ਜਿਸ ਜਾਨਵਰ ‘ਤੇੇ ਹੈ ਕੋਰੋਨਾ ਫੈਲਾਉਣ ਦਾ ਸ਼ੱਕ, ਉਸ ਨੂੰ ਚੀਨ ਨੇ ਸੁਰੱਖਿਅਤ ਜਾਨਵਰਾਂ ਦੀ ਸੂਚੀ ‘ਚ ਕੀਤਾ ਸ਼ਾਮਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਦੇ ਦੇਸ਼ਾਂ ਵਿਚ ਆਪਣੇ ਪੈਰ ਜਮ੍ਹਾ ਚੁੱਕਿਆ ਹੈ। ਵਿਗਿਆਨੀਆਂ ਦੁਆਰਾ ਖਦਸ਼ਾ ਜਤਾਇਆ ਗਿਆ ਸੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਦੇ ਦੇਸ਼ਾਂ ਵਿਚ ਆਪਣੇ ਪੈਰ ਜਮ੍ਹਾ ਚੁੱਕਿਆ ਹੈ। ਵਿਗਿਆਨੀਆਂ ਦੁਆਰਾ ਖਦਸ਼ਾ ਜਤਾਇਆ ਗਿਆ ਸੀ ਕਿ ਇਹ ਮਹਾਂਮਾਰੀ ਪੈਨਗੋਲਿਨ ਜਾਨਵਰ ਤੋਂ ਇਨਸਾਨਾਂ ਵਿਚ ਪਹੁੰਚੀ ਹੋ ਸਕਦੀ ਹੈ। ਇਸ ਦੇ ਮਾਸ ਦੀ ਚੀਨ ਵਿਚ ਵੱਡੇ ਪੱਧਰ ਉੱਤੇ ਮੰਗ ਹੈ ਪਰ ਹੁਣ ਚੀਨ ਸਰਕਾਰ ਨੇ ਪੈਨਗੋਲਿਨ ਨੂੰ ਸੁਰੱਖਿਅਤ ਜਾਨਵਰਾਂ ਦੀ ਪਹਿਲੀ ਸ਼੍ਰੇਣੀ ਵਿਚ ਸ਼ਾਮਲ ਕਰ ਲਿਆ ਹੈ। ਇਸ ਸ਼੍ਰੇਣੀ ਵਿਚ ਪਾਂਡੇ ਵਰਗੇ ਜਾਨਵਰ ਵੀ ਹਨ ਜੋ ਕਿ ਦੁਨੀਆ ਵਿਚ ਅਲੋਪ ਹੋਣ ਦੀ ਕੰਗਾਰ ਉੱਤੇ ਹਨ।

MEET THE PANGOLIN FAMILY

ਮੀਡੀਆ ਰਿਪੋਰਟਾਂ ਅਨੁਸਾਰ ਚੀਨ ਨੇ ਇਸ ਹਫ਼ਤੇ ਪੈਨਗੋਲਿਨ ਦੀਆਂ ਸਾਰੀਆਂ ਕਿਸਮਾਂ ਦੀ ਦੂਜੀ ਸ੍ਰੇਣੀ ਨੂੰ ਵਧਾ ਕੇ ਪਹਿਲੀ ਕਰ ਦਿੱਤਾ ਹੈ। ਦਰਅਸਲ ਚੀਨ ਵਿਚ ਪਹਿਲੀ ਸ਼੍ਰੇਣੀ ‘ਚ ਸੁਰੱਖਿਅਤ ਜਾਨਵਰਾਂ ਨੂੰ ਰੱਖਿਆ ਜਾਦਾਂ ਹੈ ਅਤੇ ਉਨ੍ਹਾਂ ਦੇ ਸ਼ਿਕਾਰ ਉੱਤੇ ਪਾਬੰਦੀ ਹੁੰਦੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਦੀ ਸ਼ੁਰੂਆਤ ਵਿਚ ਇਹ ਸ਼ੱਕ ਜਿਤਾਇਆ ਗਿਆ ਸੀ ਕਿ ਇਹ ਵਾਇਰਸ ਸੱਪ ਅਤੇ ਚਮਗਿੱਦੜ ਖਾਣ ਨਾਲ ਫੈਲਿਆ ਹੈ ਪਰ ਬਾਅਦ ਵਿਚ ਚੀਨ ਦੇ ਵਿਗਿਆਨੀਆਂ ਨੇ ਕਿਹਾ ਸੀ ਕਿ ਕੋਰੋਨਾ ਵਾਇਰਸ ਦੇ ਫੈਲਾਅ ਦਾ ਕਾਰਨ ਪੈਨਗੋਲਿਨ ਵੀ ਹੋ ਸਕਦਾ ਹੈ। ਦੱਸ ਦਈਏ ਕਿ ਚੀਨ ਵਿਚ ਪੈਨਗਲਿਨ ਦੇ ਮਾਸ ਨੂੰ ਵੱਡੀ ਗਿਣਤੀ ਵਿਚ ਲੋਕਾਂ ਦੁਆਰਾ ਖਾਇਆ ਜਾਂਦਾ ਹੈ। ਇੰਨਾ ਹੀ ਨਹੀਂ ਰਵਾਇਤੀ ਚੀਨੀ ਦਵਾਈਆਂ ਵਿਚ ਵੀ ਇਸ ਦੀ ਵਰਤੋ ਕੀਤੀ ਜਾਂਦੀ ਹੈ। ਨਤੀਜੇ ਵਜੋਂ ਇੱਥੇ ਪੈਨਗੋਲਿਨ ਜਾਨਵਰਾਂ ਦਾ ਵਿਆਪਕ ਪੱਧਰ ਉੱਤੇ ਗੈਰ-ਕਾਨੂੰਨੀ ਤਰੀਕੇ ਨਾਲ ਸ਼ਿਕਾਰ ਹੁੰਦਾ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਚੀਨ ਦੀ ਸਰਕਾਰ ਨੇ ਇਹ ਵੱਡਾ ਕਦਮ ਚੁੱਕਿਆ ਹੈ।

ਚੀਨ ਵਿਚ ਕੋਰੋਨਾ ਦੇ ਕਿੰਨੇ ਕੇਸ ?

ਚੀਨ ਦਾ ਦਾਅਵਾ ਹੈ ਕਿ ਉਸ ਨੇ ਆਪਣੇ ਇੱਥੇ ਕੋਰੋਨਾ ਮਹਾਂਮਾਰੀ ਉੱਤੇ ਕਾਬੂ ਪਾ ਲਿਆ ਹੈ। ਚੀਨ ਦੀ ਸਰਕਾਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਚੀਨ ਵਿਚ ਹੁਣ ਤੱਕ 83,036 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 4,634 ਕੋਰੋਨਾ ਪੀੜਤਾਂ ਦੀ ਜਾਨ ਜਾ ਚੁੱਕੀ ਹੈ ਜਦਕਿ 78,332 ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਮਾਮਲੇ ਕੇਵਲ 70 ਰਹਿ ਗਏ ਹਨ।

Leave a Reply

Your email address will not be published. Required fields are marked *