਰਮਨਾਕ ਕਾਰਾ ਕੀਤਾ ਕਿ ਹੁਣ ਉਨ੍ਹਾਂ ‘ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਗਈ ਹੈ। ਮਾਮਲਾ ਅਮਰੀਕਾ ਦਾ ਹੈ। ਇਸ ਜੋੜੇ ‘ਤੇ ਸਟੇਡੀਅਮ ਸਟੈਂਡ ‘ਚ ਇਕ ਕਾਰਾ ਕਰ ਦਿੱਤਾ। ਇਸ ਘਟਨਾ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਇਹ ਮਾਮਲਾ 21 ਅਗਸਤ ਦਾ ਹੈ। ਓਕਲੈਂਡ ਅਥਲੈਟਿਕਸ ਅਤੇ ਸਿਆਟਲ ਮਰੀਨਰਸ ਵਿਚਕਾਰ ਬੇਸਬਾਲ ਮੈਚ ਹੋਇਆ। ਇਹ ਮੈਚ ਕੈਲੀਫੋਰਨੀਆ ਦੇ ਰਿੰਗਸੈਂਟਰਲ ਕੋਲੀਜ਼ੀਅਮ ਸਟੇਡੀਅਮ ‘ਚ ਚੱਲ ਰਿਹਾ ਸੀ। ਸਟੇਡੀਅਮ ਅੱਧਾ ਖਾਲੀ ਸੀ। ਜੋੜਾ ਸਟੈਂਡ ਦੇ ਇੱਕ ਕੋਨੇ ਵਿੱਚ ਬੈਠਾ ਸੀ।
ਸੋਸ਼ਲ ਮੀਡੀਆ ‘ਤੇ 5 ਸੈਕਿੰਡ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿੱਚ ਇੱਕ ਜੋੜਾ ਖਾਲੀ ਸੀਟਾਂ ਦੇ ਵਿਚਕਾਰ ਬੈਠਾ ਨਜ਼ਰ ਆਇਆ। ਦਰਸ਼ਕਾਂ ਦੀ ਤਾੜੀਆਂ ਦੇ ਵਿਚਕਾਰ ਇਹ ਜੋੜਾ ਸੈਕਸ ਐਕਟ ਕਰਦਾ ਨਜ਼ਰ ਆ ਰਿਹਾ ਹੈ। ਅਜਿਹਾ ਲੱਗਦਾ ਹੈ ਕਿ ਕਿਸੇ ਨੇ ਸਾਹਮਣੇ ਵਾਲੇ ਸਟੈਂਡ ਤੋਂ ਜੋੜੇ ਦੀ ਵੀਡੀਓ ਬਣਾ ਲਈ ਅਤੇ ਫਿਰ ਇਸਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਗਿਆ।
ਇਸ ਵੀਡੀਓ ਨੂੰ ਟਵਿੱਟਰ ‘ਤੇ ਹੁਣ ਤੱਕ 23 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਪੋਸਟ ‘ਤੇ ਲੋਕ ਜੋੜੇ ਦਾ ਮਜ਼ਾਕ ਉਡਾਉਂਦੇ ਹੋਏ ਅਤੇ ਉਨ੍ਹਾਂ ਦੀ ਆਲੋਚਨਾ ਕਰਦੇ ਨਜ਼ਰ ਆ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਉਸ ਦੇ ਮਾਤਾ-ਪਿਤਾ ਨੂੰ ਉਸ ‘ਤੇ ਮਾਣ ਹੋਵੇਗਾ। ਇਕ ਹੋਰ ਯੂਜ਼ਰ ਨੇ ਲਿਖਿਆ- ਫੀਲਡ ਨਾਲੋਂ ਸਟੈਂਡਾਂ ਵਿਚ ਜ਼ਿਆਦਾ ਐਕਸ਼ਨ ਹੋ ਰਿਹਾ ਹੈ।
ਹੁਣ ਪੁਲਿਸ ਨੇ ਵੀ ਇਸ ਮਾਮਲੇ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਓਕਲੈਂਡ ਪੁਲਿਸ ਵਿਭਾਗ ਦੇ ਬੁਲਾਰੇ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬੁਲਾਰੇ ਨੇ ਕਿਹਾ – ਓਕਲੈਂਡ ਪੁਲਿਸ ਵਿਭਾਗ ਨੂੰ ਮੈਚ ਖਤਮ ਹੋਣ ਤੱਕ ਇਸ ਬਾਰੇ ਜਾਣਕਾਰੀ ਨਹੀਂ ਸੀ। ਹੁਣ ਅਸੀਂ ਜਾਂਚ ਸ਼ੁਰੂ ਕਰ ਦਿੱਤੀ ਹੈ। ਉਸ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
TMZ ਦੀ ਇੱਕ ਰਿਪੋਰਟ ਦੇ ਅਨੁਸਾਰ, ਜੇਕਰ ਜੋੜਾ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਨ੍ਹਾਂ ਨੂੰ ਲਗਭਗ 6 ਮਹੀਨੇ ਦੀ ਜੇਲ੍ਹ ਜਾਂ ਲਗਭਗ 80,000 ਰੁਪਏ ਜੁਰਮਾਨਾ ਹੋ ਸਕਦਾ ਹੈ। ਜੋੜੇ ਨੂੰ ਇਹ ਦੋਵੇਂ ਸਜ਼ਾਵਾਂ ਵੀ ਮਿਲ ਸਕਦੀਆਂ ਹਨ।

Leave a Reply

Your email address will not be published. Required fields are marked *