ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਵੀਰਵਾਰ ਨੂੰ ਕਾਂਗਰਸ ਪਾਰਟੀ ਨੇ ਆਪਣੇ ਇਕ ਆਨਲਾਈਨ ਅਭਿਆਨ ਨੂੰ ਸ਼ੁਰੂ ਕੀਤਾ ਹੈ ਜਿਸ ਨੂੰ ਸਪੀਕਅਪ ਇੰਡੀਆ ਦਾ ਨਾਮ ਦਿੱਤਾ ਗਿਆ ਹੈ। ਇਸ ਅਭਿਆਨ ਦੀ ਸ਼ੁਰੂਆਤ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਕੀਤੀ ਹੈ। ਉਨ੍ਹਾਂ ਨੇ ਸਰਕਾਰ ਨੂੰ ਪ੍ਰਵਾਸੀ ਮਜ਼ਦੂਰਾਂ ਦੇ ਲਈ ਖਜ਼ਾਨਾ ਖੋਲ੍ਹਣ ਦੀ ਮੰਗ ਕੀਤੀ ਹੈ ਜਦਕਿ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਹੈ ਕਿ ਅੱਜ ਦੇਸ਼ ਵਿਚ ਲੋਕਾਂ ਨੂੰ ਕਰਜ਼ ਦੀ ਨਹੀਂ ਬਲਕਿ ਪੈਸਿਆਂ ਦੀ ਜ਼ਰੂਰਤ ਹੈ।
It's time for every Indian to stand together & speak up in one voice. #SpeakUpIndia
for our brothers & sisters struggling for survival;
for those whose voice has been silenced;
for those in despair & are fearful.
We are India.
Together we can make a difference. pic.twitter.com/7Q6R2rcWuP
— Rahul Gandhi (@RahulGandhi) May 28, 2020
ਸੋਨੀਆ ਗਾਂਧੀ ਨੇ ਕਿਹਾ ਹੈ ਕਿ ”ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਅਜਿਹਾ ਦਰਦ ਭਰਿਆ ਮੰਜ਼ਰ ਵੇਖਣ ਨੂੰ ਮਿਲ ਰਿਹਾ ਹੈ। ਮਜ਼ਦੂਰ ਨੰਗੇ ਪੈਰ ਪੰਜ ਹਜ਼ਾਰਾਂ ਕਿਲੋਮੀਟਰ ਪੈਦਲ ਚੱਲ ਕੇ ਆਪਣੇ ਘਰ ਜਾਣ ਨੂੰ ਮਜ਼ਬੂਰ ਹੋਏ ਹਨ। ਸਰਕਾਰ ਨੂੰ ਛੱਡ ਕੇ ਸਾਰਿਆਂ ਨੇ ਮਜ਼ਦੂਰਾਂ ਦੀਆਂ ਸਿਸਕੀਆ ਸੁਣੀਆਂ ਹਨ”। ਸੋਨੀਆ ਗਾਂਧੀ ਨੇ ਕੇਂਦਰ ਸਰਕਾਰ ਨੂੰ ਖਜ਼ਾਨੇ ਦਾ ਤਾਲਾ ਖੋਲ੍ਹਣ ਦੀ ਮੰਗ ਕੀਤੀ ਅਤੇ ਕਿਹਾ ਹੈ ਕਿ ਹਰ ਗਰੀਬ ਪਰਿਵਾਰ ਨੂੰ ਹਰ ਮਹੀਨੇ 7500 ਰੁਪਏ ਦਿੱਤੇ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਦੀ ਅਪੀਲ ਵੀ ਕੀਤੀ ਹੈ। ਉੱਥੇ ਹੀ ਆਪਣੇ ਸੰਬੋਧਨ ਵਿਚ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ”ਕੋਰੋਨਾ ਕਾਰਨ ਅੱਜ ਇਕ ਤੂਫਾਨ ਆਇਆ ਹੋਇਆ ਹੈ ਅਤੇ ਗਰੀਬ ਜਨਤਾ ਨੂੰ ਸੱਟ ਲੱਗੀ ਹੈ”। ਗਾਂਧੀ ਅਨੁਸਾਰ ”ਮਜ਼ਦੂਰ ਭੁੱਖੇ-ਪਿਆਸੇ ਸੜਕਾਂ ਉੱਤੇ ਚੱਲ ਰਹੇ ਹਨ। ਛੋਟੇ ਕਾਰੋਬਾਰ ਰੀੜ ਦੀ ਹੱਡੀ ਹੈ ਜੋ ਕਿ ਬੰਦ ਹੋ ਰਹੇ ਹਨ ਅਜਿਹੇ ਵਿਚ ਅੱਜ ਭਾਰਤ ਦੇ ਲੋਕਾਂ ਨੂੰ ਕਰਜ਼ ਦੀ ਨਹੀਂ ਬਲਕਿ ਪੈਸਿਆਂ ਦੀ ਜਰੂਰਤ ਹੈ”। ਉਨ੍ਹਾਂ ਨੇ ਕਿਹਾ ਕਿ ”ਸਾਡੀ ਸਰਕਾਰ ਤੋਂ ਚਾਰ ਮੰਗਾਂ ਹਨ। ਪਹਿਲੀ ਮੰਗ ਇਹ ਹੈ ਕਿ ਹਰ ਗਰੀਬ ਪਰਿਵਾਰ ਦੇ ਖਾਤੇ ਵਿਚ ਛੇ ਮਹੀਨੇ ਲਈ 7500 ਰੁਪਏ ਹਰ ਮਹੀਨੇ ਪਾਏ ਜਾਣੇ, ਦੂਜੀ ਮੰਗ ਮਨਰੇਗਾ ਨੂੰ 200 ਦਿਨਾਂ ਲਈ ਚਲਾਇਆ ਜਾਵੇ,ਤੀਜੀ ਮੰਗ ਐਮਐਸਐਮਆਈ ਲਈ ਤਤਕਾਲ ਇਕ ਪੈਕੇਜ ਦਿੱਤਾ ਜਾਵੇ,ਚੌਥੀ ਮੰਗ ਮਜ਼ਦੂਰਾਂ ਨੂੰ ਵਾਪਸ ਭੇਜਣ ਲਈ ਤਤਕਾਲ ਸਹੂਲਤ ਉੱਪਲਬਧ ਕਰਵਾਈ ਜਾਵੇ”।
